ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬ ਸਰਕਾਰ ਨੇ ਕਨੇਡਾ ਵਿੱਚ ਪੜ੍ਹਾਈ ਦੇ ਇਛੁੱਕ ਨੌਜਵਾਨਾਂ ਲਈ ਰਾਹ ਖੋਲ੍ਹੇ
ਪੰਜਾਬ ਸਰਕਾਰ ਨੇ ਕਨੇਡਾ ਵਿੱਚ ਪੜ੍ਹਾਈ ਦੇ ਇਛੁੱਕ ਨੌਜਵਾਨਾਂ ਲਈ ਰਾਹ ਖੋਲ੍ਹੇ
Page Visitors: 2346

ਪੰਜਾਬ ਸਰਕਾਰ ਨੇ ਕਨੇਡਾ ਵਿੱਚ ਪੜ੍ਹਾਈ ਦੇ ਇਛੁੱਕ ਨੌਜਵਾਨਾਂ ਲਈ ਰਾਹ ਖੋਲ੍ਹੇਪੰਜਾਬ ਸਰਕਾਰ ਨੇ ਕਨੇਡਾ ਵਿੱਚ ਪੜ੍ਹਾਈ ਦੇ ਇਛੁੱਕ ਨੌਜਵਾਨਾਂ ਲਈ ਰਾਹ ਖੋਲ੍ਹੇ

May 08
15:30 2018
-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕਨੇਡੀਅਨ ਯੂਨੀਵਰਸਿਟੀ ਨਾਲ ਸਮਝੌਤਾ
ਚੰਡੀਗੜ੍ਹ, 8 ਮਈ (ਪੰਜਾਬ ਮੇਲ)- ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਸੁਨਹਿਰੀ ਭਵਿੱਖ ਲਈ ਸੂਬਾ ਸਰਕਾਰ ਨੇ ਨਿਵੇਕਲੀ ਪਹਿਲਕਦਮੀ ਕੀਤੀ ਹੈ। ਅੱਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਅਤੇ ਥਾਮਸਨ ਰੀਵਰਜ਼ ਯੂਨੀਵਰਸਿਟੀ, ਕਨੇਡਾ ਵਿਚਾਲੇ ਇੱਕ ਅਹਿਮ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ।
ਇਸ ਸਮਝੌਤੇ ਤਹਿਤ ਵਿਦਿਆਰਥੀ ਪਹਿਲੇ ਦੋ ਸਾਲ ਪੰਜਾਬ ‘ਚ ਆਪਣੀ ਪੜ੍ਹਾਈ ਕਰਨਗੇ ਅਤੇ ਉਸ ਮਗਰੋਂ ਅਗਲੇ ਦੋ ਸਾਲ ਦੀ ਪੜ੍ਹਾਈ ਕਨੇਡਾ ਵਿੱਚ ਹੋਵੇਗਾ। ਕੋਰਸ ਮੁਕੰਮਲ ਕਰਨ ਮਗਰੋਂ ਵਿਦਿਆਰਥੀਆਂ ਨੂੰ ਕਨੇਡਾ ਦਾ ਤਿੰਨ ਸਾਲ ਦਾ ਵਰਕ ਪਰਮਿਟ ਮਿਲੇਗਾ। ਇਸ ਪ੍ਰੋਗਰਾਮ ਅਧੀਨ ਬੀ.ਸੀ.ਏ-ਆਈ.ਟੀ ਤੇ ਕੰਪਿਊਟਰ ਸਾਇੰਸ, ਬੀ.ਟੈਕ, ਬੀ.ਸੀ.ਐਸ. (ਬੈਚੂਲਰ ਇੰਨ ਕੰਪਿਊਟਰ ਸਾਇੰਸ) ਅਤੇ ਹੋਰ ਕੋਰਸਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਸਮਝੌਤੇ ‘ਤੇ ਤਕਨੀਕੀ ਯੂਨੀਵਰਸਿਟੀ ਵਲੋਂ ਰਜਿਸਟਰਾਰ ਡਾ. ਜਸਬੀਰ ਸਿੰਘ ਹੁੰਦਲ ਅਤੇ ਥਾਮਸਨ ਯੂਨੀਵਰਸਿਟੀ ਵਲੋਂ ਪ੍ਰੋਵੋਸਟ ਤੇ ਵਾਈਸ ਪ੍ਰੈਜ਼ੀਡੈਂਟ ਅਕੈਡਮਿਕ ਡਾ. ਕ੍ਰਿਸਟੀਨ ਐਲ. ਬੋਵਿਸ-ਨੋਸਿਨ ਨੇ ਦਸਤਖ਼ਤ ਕੀਤੇ। ਸਮਝੌਤੇ ‘ਤੇ ਦਸਤਖ਼ਤ ਹੋਣ ਮਗਰੋਂ ਸ. ਚੰਨੀ ਨੇ ਕਿਹਾ ਕਿ ਸੂਬੇ ਦੀ ਨੌਜਵਾਨ ਪੀੜ੍ਹੀ ਲਈ ਇਹ ਭਵਿੱਖ ਬਣਾਉਣ ਦਾ ਸੁਨਹਿਰੀ ਮੌਕਾ ਹੈ। ਇਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਇਸ ਮੌਕੇ ਸ੍ਰੀਮਤੀ ਭਾਵਨਾ ਗਰਗ, ਸਕੱਤਰ, ਰੋਜ਼ਗਾਰ ਉੱਤਪਤੀ ਤੇ ਸਿਖਲਾਈ ਵਿਭਾਗ, ਸ੍ਰੀ ਪੁਨੀਤ ਗੋਇਲ, ਵਿਸ਼ੇਸ਼ ਸਕੱਤਰ, ਰੋਜ਼ਗਾਰ ਉੱਤਪਤੀ ਤੇ ਸਿਖਲਾਈ ਵਿਭਾਗ, ਸ੍ਰੀ ਡੀ.ਪੀ.ਐਸ. ਖਰਬੰਦਾ, ਡਾਇਰੈਕਟਰ, ਰੋਜ਼ਗਾਰ ਉੱਤਪਤੀ ਤੇ ਸਿਖਲਾਈ ਵਿਭਾਗ, ਸ੍ਰੀ ਪ੍ਰਵੀਨ ਥਿੰਦ, ਡਾਇਰੈਕਟਰ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਤੋਂ ਇਲਾਵਾ ਸੀਨੀਅਰ ਅਧਿਕਾਰੀ ਹਾਜ਼ਰ ਸਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.