ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੀ.ਐੱਨ.ਐੱਨ. ਚੈਨਲ ‘ਤੇ ਦਿਖਾਈ ਸਿੱਖਾਂ ਬਾਰੇ ਦਸਤਾਵੇਜ਼ੀ ਫਿਲਮ ਦੀ ਅਮਰੀਕਾ ‘ਚ ਹੋਈ ਚਰਚਾ
ਸੀ.ਐੱਨ.ਐੱਨ. ਚੈਨਲ ‘ਤੇ ਦਿਖਾਈ ਸਿੱਖਾਂ ਬਾਰੇ ਦਸਤਾਵੇਜ਼ੀ ਫਿਲਮ ਦੀ ਅਮਰੀਕਾ ‘ਚ ਹੋਈ ਚਰਚਾ
Page Visitors: 2358

ਸੀ.ਐੱਨ.ਐੱਨ. ਚੈਨਲ ‘ਤੇ ਦਿਖਾਈ ਸਿੱਖਾਂ ਬਾਰੇ ਦਸਤਾਵੇਜ਼ੀ ਫਿਲਮ ਦੀ ਅਮਰੀਕਾ ‘ਚ ਹੋਈ ਚਰਚਾਸੀ.ਐੱਨ.ਐੱਨ. ਚੈਨਲ ‘ਤੇ ਦਿਖਾਈ  ਸਿੱਖਾਂ ਬਾਰੇ ਦਸਤਾਵੇਜ਼ੀ ਫਿਲਮ ਦੀ ਅਮਰੀਕਾ ‘ਚ ਹੋਈ ਚਰਚਾ

May 09
10:31 2018

ਸੈਕਰਾਮੈਂਟੋ, 9 ਮਈ (ਪੰਜਾਬ ਮੇਲ)- ਅਮਰੀਕਾ ਦੇ ਚਰਚਿਤ ਟੀ.ਵੀ. ਚੈਨਲ ਸੀ.ਐੱਨ.ਐੱਨ. ‘ਤੇ ਪਿਛਲੇ ਦਿਨੀਂ ਸਿੱਖਾਂ ਬਾਰੇ ਇਕ ਦਸਤਾਵੇਜ਼ੀ ਫਿਲਮ ਦਿਖਾਈ ਗਈ। ਇਸ ਦਸਤਾਵੇਜ਼ੀ ਫਿਲਮ ‘ਚ ਅਮਰੀਕਾ ਵਿਚ ਸਿੱਖਾਂ ਦੇ ਜੀਵਨ ਬਾਰੇ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਉੱਘੇ ਟੀ.ਵੀ. ਹੋਸਟ ਕਮਾਊ ਬੈਲ ਵੱਲੋਂ ਬਣਾਈ ਗਈ ਇਸ 43 ਮਿੰਟ ਦੀ ਦਸਤਾਵੇਜ਼ੀ ਫਿਲਮ ਵਿਚ ਵੱਖ-ਵੱਖ ਸਿੱਖ ਆਗੂਆਂ ਨਾਲ ਗੱਲਾਂਬਾਤਾਂ ਵੀ ਕੀਤੀਆਂ ਗਈਆਂ। ਉਨ੍ਹਾਂ ਤੋਂ ਸਿੱਖਾਂ ਦੇ ਜੀਵਨ ਝਾਤ ਬਾਰੇ ਜਾਣਕਾਰੀ ਹਾਸਲ ਕੀਤੀ ਗਈ।
ਫਿਲਮ ਵਿਚ ਜਿੱਥੇ ਯੂਬਾ ਸਿਟੀ ਦੇ ਨਗਰ ਕੀਰਤਨ ਦੌਰਾਨ ਭਾਰੀ ਸੰਗਤ ਨੂੰ ਦਰਸਾਇਆ ਗਿਆ, ਉਥੇ ਗਤਕਾ, ਕੀਰਤਨੀ ਜੱਥੇ ਅਤੇ ਸਿੱਖਾਂ ਦੇ ਰਹਿਣ-ਸਹਿਣ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਗਈ। ਅਮਰੀਕੀ ਫੌਜ ਵਿਚ ਦਸਤਾਰਧਾਰੀ ਲੈਫਟੀਨੈਂਟ ਕਰਨਲ ਕਮਲ ਸਿੰਘ ਕਲਸੀ, ਕਰਮਜੀਤ ਸਿੰਘ ਬੈਂਸ, ਯੂਬਾ ਸਿਟੀ ਦੀ ਮੇਅਰ ਪ੍ਰੀਤ ਡਿਡਬਾਲ, ਹਰਪ੍ਰੀਤ ਸਿੰਘ, ਵਲੇਰੀ ਕੌਰ ਤੋਂ ਇਲਾਵਾ ਕੁਝ ਹੋਰ ਵੀ ਸਿੱਖ ਆਗੂਆਂ ਨਾਲ ਨਿਰਮਾਤਾ ਕਮਾਊ ਬੈਲ ਨੇ ਗੱਲਾਂਬਾਤਾਂ ਕੀਤੀਆਂ। ਇਸ ਤੋਂ ਇਲਾਵਾ ਯੂਬਾ ਸਿਟੀ ਦੇ ਖੇਤ ਵੀ ਦਿਖਾਏ ਗਏ।
ਇਸ ਦਸਤਾਵੇਜ਼ੀ ਫਿਲਮ ਦੀ ਅਮਰੀਕਾ ਭਰ ਵਿਚ ਬਹੁਤ ਚਰਚਾ ਹੈ। ਇਸ ਦੇ ਦਿਖਾਉਣ ਨਾਲ ਅਮਰੀਕੀ ਲੋਕਾਂ ਵਿਚ ਕੁੱਝ ਹੱਦ ਤੱਕ ਸਿੱਖਾਂ ਬਾਰੇ ਜਾਣਕਾਰੀ ਪਹੁੰਚਾਉਣ ਵਿਚ ਮਦਦ ਮਿਲੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.