ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਰੋਧੀ ਫੈਸਲਿਆਂ ਦੀ ਨਿੰਦਾ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਰੋਧੀ ਫੈਸਲਿਆਂ ਦੀ ਨਿੰਦਾ
Page Visitors: 2346

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਰੋਧੀ ਫੈਸਲਿਆਂ ਦੀ ਨਿੰਦਾ
By : ਬਾਬੂਸ਼ਾਹੀ ਬਿਊਰੋ
Tuesday, May 08, 2018 05:02 PM
ਲੁਧਿਆਣਾ 08 ਮਈ, 2018: ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰ ਤੇ ਸਮੂਹ ਮੈਂਬਰਾਂ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਰੋਧੀ ਫ਼ੈਸਲਿਆਂ ਦੀ ਪੁਰਜ਼ੋਰ ਨਿੰਦਾ ਕੀਤੀ ਗਈ।
  ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਅਤੇ  ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਡਾ. ਸੁਰਬਜੀਤ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਮੁੱਖ ਉਦੇਸ਼ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ ਕੰਮ ਕਰਨਾ ਹੈ। ਪੰਜਾਬੀ ਯੂਨੀਵਰਸਿਟੀ ਵਿਖੇ ਪਹਿਲਾਂ ਪੰਜਾਬੀ ਅਤੇ ਅੰਗਰੇਜ਼ੀ ਦੋ ਭਾਸ਼ਾਵਾਂ ਵਿਚ ਵੈੱਬਸਾਈਟ ਚਲਦੀ ਸੀ। ਹੁਣ ਕੇਵਲ ਇਕ ਹੀ ਭਾਸ਼ਾ ਅੰਗਰੇਜ਼ੀ ਵਿਚ ਵੈੱਬਸਾਈਟ ਚਲਾਈ ਜਾ ਰਹੀ ਹੈ।
ਉਨ•ਾਂ ਕਿਹਾ ਪੰਜਾਬੀ ਯੂਨਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਤੇ ਸਭਿਆਚਾਰ ਸੰਬੰਧੀ ਤਿੰਨ ਕਾਨਫ਼ਰੰਸਾਂ ਕਰਵਾਈਆਂ ਜਾਂਦੀਆਂ ਸਨ। ਪਿਛਲੀ ਕਾਂਗਰਸ ਸਰਕਾਰ ਸਮੇਂ ਇਕ ਵਿਸ਼ਵ ਪੰਜਾਬੀ ਕਾਨਫ਼ਰੰਸ ਵੀ ਕਰਵਾਈ ਗਈ ਸੀ। ਹੁਣ ਦੀ ਸਥਿਤੀ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪੰਜਾਬੀ ਨੂੰ ਸਮਰਪਿਤ ਇਨ•ਾਂ ਕਾਨਫ਼ਰੰਸਾਂ ਲਈ ਕੋਈ ਵੀ ਫ਼ੰਡ ਨਹੀਂ ਦਿੱਤਾ ਜਿਸ ਦਾ ਅਕਾਡਮੀ ਪੁਰਜ਼ੋਰ ਵਿਰੋਧ ਕਰਦੀ ਹੈ
ਉਨ•ਾਂ ਦਸਿਆ ਪਹਿਲਾਂ ਪੰਜਾਬ ਤੋਂ ਬਾਹਰੋਂ ਜਿਹੜੇ ਵਿਦਿਆਰਥੀ ਯੂਨੀਵਰਸਿਟੀ ਵਿਚ ਪੜ•ਾਈ ਕਰਨ ਆਉਂਦੇ ਸਨ ਜਿਨ•ਾਂ ਨੇ ਬਿਲਕੁਲ ਪੰਜਾਬੀ ਨਹੀਂ ਪੜ•ੀ ਹੁੰਦੀ ਉਨ•ਾਂ ਵਿਦਿਆਰਥੀਆਂ ਲਈ ਲਾਜ਼ਮੀ ਪੰਜਾਬੀ ਦੀ ਥਾਂ ਮੁੱਢਲਾ ਪੰਜਾਬੀ ਦਾ ਗਿਆਨ ਪੜ•ਾਇਆ ਜਾਂਦਾ ਹੈ। ਇਸ ਦੌਰਾਨ ਉਹ ਪੰਜਾਬੀ ਭਾਸ਼ਾ ਸਿੱਖਦੇ ਹਨ ਜਿਸ ਨਾਲ ਉਨ•ਾਂ ਨੂੰ ਆਵਾਸ ਦੀ ਸੌਖ ਹੋ ਜਾਂਦੀ ਹੈ। ਹੁਣ ਉਸ ਦੀ ਥਾਂ ਅੰਗਰੇਜ਼ੀ ਮਾਧਿਅਮ 'ਚ ਪੰਜਾਬ ਹਿਸਟਰੀ ਐਂਡ ਕਲਚਰ ਦਾ ਵਿਸ਼ਾ ਪੜ•ਾਉਣ ਦੀ ਵਿਉਂਤ ਬਣਾਈ ਜਾ ਰਹੀ ਹੈ। ਅਕਾਡਮੀ ਦੀ ਸਮਝ ਅਨੁਸਾਰ ਦੁਨੀਆਂ ਵਿਚ ਜਦੋਂ ਵੀ ਕੋਈ ਵਿਦਿਆਰਥੀ ਪੜ•ਾਈ ਲਈ ਦੂਜੇ ਸੂਬੇ ਜਾਂ ਮੁਲਕ ਵਿਚ ਜਾਂਦਾ ਹੈ ਤਾਂ ਉਥੇ ਰਹਿਣ ਲਈ ਉਹ ਸਥਾਨਕ ਭਾਸ਼ਾ ਸਿੱਖਦਾ ਹੈ। ਇਸ ਲਈ ਅਸੀਂ ਸਮਝਦੇ ਹਾਂ ਕਿ ਪੰਜਾਬੀ ਪੜ•ਾਉਣ ਨਾਲ ਵਿਦੇਸ਼ੀ ਅਤੇ ਦੂਜੇ ਰਾਜਾਂ ਦੇ ਵਿਦਿਆਰਥੀਆਂ ਦੀ ਮਦਦ ਹੁੰਦੀ ਹੈ।
ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਜਾਬੀ ਵਿਰੋਧੀ ਅਤੇ ਵਪਾਰਕ ਲਾਬੀਆਂ ਦੇ ਦਬਾਅ 'ਚ ਯੂਨੀਵਰਸਿਟੀ ਅਧਿਆਪਨ 'ਚ ਪੰਜਾਬੀ ਨੂੰ ਹਾਸ਼ੀਏ 'ਤੇ ਧੱਕ ਰਹੀ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਯੂਨੀਵਰਸਿਟੀ ਦੇ ਇਸ ਤਰ•ਾਂ ਦੇ ਫੈਸਲਿਆਂ ਦਾ ਵਿਰੋਧ ਕਰਦੀ ਹੈ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਣਾਈ ਗਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਹੀ ਪੰਜਾਬੀ ਨੂੰ ਖੂੰਜੇ ਲਗਾਉਣ ਦੀਆਂ ਵਿਉਂਤਾਂ ਨੂੰ ਰੋਕਿਆ ਜਾਵੇ। ਜੇ ਯੂਨੀਵਰਸਿਟੀ ਆਪਣੇ ਇਸ ਤਰ•ਾਂ ਦੇ ਪੰਜਾਬੀ ਵਿਰੋਧੀ ਵਤੀਰੇ ਤੋਂ ਪਿੱਛੇ ਨਹੀਂ ਹਟਦੀ ਤਾਂ ਪੰਜਾਬ ਭਰ ਵਿਚ ਪੰਜਾਬੀ ਲੇਖਕ ਤੇ ਅਧਿਆਪਕ ਜਥੇਬੰਦੀਆਂ ਲੋਕਤੰਤਰੀ ਤਰੀਕੇ ਨਾਲ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਣਗੇ।
ਯੂਨੀਵਰਸਿਟੀ ਦੇ ਪੰਜਾਬੀ ਵਿਰੋਧੀ ਫ਼ੈਸਲਿਆਂ ਦਾ ਵਿਰੋਧ ਕਰਨ ਵਾਲਿਆਂ ਵਿਚ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਖੁਸ਼ਵੰਤ ਬਰਗਾੜੀ, ਡਾ. ਗੁਲਜ਼ਾਰ ਸਿੰਘ ਪੰਧੇਰ, ਭੁਪਿੰਦਰ ਸਿੰਘ ਸੰਧੂ, ਮਨਜੀਤ ਕੌਰ ਅੰਬਾਲਵੀ, ਸਹਿਜਪ੍ਰੀਤ ਸਿੰਘ ਮਾਗਟ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਭਗਵੰਤ ਰਸੂਲਪੁਰੀ, ਡਾ. ਸੁਦਰਸ਼ਨ ਗਾਸੋ, ਸੁਖਦਰਸ਼ਨ ਗਰਗ, ਸਿਰੀ ਰਾਮ ਅਰਸ਼, ਜਗਵਿੰਦਰ ਜੋਧਾ, ਕਮਲਜੀਤ ਨੀਲੋਂ, ਜਸਵੀਰ ਝੱਜ, ਤਰਸੇਮ, ਡਾ. ਸ਼ਰਨਜੀਤ ਕੌਰ, ਅਮਰਜੀਤ ਕੌਰ ਹਿਰਦੇ, ਸੁਰਿੰਦਰ ਨੀਰ, ਗੁਲਜ਼ਾਰ ਸਿੰਘ ਸ਼ੌਕੀ, ਪ੍ਰੇਮ ਸਾਹਿਲ ਸ਼ਾਮਲ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.