ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੈਨੇਡੀਅਨ ਯੂਨੀਵਰਸਿਟੀ ਵੱਲੋਂ ਕਰੈਡਿਟ ਟ੍ਰਾਂਸਫਰ ਸਟੱਡੀ ਲਈ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਨਾਲ ਕਰਾਰਾਨਾਮਾ
ਕੈਨੇਡੀਅਨ ਯੂਨੀਵਰਸਿਟੀ ਵੱਲੋਂ ਕਰੈਡਿਟ ਟ੍ਰਾਂਸਫਰ ਸਟੱਡੀ ਲਈ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਨਾਲ ਕਰਾਰਾਨਾਮਾ
Page Visitors: 2371

ਕੈਨੇਡੀਅਨ ਯੂਨੀਵਰਸਿਟੀ ਵੱਲੋਂ ਕਰੈਡਿਟ ਟ੍ਰਾਂਸਫਰ ਸਟੱਡੀ ਲਈ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਨਾਲ ਕਰਾਰਾਨਾਮਾ 
By : ਬਾਬੂਸ਼ਾਹੀ ਬਿਊਰੋ
Friday, May 11, 2018 10:05 PM

ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ, ਵਾਈਸ ਚਾਂਸਲਰ,ਡਾ. ਮੋਹਨ ਪੌਲ ਸਿੰਘ ਈਸ਼ਰ, ਥਾਮਸਨ ਯੂਨੀਵਰਸਿਟੀ ਦੇ ਪ੍ਰਤੀਨਿਧ, ਰਜਿਸਟਰਾਰ ਡਾ. ਜਸਬੀਰ ਸਿੰਘ ਹੁੰਦਲ ਅਤੇ ਡੀਨ, ਪਲਾਨਿੰਗ, ਡਾ. ਬੂਟਾ ਸਿੰਘ ਸਿੱਧੂ ਨੇ ਚੰਡੀਗੜ ਵਿਖੇ ਦੋਵੇਂ ਯੂਨੀਵਰਸਿਟੀਆਂ ਵਿਚਕਾਰ ਹੋਏ ਸਮਝੌਤੇ ਦੌਰਾਨ।
ਕੈਨੇਡਾ 'ਚ ਪੜ੍ਹਾਈ ਲਈਹੋਣਹਾਰ ਹੁਸ਼ਿਆਰਵਿਦਿਆਰਥੀਆਂ ਲਈ ਰਾਹ ਖੁੱਲ੍ਹੇ-
ਬਠਿੰਡਾ, ਮਈ 11, 2018
ਪੰਜਾਬ ਸਰਕਾਰ ਵੱਲੋਂ ਸਥਾਪਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ (ਐਮ.ਆਰ.ਐੱਸ.ਪੀ.ਟੀ.ਯੂ), ਬਠਿੰਡਾ ਨੇ ਰਾਜ ਦੀ ਨੌਜਵਾਨ ਪੀੜ੍ਹੀ ਦੇ ਸ਼ਾਨਦਾਰ ਭਵਿੱਖ ਲਈ ਆਪਣੇ ਮਜਬੂਤ ਇੰਟਰਨੈਸ਼ਨਲ ਐਕਸਚੇਂਜ ਪ੍ਰੋਗਰਾਮਾਂ ਦੇ ਤਹਿਤ ਥਾਮਸਨ ਰਿਵਰਸ ਯੂਨੀਵਰਸਿਟੀ (ਟੀ.ਆਰ.ਯੂ) ਕਨੇਡਾਨਾਲ ਮੈਮੋਰੰਡਮ ਆਫ ਅੰਡਰਸਟਿੰਗਜ਼ (ਐਮ.ਓ.ਯੂ) ਤੇ ਹਸਤਾਖਰ ਕਰਕੇ ਵਿਦੇਸ਼ਾਂ ਵਿਚ ਪੜ੍ਹਾਈ ਦੇ ਚਾਹਵਾਨ ਹੋਣਹਾਰ ਹੁਸ਼ਿਆਰ ਵਿਦਿਆਰਥੀਆਂ ਲਈ ਇੱਕ ਨਵਾਂ ਰਸਤਾ ਖੋਲ੍ਹ ਦਿੱਤਾ ਹੈ।
ਪੰਜਾਬ ਸਰਕਾਰ ਦੇ ਉਪਰੋਕਤ ਯਤਨ, ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ, ਸ੍ਰੀ ਚਰਨਜੀਤ ਸਿੰਘ ਚੰਨੀ ਦੀ ਲੀਡਰਸ਼ਿਪ ਵਿੱਚ ਪੰਜਾਬੀ ਨੌਜਵਾਨਾਂ ਵਿਚ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੀ ਵੱਧਦੀ ਪ੍ਰਵਿਰਤੀ ਨੂੰ ਦੇਖਦਿਆਂ ਇਹ ਦਲੇਰਾਨਾ ਪਹਿਲਕਦਮੀ ਕੀਤੀ ਗਈ ਹੈ। ਸਮਝੌਤਾ ਦੋਵਾਂ ਮੁਲਕਾਂ ਲਈ ਹੋਰ ਵਧੇਰੇ ਵਿਦਿਅਕ ਮੌਕਿਆਂ ਦੀ ਤਲਾਸ਼ ਕਰਨ ਤੋਂ ਇਲਾਵਾ ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਅਤੇ ਪੰਜਾਬੀ ਪ੍ਰਵਾਸੀਆਂ ਲਈ ਨੌਕਰੀਆਂ ਦੀ ਸਹੂਲਤ ਪ੍ਰਦਾਨ ਕਰੇਗਾ।
ਇਸ ਸਮਝੌਤੇ ਤੇ ਡਾ. ਜਸਬੀਰ ਸਿੰਘ ਹੁੰਦਲ, ਰਜਿਸਟਰਾਰ ਵੱਲੋਂ ਐਮ.ਆਰ.ਐੱਸ ਪੀ.ਟੀ.ਯੂ ਦੀ ਤਰਫੋਂ ਦਸਤਖਤ ਕੀਤੇ ਗਏ ਅਤੇ ਥਾਮਸਨ ਯੂਨੀਵਰਸਿਟੀ ਵੱਲੋਂ ਡਾ. ਕ੍ਰਿਸਟਨ ਐਲ. ਬੋਵਾਈਸ-ਕਨੋਸਨ ਪ੍ਰੋਵੋਸਟ, ਉਪ ਪ੍ਰਧਾਨ ਅਕਾਦਮਿਕ ਅਤੇ ਡਾ. ਬੈਹੂਆ ਚਾਡਵਿਕ, ਐੈਸੋਸੀਏਟ ਉਪ ਪ੍ਰਧਾਨ ਇੰਟਰਨੈਸ਼ਨਲ ਸੀ.ਈ.ਓ. ਟੀ.ਆਰ.ਯੂ. ਵਰਲਡ ਉਪਰੇਸ਼ਨਸ਼ ਵੱਲੋਂ ਇਸ ਤੇ ਹਸਤਾਖਰ ਕੀਤੇ ਗਏ।ਇਸ ਸਮੇਂ ਸ਼੍ਰੀ ਚਰਨਜੀਤ ਸਿੰਘ ਚੰਨੀ, ਐਮ.ਆਰ.ਐੱਸ.ਪੀ.ਟੀ.ਯੂ ਦੇ ਵਾਈਸ ਚਾਂਸਲਰ, ਡਾ. ਮੋਹਨ ਪੌਲ ਸਿੰਘ ਈਸ਼ਰ, ਡੀਨ, ਯੋਜਨਾਬੰਦੀ, ਡਾ. ਬੂਟਾ ਸਿੰਘ ਸਿੱਧੂ ਅਤੇ ਦੋਵੇਂ ਯੂਨੀਵਰਸਿਟੀਆਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਸਨ।
