ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਾਮਰੇਡਾਂ ਨੇ ਘੇਰਿਆ ਡੀਸੀ ਦਫਤਰ
ਕਾਮਰੇਡਾਂ ਨੇ ਘੇਰਿਆ ਡੀਸੀ ਦਫਤਰ
Page Visitors: 2365

ਕਾਮਰੇਡਾਂ ਨੇ ਘੇਰਿਆ ਡੀਸੀ ਦਫਤਰ
ਮੋਦੀ ਸਰਕਾਰ ਵਿਰੁੱਧ ਕੀਤੀ ਪੋਲ ਖੋਲ੍ ਰੈਲੀ
By : ਬਾਬੂਸ਼ਾਹੀ ਬਿਊਰੋ
Thursday, May 24, 2018 01:17 PM
ਕਾਮਰੇਡਾਂ ਨੇ ਘੇਰਿਆ ਡੀਸੀ ਦਫਤਰ, ਮੋਦੀ ਸਰਕਾਰ ਵਿਰੁੱਧ ਕੀਤੀ ਪੋਲ ਖੋਲ੍ ਰੈਲੀਫਿਰੋਜ਼ਪੁਰ 24 ਮਈ (ਗੁਰਿੰਦਰ ਸਿੰਘ)ਜਨ ਏਕਤਾ ਜਨ ਅਧਿਕਾਰ ਅੰਦੋਲਨ ਦੇ ਸੱਦੇ 'ਤੇ ਵੱਖ-ਵੱਖ ਕ੍ਰਾਂਤੀਕਾਰੀ ਜੱਥੇਬੰਦੀਆਂ ਵਲੋਂ ਅੱਜ ਡਿਪਟੀ ਕਮਿਸ਼ਨਰ ਦਫਤਰ ਫਿਰੋਜ਼ਪੁਰ ਦੇ ਮੂਹਰੇ ਮੋਦੀ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਣ ਲਈ ਇੱਕ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਦੀ ਪ੍ਰਧਾਨਗੀ ਬਾਰਡਰ ਏਰੀਆ ਵਿਕਾਸ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਕਾ. ਹੰਸਾ ਸਿੰਘ ਅਤੇ ਸੀਪੀਆਈ ਜ਼ਿਲ੍ਹਾ ਦੇ ਆਗੂ ਕਾਮਰੇਡ ਕੁਲਦੀਪ ਸਿੰਘ ਖੁੰਗਰ ਨੇ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਸੀਪੀਆਈ ਜ਼ਿਲ੍ਹਾ ਦੇ ਕਾਮਰੇਡ ਕਸ਼ਮੀਰ ਸਿੰਘ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਮੋਦੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ 'ਸਬ ਕਾ ਸਾਥ, ਸਬ ਕਾ ਵਿਕਾਸ, ਅੱਛੇ ਦਿਨ ਆਏਂਗੇ, ਹਰ ਸਾਲ ਦੋ ਕਰੋੜ ਨੌਕਰੀਆਂ, ਵਿਦੇਸ਼ਾਂ 'ਚੋਂ ਸਾਰਾ ਕਾਲਾ ਧੰਨ ਲਿਆ ਕੇ ਹਰ ਇੱਕ ਦੇ ਖਾਤੇ ਵਿੱਚ 15-15 ਲੱਖ ਰੁਪਏ ਜਮਾ ਕਰਵਾਉਣ ਅਤੇ ਕਿਸਾਨਾਂ ਦੀਆਂ ਜਿਨਸਾ ਦੇ ਵਾਜਬ ਭਾਅ ਸਵਾਮੀ ਨਾਥਨ ਕਮਿਸ਼ਨ ਦੇ ਅਧਾਰ 'ਤੇ ਨਿਯਮਤ ਕਰਨ, ਕੀਮਤਾਂ ਨੂੰ ਕਾਬੂ ਰੱਖਣ ਦੇ ਵੱਡੇ ਵੱਡੇ ਵਾਅਦੇ ਕੀਤੇ ਸਨ। ਪਰ..!! ਅੱਜ ਜਦੋਂ ਮੋਦੀ ਨੂੰ ਚਾਰ ਸਾਲ ਸੱਤਾ ਵਿੱਚ ਆਏ ਨੂੰ ਹੋ ਗਏ ਹਨ, ਤਾਂ ਅੱਜ ਸਬ ਕਾ ਸਾਥ ਤਾਂ ਕੀ ਦੇਣਾ ਸੀ ਲਵ ਜਿਹਾਦ ਅਤੇ ਅਖੌਤੀ ਗਊ ਰਕਸ਼ਕ ਬ੍ਰਿਗੇਡ ਵੱਲੋਂ ਮੁਸਲਮਾਨਾਂ ਅਤੇ ਦਲਿਤਾਂ 'ਤੇ ਜਬਰ ਢਾਹਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਕਤਲ ਕੀਤੇ ਜਾ ਰਹੇ ਹਨ।
ਸੀਪੀਆਈ ਜ਼ਿਲ੍ਹਾ ਦੇ ਆਗੂ ਕਾਮਰੇਡ ਕੁਲਦੀਪ ਸਿੰਘ ਖੁੰਗਰ ਨੇ ਦੋਸ਼ ਲਗਾਇਆ ਕਿ ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਮੋਦੀ ਸਰਕਾਰ ਦੇ ਵਾਅਦੇ ਨੂੰ ਤਾਂ ਉਲਟਾ ਹੀ ਗੇਅਰ ਲੱਗ ਗਿਆ ਹੈ, ਅੱਜ 4 ਸਾਲਾਂ ਵਿੱਚ 8 ਕਰੋੜ ਨੌਕਰੀਆਂ ਦੀ ਥਾਂ 8 ਲੱਖ ਨੂੰ ਵੀ ਰੁਜ਼ਗਾਰ ਨਹੀਂ ਦਿੱਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਬਾਹਰੋਂ ਕਾਲਾ ਧੰਨ ਤਾਂ ਕੀ ਲਿਆਉਣਾ ਸੀ? ਸਗੋਂ ਨੀਰਵ ਮੋਦੀ, ਲਲਿਤ ਮੋਦੀ, ਵਿਜੇ ਮਾਲੀਆ ਅਤੇ ਹੋਰ ਅਨੇਕਾਂ ਮੋਦੀ ਥਾਪੜੇ ਨਾਲ ਹਜ਼ਾਰਾਂ ਕਰੋੜ ਬੈਂਕਾਂ ਦੇ ਲੁੱਟ ਕੇ ਬਾਹਰ ਦੇਸ਼ਾਂ ਵਿੱਚ ਮੌਜਾਂ ਮਾਣ ਰਹੇ ਹਨ ਅਤੇ ਦੇਸ਼ ਵਿੱਚ ਕਰਜੇ 'ਚ ਡੁੱਬੇ ਕਿਸਾਨ ਹਰ ਰੋਜ ਖੁਦਕੁਸ਼ੀਆਂ ਕਰ ਰਹੇ ਹਨ। ਤੇਲ-ਗੈਸ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ, ਜਿਸ ਨਾਲ ਮਹਿੰਗਾਈ ਕਾਬੂ ਵਿੱਚ ਤਾਂ ਕੀ ਆਉਣੀ ਸੀ, ਸਗੋਂ ਛੜੱਪੇ ਮਾਰ ਰਹੀ ਹੈ। ਕੈਪਟਨ ਸਰਕਾਰ 'ਤੇ ਵਰਦਿਆਂ ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਾਂਗਰਸੀ ਆਗੂਆਂ ਨੇ ਲੋਕਾਂ ਨੂੰ ਕੋਈ ਰਾਹਤ ਤਾਂ ਕੀ ਪਹੁੰਚਾਉਣੀ ਸੀ, ਸਗੋਂ ਰੇਤ-ਬੱਜਰੀ ਮਾਫੀਏ, ਟਰਾਂਸਪੋਰਟ ਮਾਫੀਏ, ਸ਼ਰਾਬ ਮਾਫੀਏ, ਭੂ ਮਾਫੀਏ ਅਤੇ ਕੇਬਲ ਮਾਫੀਏ ਨਾਲ ਲੁੱਟ ਕਰ ਰਹੇ ਹਨ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.