ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਦੋ ਪਾਵਰ ਲਿਫਟਰਾਂ ਨੇ ਜਿੱਤੇ ਸੋਨ ਤਮਗੇ
ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਦੋ ਪਾਵਰ ਲਿਫਟਰਾਂ ਨੇ ਜਿੱਤੇ ਸੋਨ ਤਮਗੇ
Page Visitors: 2341

ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਦੋ ਪਾਵਰ ਲਿਫਟਰਾਂ ਨੇ ਜਿੱਤੇ ਸੋਨ ਤਮਗੇ
ਇੰਦਰਜੀਤ ਸਿੰਘ ਨੇ 105 ਕਿਲੇ ਤੇ ਜੈਸਮੀਨ ਕੌਰ ਨੇ 84 ਕਿਲੋ ਵਰਗ ਵਿੱਚ ਜਿੱਤੇ ਸੋਨ ਤਮਗੇ
ਖੇਡ ਮੰਤਰੀ ਰਾਣਾ ਸੋਢੀ ਨੇ ਦੋਵੇਂ ਪਾਵਰ ਲਿਫਟਰਾਂ ਤੇ ਕੋਚਾਂ ਨੂੰ ਦਿੱਤੀ ਮੁਬਾਰਕਬਾਦ
By : ਬਾਬੂਸ਼ਾਹੀ ਬਿਊਰੋ
Wednesday, May 09, 2018 06:09 PM
ਚੰਡੀਗੜ, 09 ਮਈ 2018: ਰਾਜਸਥਾਨ ਦੇ ਸ਼ਹਿਰ ਉਦੇਪੁਰ ਵਿਖੇ ਸੰਪੰਨ ਹੋਈ ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਦੋ ਪਾਵਰ ਲਿਫਟਰਾਂ ਇੰਦਰਜੀਤ ਸਿੰਘ ਤੇ ਜੈਸਮੀਨ ਕੌਰ ਨੇ ਆਪੋ-ਆਪਣੇ ਵਰਗਾਂ ਵਿੱਚ ਸੋਨ ਤਮਗੇ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਂ ਚਮਕਾਇਆ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਏਸ਼ੀਅਨ ਚੈਂਪੀਅਨ ਬਣੇ ਦੋਵੇਂ ਪਾਵਰ ਲਿਫਟਰਾਂ ਨੂੰ ਇਹ ਮਾਣਮੱਤੀ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਇਸ ਪ੍ਰਾਪਤੀ ਦਾ ਸਿਹਰਾ ਉਨ•ਾਂ ਦੇ ਕੋਚਾਂ ਅਤੇ ਮਾਪਿਆਂ ਸਿਰ ਬੰਨਿ•ਆ।
ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਏਸ਼ੀਅਨ ਪਾਵਰ ਲਿਫਟਿੰਗ ਫੈਡਰੇਸ਼ਨ ਵੱਲੋਂ ਉਦੇਪੁਰ ਵਿਖੇ ਏਸ਼ੀਅਨ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ 14 ਮੁਲਕਾਂ ਦੇ ਪਾਵਰ ਲਿਫਟਰਾਂ ਨੇ ਹਿੱਸਾ ਲਿਆ। ਭਾਰਤ ਵੱਲੋਂ ਨੁਮਾਇੰਦਗੀ ਕਰ ਰਹੇ ਪੰਜਾਬ ਦੇ ਇੰਦਰਜੀਤ ਸਿੰਘ ਪੁੱਤਰ ਬਲਵੰਤ ਸਿੰਘ ਨੇ 105 ਕਿਲੋ ਭਾਰ ਵਰਗ ਵਿੱਚ ਲਿਆ ਜਿਸ ਵਿੱਚ ਉਸ ਨੇ ਕੁੱਲ 760 ਕਿਲੋ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਇਸੇ ਤਰ•ਾਂ ਪੰਜਾਬ ਦੀ ਇਕ ਹੋਰ ਪਾਵਰ ਲਿਫਟਰ ਜੈਸਮੀਨ ਕੌਰ ਪੁੱਤਰੀ ਅਮਲੋਕ ਸਿੰਘ ਨੇ 84 ਕਿਲੋ ਤੋਂ ਵੱਧ ਭਾਰ ਵਰਗ ਵਿੱਚ 335 ਕਿਲੋ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਇਹ ਦੋਵੇਂ ਪਾਵਰ ਲਿਫਟਰ ਬਠਿੰਡਾ ਦੇ ਭੀਮ ਅਖਾੜੇ ਸੈਂਟਰ ਦੇ ਖਿਡਾਰੀ ਹਨ ਜਿੱਥੇ ਖੇਡ ਵਿਭਾਗ ਦੇ ਕੋਚ ਪਰਮਿੰਦਰ ਸਿੰਘ ਤੋਂ ਸਿਖਲਾਈ ਲਈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.