ਸਮਝੌਤੇ 'ਤੇ ਦਸਤਖ਼ਤ ਹੋਣ ਮਗਰੋ ਸ੍ਰੀ ਚੰਨੀ ਨੇ ਕਿਹਾ ਕਿ ਸੂਬੇ ਦੀ ਵਿਦੇਸ਼ਾਂ ਵਿਚ ਜਾਣ ਦੀ ਚਾਹਤ ਰੱਖਣ ਵਾਲੀ ਨੌਜਵਾਨ ਪੀੜ੍ਹੀ ਲਈ ਇਹ ਭਵਿੱਖ ਬਣਾਉਣ ਦਾ ਸੁਨਹਿਰੀ ਮੌਕਾ ਹੈ। ਇਸ ਨਾਲ ਰੁਜ਼ਗਾਰ ਦੇ ਬੇਹਿਸਾਬ ਮੌਕੇ ਪੈਦਾ ਹੋਣਗੇ, ਜੋ ਕਿ ਪੰਜਾਬ ਸਰਕਾਰ ਦਾ ਆਦਰਸ਼ ਹੈ।
ਸਮਝੌਤੇ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਵਾਈਸ ਚਾਂਸਲਰ, ਡਾ. ਮੋਹਨ ਪੌਲ ਸਿੰਘ ਈਸ਼ਰ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਪਹਿਲੇ ਪੜਾਅ ਵਿਚ ਐਮ.ਆਰ.ਐੱਸ.ਪੀ.ਟੀ.ਯੂ ਦੇ ਵਿਦਿਆਰਥੀਆਂ ਲਈ ਬੀ.ਟੈਕ. (ਸੂਚਨਾ ਤਕਨੀਕ), ਬੀ.ਟੈਕ. (ਕੰਪਿਊਟਰ ਸਾਇੰਸ) ਅਤੇ ਬੀ.ਸੀ.ਏ. (ਕੰਪਿਊਟਰ ਐਪਲੀਕੇਸ਼ਨ) ਦੇ ਪ੍ਰੋਗਰਾਮ ਨੂੰ ਕੈਨੇਡੀਅਨ ਯੂਨੀਵਰਸਿਟੀ ਵੱਲੋਂ ਬੀ.ਸੀ.ਐਸ. (ਬੈਚਲਰ ਆਫਕੰਪਿਊਟਿੰਗਸਾਇੰਸ) ਦੇ ਡਿਗਰੀ ਪ੍ਰੋਗਰਾਮ ਦੇ ਤਹਿਤ ਵਿਚਾਰਿਆ ਜਾਵੇਗਾ । ਇਸ ਤੋਂ ਬਾਅਦਹੋਰ ਕੋਰਸ ਵੀ ਇਸ ਪ੍ਰੋਗਰਾਮ ਤਹਿਤ ਵਿਚਾਰੇ ਜਾਣਗੇ।
ਉਨ੍ਹਾਂ ਸਪਸ਼ੱਟ ਕੀਤਾ ਕਿ ਐਮ.ਆਰ.ਐੱਸ ਪੀ.ਟੀ.ਯੂ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਉਸ ਸਮੇਂ ਕੈਨੇਡੀਅਨ ਯੂਨੀਵਰਸਿਟੀ ਵਿਚ ਉਪਲਬੱਧ ਸੀਟਾਂ ਦੀ ਗਿਣਤੀ ਅਤੇ ਯੂਨੀਵਰਸਿਟੀ ਦੇ ਨਿਯਮਾਂ ਮੁਤਾਬਿਕ ਹੀ ਮਿਲੇਗਾ। ਐਮ.ਆਰ.ਐੱਸ ਪੀ.ਟੀ.ਯੂ ਦੇ ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੀ ਕ੍ਰੈਡਿਟ ਨੂੰ ਟੀ.ਆਰ.ਯੂ. ਵੱਲੋਂ ਬੀ.ਸੀ.ਐੱਸ. ਦੀ ਡਿਗਰੀ ਦੇਣ ਲਈ ਤਬਾਦਲਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਵਿਦਿਆਰਥੀ ਐਮ.ਆਰ.ਐੱਸ ਪੀ.ਟੀ.ਯੂ. ਵਿਚ ਕੋਰਸ ਸ਼ੁਰੂ ਕਰਨਗੇ ਅਤੇ ਦੋ ਸਾਲਾਂ ਬਾਅਦ ਕੋਰਸ/ਡਿਗਰੀ ਪੂਰੀ ਕਰਨ ਲਈ ਥਾਮਸਨ ਰਿਵਰਸ ਯੂਨੀਵਰਸਿਟੀ (ਟੀ.