ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਇੰਜੀਨੀਅਰਿੰਗ ਦੀ ਪੜ੍ਹਾਈ ਕਰਵਾਉਣ ਵਾਲੀਆਂ 151 ਸਿੱਖਿਆ ਸੰਸਥਾਵਾਂ ਇਸ ਸਾਲ ਹੋ ਜਾਣਗੀਆਂ ਬੰਦ
ਇੰਜੀਨੀਅਰਿੰਗ ਦੀ ਪੜ੍ਹਾਈ ਕਰਵਾਉਣ ਵਾਲੀਆਂ 151 ਸਿੱਖਿਆ ਸੰਸਥਾਵਾਂ ਇਸ ਸਾਲ ਹੋ ਜਾਣਗੀਆਂ ਬੰਦ
Page Visitors: 2336

ਇੰਜੀਨੀਅਰਿੰਗ ਦੀ ਪੜ੍ਹਾਈ ਕਰਵਾਉਣ ਵਾਲੀਆਂ 151 ਸਿੱਖਿਆ ਸੰਸਥਾਵਾਂ ਇਸ ਸਾਲ ਹੋ ਜਾਣਗੀਆਂ ਬੰਦ   
ਜਲੰਧਰ, 5 ਜੂਨ (ਪੰਜਾਬ ਮੇਲ)- ਦੇਸ਼ ‘ਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਵਾਉਣ ਵਾਲੀਆਂ 151 ਸਿੱਖਿਆ ਸੰਸਥਾਵਾਂ ਸਾਲ 2018-19 ‘ਚ ਬੰਦ ਹੋ ਜਾਣਗੀਆਂ। ਇਸ ਦੀ ਮਨਜ਼ੂਰੀ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ. ਆਈ. ਸੀ. ਟੀ. ਈ.) ਵੱਲੋਂ ਦਿੱਤੀ ਗਈ ਹੈ।
ਇਨ੍ਹਾਂ ਬੰਦ ਹੋਣ ਵਾਲੇ ਕਾਲਜਾਂ ‘ਚ 68 ਕਾਲਜ ਅਜਿਹੇ ਹਨ, ਜੋ ਡਿਪਲੋਮਾ ਇੰਜੀਨੀਅਰਿੰਗ ਕਰਵਾਉਂਦੇ ਸਨ, ਜਦੋਂਕਿ 83 ਕਾਲਜ ਅਜਿਹੇ ਹਨ, ਜੋ ਇੰਜੀਨੀਅਰਿੰਗ ਦੀ ਡਿਗਰੀ ਕਰਵਾਉੁਂਦੇ ਸਨ। ਇਨ੍ਹਾਂ ਕਾਲਜਾਂ ਵੱਲੋਂ ਘੱਟ ਐਡਮਿਸ਼ਨ ਕਾਰਨ ਜਾਂ ਫਿਰ ਏ. ਆਈ. ਸੀ. ਈ. ਟੀ. ਦੇ ਮਾਪਦੰਡਾਂ ਨੂੰ ਪੂਰਾ ਨਾ ਕਰ ਸਕਣ ਕਾਰਨ ਖੁਦ ਹੀ ਕਲੋਜ਼ਰ ਲਈ ਕੌਂਸਲ ਕੋਲ ਬੇਨਤੀ ਕੀਤੀ ਗਈ ਸੀ। ਹੁਣ ਕੌਂਸਲ ਵੱਲੋਂ ਇਸ ਦੇ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਵੱਡੀ ਗਿਣਤੀ ‘ਚ ਇੰਜੀਨੀਅਰਿੰਗ ਸਿੱਖਿਆ ਸੰਸਥਾਵਾਂ ਦਾ ਬੰਦ ਹੋਣਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਭਾਰਤ ‘ਚ ਵਿਦਿਆਰਥੀਆਂ ਦੀ ਇੰਜੀਨੀਅਰਿੰਗ ਪ੍ਰਤੀ ਦਿਲਚਸਪੀ ਘੱਟ ਹੁੰਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਪੜ੍ਹਾਈ ਦੇ ਬਾਵਜੂਦ ਯੋਗਤਾ ਮੁਤਾਬਕ ਨੌਕਰੀ ਨਾ ਮਿਲ ਸਕਣਾ ਵੀ ਮੰਨਿਆ ਜਾ ਰਿਹਾ ਹੈ।
ਏ. ਆਈ. ਸੀ. ਈ. ਟੀ. ਦੇ ਇਕ ਅਧਿਕਾਰੀ ਮੁਤਾਬਕ ਕੌਂਸਲ ਵੱਲੋਂ ਉਨ੍ਹਾਂ ਕਾਲਜਾਂ ‘ਤੇ ਡੰਡਾ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ‘ਚ ਲਗਾਤਾਰ 5 ਸਾਲਾਂ ਤੋਂ ਐਨਰੋਲਮੈਂਟ 30 ਫੀਸਦੀ ਤੋਂ ਘੱਟ ਰਹੀ ਜਾਂ ਫਿਰ ਜੋ ਇਨਫਰਾਸਟਰੱਕਚਰ ਅਤੇ ਹੋਰ ਸਹੂਲਤਾਂ ਨੂੰ ਪੂਰਾ ਨਹੀਂ ਕਰ ਸਕੇ। ਇਨ੍ਹਾਂ ਕਾਲਜਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
 ਉਨ੍ਹਾਂ ਨੇ ਦੱਸਿਆ ਕਿ 2014-15 ਤੋਂ ਲੈ ਕੇ 2017-18 ਤੱਕ 410 ਦੇ ਕਰੀਬ ਇੰਜੀਨੀਅਰਿੰਗ ਕਾਲਜ ਏ. ਆਈ. ਸੀ. ਟੀ. ਈ. ਵੱਲੋਂ ਬੰਦ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਅੱਜ ਤੋਂ ਇਕ ਦਹਾਕਾ ਪਹਿਲਾਂ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਵਿਦਿਆਰਥੀਆਂ ‘ਚ ਇੰਨਾ ਜ਼ਿਆਦਾ ਕ੍ਰੇਜ਼ ਸੀ ਕਿ ਇੰਜੀਨੀਅਰਿੰਗ ਕਾਲਜਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧੀ ਪਰ ਹੁਣ ਇਹ ਟਰੈਂਡ ਬਦਲਦਾ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਦਾ ਰੁਝਾਨ ਵੀ ਇੰਜੀਨੀਅਰਿੰਗ ਦੀ ਬਜਾਏ ਹੋਰ ਕੋਰਸਾਂ ਵੱਲ ਜਾ ਰਿਹਾ ਹੈ, ਜਿਸ ਕਾਰਨ ਕਾਲਜਾਂ ‘ਚ ਐਡਮਿਸ਼ਨ ਘੱਟ ਹੁੰਦੀ ਜਾ ਰਹੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.