ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੰਵਿਧਾਨ ਨਿਊਜ਼ੀਲੈਂਡ ਦਾ ਤੇ ਸੰਵਿਧਾਨਕਾਰ ਭਾਰਤ ਦਾ
ਸੰਵਿਧਾਨ ਨਿਊਜ਼ੀਲੈਂਡ ਦਾ ਤੇ ਸੰਵਿਧਾਨਕਾਰ ਭਾਰਤ ਦਾ
Page Visitors: 2323

ਸੰਵਿਧਾਨ ਨਿਊਜ਼ੀਲੈਂਡ ਦਾ ਤੇ ਸੰਵਿਧਾਨਕਾਰ ਭਾਰਤ ਦਾਸੰਵਿਧਾਨ ਨਿਊਜ਼ੀਲੈਂਡ ਦਾ ਤੇ ਸੰਵਿਧਾਨਕਾਰ ਭਾਰਤ ਦਾ

August 16
17:51 2018

ਪੁੱਕੀਕੁਹੀ ਵਿਖੇ ਨਵੀਂ ਸਬ-ਡਵੀਜ਼ਨ ਦੀ ਇਕ ਸਟ੍ਰੀਟ ਦਾ ਨਾਂਅ ‘ਅੰਬੇਡਕਰ ਵੇਅ’ ਰੱਖਿਆ
– ਸ੍ਰੀ ਕਰਨੈਲ ਸਿੰਘ ਬੱਧਣ ਦੇ ਉਦਮ ਨੂੰ ਮਿਲੀ ਸਫਲਤਾ
ਆਕਲੈਂਡ, 16 ਅਗਸਤ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਭਾਰਤੀ ਆਜ਼ਾਦੀ ਦਿਵਸ ਜਿੱਥੇ ਭਾਰਤ ਸਮੇਤ ਵੱਖ-ਵੱਖ ਮੁਲਕਾਂ ਦੇ ਵਿਚ ਮਨਾਇਆ ਜਾ ਰਿਹਾ ਹੈ ਉਥੇ ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਲਈ ਇਸ ਆਜ਼ਾਦੀ ਦਿਵਸ ਮੌਕੇ ਖੁਸ਼ੀ ਦੀ ਖਬਰ ਹੈ ਕਿ ਬੀਤੇ ਦਿਨ ਇਥੋਂ ਦੇ ਸ਼ਹਿਰ ਪੁੱਕੀਕੁਹੀ ਵਿਖੇ ਵਿਕਸਤ ਹੋ ਰਹੀ ਇਕ ਨਵੀਂ ਆਬਾਦੀ (ਸਬ-ਡਵੀਜ਼ਨ) ਦੀ ਇਕ ਗਲੀ (ਸਟ੍ਰੀਟ) ਦਾ ਨਾਂਅ ਭਾਰਤੀ ਸੰਵਿਧਾਨਕਾਰ ਡਾ. ਭੀਮ ਰਾਓ ਅੰਬੇਡਕਰ ਦੇ ਨਾਂਅ ਉਤੇ ‘ਅੰਬੇਡਕਰ ਵੇਅ’ ਰੱਖਿਆ ਗਿਆ ਹੈ। ਈਸਟ ਰੋਡ ਉਤੇ ਬਣ ਰਹੀ ਇਹ ਡਵੀਜ਼ਨ ਸ੍ਰੀ ਕਰਨੈਲ ਸਿੰਘ ਬੱਧਣ (ਕਿਊ. ਐਸ. ਐਮ., ਜੇ.ਪੀ.) ਹੋਰਾਂ ਦੀ ਹੈ ਅਤੇ ਉਨ੍ਹਾਂ ਕਿਸੇ ਹੋਰ ਨਾਂਅ ਨੂੰ ਤਰਜੀਹ ਦੇਣ ਦੀ ਬਜਾਏ ‘ਅੰਬੇਡਕਰ ਵੇਅ’ ਦਾ ਨਾਂਅ ਰੱਖ ਕੇ ਡਾ. ਭੀਮ ਰਾਓ ਅੰਬੇਡਕਰ ਹੋਰਾਂ ਦੀ ਸੰਵਿਧਾਨਕ ਦੇਣ ਨੂੰ ਸਿਜਦਾ ਕੀਤਾ। ਡਾ. ਭੀਮ ਰਾਓ ਦੇ ਨਾਂਅ ਉਤੇ ਇਹ ਪਹਿਲੀ ਵਾਰ ਇਥੇ ਕਿਸੇ ਸ਼ਹਿਰ ਵਿਚ ਗਲੀ ਦਾ ਨਾਂਅ ਸਥਾਨਕ ਕੌਂਸਿਲ ਵੱਲੋਂ ਮੰਜੂਰ ਕੀਤਾ ਗਿਆ। ਇਸ ਨਾਂਅ ਦੀ ਪ੍ਰਾਪਤੀ ਲਈ ਸਥਾਨਕ ਸੰਸਦ, ਕੌਂਸਿਲ, ਲੋਕਲ ਬੋਰਡ ਦੀ ਸਹਾਇਤਾ ਲੈ ਕੇ ਕਾਫੀ ਕਾਨੂੰਨੀ ਚਾਰਾਜੋਈ ਕਰਨੀ ਪਈ ਪਰ ਸ੍ਰੀ ਬੱਧਣ ਹੋਰਾਂ ਦੇ ਉਦਮ ਨੂੰ ਆਖਿਰ ਸਫਲਤਾ ਮਿਲ ਹੀ ਗਈ। ਗੁਰਦੁਆਰਾ ਸਾਹਿਬ ਤੋਂ ਪਹੁੰਚੇ ਭਾਈ ਸਾਹਿਬ ਨੇ ਅਰਦਾਸ ਕਰਕੇ ਇਸਦਾ ਉਦਘਾਟਨ ਕੀਤਾ। ਇਸ ਮੌਕੇ ਸਥਾਨਕ ਸੰਸਦ ਮੈਂਬਰ ਸ੍ਰੀ ਐਂਡਰੀਊ ਬੈਲੀ ਅਤੇ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਤੋਂ ਕਈ ਸੱਜਣ ਪਹੁੰਚੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.