ਆਰ.ਯੂ) ਕਮਲੂਪਸ (ਬੀ.ਸੀ.) ਕਨੇਡਾ ਜਾਣ ਦਾ ਮੌਕਾ ਮਿਲੇਗਾ।ਕੈਨੇਡਾ ਵਿਚ ਦੋ ਸਾਲ ਪੜ੍ਹਾਈ ਕਰਨ ਤੋਂ ਬਾਅਦਵਿਦਿਆਰਥੀ ਨੂੰ ਕੈਨੇਡਾ ਯੂਨੀਵਰਸਿਟੀ ਦੀ ਡਿਗਰੀ ਮਿਲੇਗੀ ਅਤੇ ਉਹ ਤਿੰਨ ਸਾਲਾਂ ਲਈ ਵਰਕ ਪਰਮਿਟ ਦੇ ਯੋਗ ਹੋਣਗੇ। ਇਸ ਤਰ੍ਹਾਂ ਵਿਦਿਆਰਥੀਆਂ ਨੂੰ ਦੋ ਸਾਲਾਂ ਦੀ ਕਨੇਡਾ ਯੂਨੀਵਰਸਿਟੀ ਦੀ ਫ਼ੀਸ ਅਤੇ ਪੜ੍ਹਾਈ ਦੇ ਖਰਚਿਆਂ ਦੀ ਬਚੱਤ ਹੋਵੇਗੀ।
ਉਨ੍ਹਾਂ ਵਿਦਿਆਰਥੀਆਂ ਨੂੰ ਸੁਝਾਅ ਦਿੱਤਾ ਕਿ ਦਾਖ਼ਲਾ ਲੈਣ ਸਬੰਧੀ ਵਿਦਿਆਰਥੀ ਐਮ.ਆਰ.ਐੱਸ ਪੀ.ਟੀ.ਯੂ. ਦੀ ਵੈੱਬਸਾਈਟ ਤੇ ਕਨੇਡੀਅਨ ਯੂਨੀਵਰਸਿਟੀ ਦੇ ਨਿਯਮਾਂ ਅਤੇ ਸ਼ਰਤਾਂ ਦਾ ਵਿਸਥਾਰ ਵਿਚ ਅਧਿਐਨ ਜਰੂਰ ਕਰਨ।
ਡਾ. ਕ੍ਰਿਸਟਨ ਐਲ. ਬੋਵਾਈਸ-ਕਨੋਸਨ ਪ੍ਰੋਵੋਸਟ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਵਿਦਿਆਰਥੀਆਂ ਲਈ ਵਿਦਿਅਕ ਖੇਤਰ ਵਿਚ ਨਵੇਂ ਰਸਤੇ ਖੁਲ੍ਹਣਗੇੇ।ਉਨ੍ਹਾਂ ਐਮ.ਆਰ.ਐੱਸ ਪੀ.ਟੀ.ਯੂ. ਦੇ ਇਕ ਵਫਦ ਨੂੰ ਜੂਨ ਮਹੀਨੇ ਦੌਰਾਨ ਕਨੇਡਾ ਦੀ ਯੂਨੀਵਰਸਿਟੀ ਵਿਚ ਆਉਣ ਦਾ ਸੱਦਾ ਦਿੰਦਿਆ ਆਸ ਪ੍ਰਗਟ ਕੀਤੀ ਕਿ ਇਸ ਨਾਲ ਆਪਸੀ ਸਹਿਯੋਗ ਦੇ ਸੰਭਾਵੀ ਖੇਤਰਾਂ ਦੀ ਪਛਾਣ ਕਰਨ ਵਿਚ ਸਹਾਇਤਾ ਮਿਲੇਗੀ।
ਡਾ. ਕ੍ਰਿਸਟਨ ਨੇ ਟਿੱਪਣੀ ਕੀਤੀ ਕਿ ਐਮ.ਆਰ.ਐੱਸ.ਪੀ.ਟੀ.ਯੂ. ਅਤੇ ਥੌਂਪਸਨ ਰਿਵਰਸ ਯੂਨੀਵਰਸਿਟੀ ਵਿਚਕਾਰ ਬਹੁਤ ਸਾਰੀਆਂ ਸਾਂਝੀਆਂ ਗੱਲਾਂ ਹਨ, ਜੋ ਸਿੱਖਿਆ, ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਸਹਿਯੋਗ ਲਈ ਕਾਫੀ ਸੰਭਾਵਨਾਵਾਂ ਅਤੇ ਮੌਕਿਆਂ ਨੂੰ ਖੋਲ੍ਹਦੀਆਂ ਹਨ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਂਦੀਆਂ ਹਨ।
