ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਬੱਡੀ ਦੀ ਚੰਗੀ ਖਿਡਾਰਨ ਸੀ ਲਕਸ਼ਮੀ
ਕਬੱਡੀ ਦੀ ਚੰਗੀ ਖਿਡਾਰਨ ਸੀ ਲਕਸ਼ਮੀ
Page Visitors: 2341

ਕਬੱਡੀ ਦੀ ਚੰਗੀ ਖਿਡਾਰਨ ਸੀ ਲਕਸ਼ਮੀ
ਛੋਟੀ ਉਮਰੇ ਵੱਡੀਆਂ ਪੈੜਾਂ ਪਾ ਗਈ ਹੋਣਹਾਰ ਖਿਡਾਰਨBy : ਜਗਦੀਸ਼ ਥਿੰਦ
Saturday, May 12, 2018 07:54 AM

  • ਲਕਸ਼ਮੀ ਦੀ ਪੁਰਾਣੀ ਤਸਵੀਰ
    ਜਗਦੀਸ਼
    ਥਿੰਦ
    ਗੁਰੂਹਰਸਹਾਏ
    /ਫਿਰੋਜ਼ਪੁਰ
    11 ਮਈ ਪਿੰਡ ਫ਼ਤਿਹਗੜ੍ਹ ਗਹਿਰੀ ਵਿਖੇ ਜ਼ਮੀਨ ਦੇ ਵਿਵਾਦ ਵਿਚ ਗੋਲੀ ਦਾ ਸ਼ਿਕਾਰ ਹੋ ਕੇ ਮਾਰੀ ਗਈ 22ਸਾਲਾ ਲਕਸ਼ਮੀ ਪੁੱਤਰੀ ਮਲਕੀਤ ਸਿੰਘ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਅੱਵਲ ਰਹਿਣ  ਦੇ ਨਾਲ- ਨਾਲ ਖੇਡਾਂ  ਵਿੱਚ ਮੱਲਾਂ ਮਾਰਨ ਅਤੇ ਘਰੇਲੂ  ਕੰਮਕਾਜ ਦੇ ਨਾਲ ਹੀ ਮਾਪਿਆਂ ਦੇ ਖੇਤੀ ਦੇ ਕੰਮਾਂ ਵਿੱਚ ਵੀ ਹੱਥ ਵਟਾਉਣ ਦਾ ਜਜ਼ਬਾ ਰਖਦੀ ਸੀ । ਮਲਕੀਤ ਸਿੰਘ ਜੋ ਖੁਦ ਚਾਰ ਕਨਾਲਾਂ ਜ਼ਮੀਨ ਦਾ ਮਾਲਕ ਹੈ ਪਰ ਖੇਤ ਵਿੱਚ ਹੀ ਘਰ ਬਣਾ ਕੇ ਰਹਿ ਰਿਹਾ ਇਹ ਪਰਿਵਾਰ ਹੋਰ ਜ਼ਮੀਨ ਠੇਕੇ ਤੇ ਲੈ ਕੇ ਵਾਹੀ ਕਰਨ , ਮੱਝਾਂ ਪਾਲ ਕੇ ਦੁੱਧ ਦਾ ਕੰਮ ਕਰਨ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ । ਉਸ ਦੀਆਂ ਚਾਰ ਲੜਕੀਆਂ ਵਿੱਚੋਂ ਵੱਡੀ ਲੜਕੀ ਦੀ ਸ਼ਾਦੀ ਹੋ ਚੁੱਕੀ ਹੈ । ਇੱਕ ਲੜਕੀ  ਅਧਿਆਪਕਾ ਹੈ ਜਦ ਕਿ ਲਕਸ਼ਮੀ ਭੈਣਾਂ ਵਿੱਚੋਂ ਛੋਟੀ ਸੀ । ਸਭ ਤੋਂ ਛੋਟਾ ਇਨ੍ਹਾਂ ਲੜਕੀਆਂ ਦਾ ਭਰਾ ਗੁਰਦਿਤ ਸਿੰਘ ਹੈ । ਲਕਸ਼ਮੀ ਨੇ ਪ੍ਰਾਇਮਰੀ ਤੱਕ ਦੀ ਵਿੱਦਿਆ ਸਰਕਾਰੀ ਪ੍ਰਾਇਮਰੀ ਸਕੂਲ ਫਤਹਿਗੜ੍ਹ ਗਹਿਰੀ ਤੋਂ ਪ੍ਰਾਪਤ ਕੀਤੀ ਤਾਂ ਫਿਰ ਅਗਲੇਰੀ ਸਿੱਖਿਆ ਗੁਲਾਬੇਵਾਲਾ ਦੇ ਸਕੂਲ ਤੋਂ ਪ੍ਰਾਪਤ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਲਈ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿੱਚ ਦਾਖਲਾ ਲਿਆ । ਸਕੂਲ ਸਿੱਖਿਆ ਦੌਰਾਨ ਉਹ ਪੜ੍ਹਾਈ ਵਿੱਚ ਚੰਗੇ ਨੰਬਰ ਲੈਣ ਦੇ ਨਾਲ ਨਾਲ ਹੀ ਖੇਡਾਂ ਵਿੱਚ ਵੀ ਪ੍ਰਾਪਤੀਆਂ ਹਾਸਲ ਕਰਦੀ ਰਹੀ । ਕਬੱਡੀ ਦੀ ਖੇਡ ਖੇਡਦਿਆਂ ਉਸ ਨੇ ਅਨੇਕਾਂ ਵਾਰ ਰਾਜ ਪੱਧਰ ਦੇ ਟੂਰਨਾਮੈਂਟ ਵਿੱਚ ਹਿੱਸਾ ਲਿਆ । ਹੁਣ ਉਹ ਬੀ ਏ ਦੂਜਾ ਸਾਲ ਦੀ ਵਿਦਿਆਰਥਣ ਸੀ ਅਤੇ ਇਸ ਦੇ ਨਾਲ ਹੀ ਉਹ ਟੀ ਈ ਟੀ ਟੈਸਟ ਪਾਸ ਕਰ ਚੁੱਕੀ ਸੀ । ਜ਼ਮੀਨ ਤੇ ਕਬਜ਼ਾ ਕਰਨ ਲਈ ਜਦੋਂ ਕੁਝ  ਹਥਿਆਰਬੰਦ ਲੋਕ ਉਨ੍ਹਾਂ ਦੀ ਬਹਿਕ ਉੱਪਰ ਦਾਖਲ ਹੋਏ ਤਾਂ ਉਹ ਆਪਣੇ ਬਾਪ ਸਾਹਮਣੇ ਢਾਲ ਬਣ ਕੇ ਖੜ੍ਹ ਗਈ ।
    ਇਸ ਦੌਰਾਨ ਹੀ ਇੱਕ ਗੋਲੀ ਉਸ ਦੇ ਦਿਲ ਵਾਲੇ ਸਥਾਨ ਤੇ ਆ ਕੇ ਲੱਗੀ ਤਾਂ ਇਹ ਹੋਣਹਾਰ ਖਿਡਾਰਨ ਸਦਾ ਲਈ ਇਸ ਜਹਾਨ ਤੋਂ ਰੁਖ਼ਸਤ ਹੋ ਰੁਕਸਤ ਹੋ ਗਈ । ਗੋਲੀ ਕਾਂਡ ਵਿੱਚ ਸ਼ਾਮਲ ਕਥਿਤ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਜਿੱਥੇ ਮਾਪਿਆਂ ਵੱਲੋਂ ਉਸ ਦੀ ਲਾਸ਼ ਨੂੰ ਰੱਖ ਕੇ ਥਾਣੇ ਮੂਹਰੇ ਧਰਨਾ ਦਿੱਤਾ ਜਾ ਰਿਹਾ ਹੈ ਤਾਂ ਉਸ ਦੇ ਹਰਮਨ ਪਿਆਰੇ ਹੋਣ ਦੀ ਇੱਕ ਮਿਸਾਲ ਹੋਰ ਦੇਖਣ ਨੂੰ ਮਿਲਦੀ ਹੈ ਜਦੋਂ ਸ੍ਰੀ ਮੁਕਤਸਰ ਵਿਖੇ  ਉਸ ਦੇ ਸਹਿਪਾਠੀ ਵਿਦਿਆਰਥੀਆਂ ਵੱਲੋਂ ਵੀ ਧਰਨਾ ਅਤੇ ਮੁਜ਼ਾਹਰਾ ਕਰਕੇ ਇਸ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਜਾ ਰਹੀ ਹੈ ।ਇਸ ਦੇ ਨਾਲ ਹੀ ਪੰਜਾਬ ਸਰਕਾਰ ਕੋਲੋਂ ਇਸ  ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਜ਼ੋਰ ਸ਼ੋਰ ਨਾਲ ਉਠਾਈ ਜਾ ਰਹੀ ਹੈ ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.