ਇਸ ਮੌਕੇ ਤੇ ਸ਼੍ਰੀਮਤੀ ਭਾਵਨਾ ਗਰਗ, ਸਕੱਤਰ, ਰੋਜ਼ਗਾਰ ਜਨਰੇਸ਼ਨ ਅਤੇ ਸਿਖਲਾਈ ਵਿਭਾਗ, ਸ੍ਰੀ ਪਰਵੀਨ ਥਿੰਦ, ਡਾਇਰੈਕਟਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਡੀਨ, ਯੋਜਨਾਬੰਦੀ, ਡਾ. ਬੂਟਾ ਸਿੰਘ ਸਿੱਧੂ, ਲੋਕ ਸੰਪਰਕ ਅਧਿਕਾਰੀ, ਸ੍ਰੀ ਹਰਜਿੰਦਰ ਸਿੱਧੂ , ਤਕਨੀਕੀ ਸਿੱਖਿਆ ਵਿਭਾਗ ਅਤੇ ਦੋਵੇਂ ਯੂਨੀਵਰਸਿਟੀਆਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਇੱਥੇ ਜ਼ਿਕਰਯੌਗ ਹੈ ਕਿ ਬਹੁਤ ਤੇਜ਼ੀ ਨਾਲ ਵਿਦਿਅਕ ਖੇਤਰ ਵਿੱਚ ਵਿਕਾਸ ਕਰ ਰਹੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਪੇਸ਼ੇਵਰ ਸਿੱਖਿਆ ਦੇ ਖੇਤਰ ਵਿਚ ਅਹਿਮ ਸਥਾਨ ਹਾਸਿਲ ਕਰ ਚੁੱਕੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਨੂੰ ਦੇਸ਼ ਵਿੱਚ ਮਾਡਲ ਯੂਨੀਵਰਸਿਟੀ ਵਜੋਂ ਵਿਕਸਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਯੂਨੀਵਰਸਿਟੀ ਨੇ ਪਹਿਲਾਂ ਹੀ ਵਿਸ਼ਵ ਪੱਧਰ ਦੀਆਂ ਸਿਖਰਲੀਆਂ ਯੂਨੀਵਰਸਿਟੀਆਂ ਜਿਵੇਂ ਕਿ ਸਿਨੇਰਜੀ ਯੂਨੀਵਰਸਿਟੀ (ਰੂਸ), ਵੇਨੇ ਸਟੇਟ ਯੂਨੀਵਰਸਿਟੀ ਆਫ ਅਮਰੀਕਾ ਅਤੇ ਪ੍ਰਸਿੱਧ ਸਨਅਤੀਕਾਰਪੋਰੇਟ ਅਤੇ ਅਕਾਦਮਿਕ ਸੰਸਥਾਵਾਂ ਦੇ ਨਾਲ ਅਕਾਦਮਿਕ ਭਾਈਵਾਲੀ ਲਈ ਮੈਮੋਰੰਡਮ ਔਫ਼ ਅੰਡਰਡਿੰਗਜ਼ (ਐਮ.ਓ.ਯੂ) ਕੀਤੇ ਹੋਏ ਹਨ। ਇਹ ਸਮਝੌਤੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਐਮ.ਆਰ.ਐੱਸ.ਪੀ.ਟੀ.ਯੂ. ਬਠਿੰਡਾ ਅਤੇ ਇਸ ਨਾਲ ਸੰਬੰਧਿਤ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਹੂਲਤ ਪ੍ਰਦਾਨ ਕਰਦੇ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.