ਕੈਟੇਗਰੀ

ਤੁਹਾਡੀ ਰਾਇਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੋਗ ਸਮਾਗਮ ‘ਤੇ ਕੇਜਰੀਵਾਲ ਖਹਿਰਾ ਇਕ ਦੂਜੇ ਤੋਂ ਦੂਰ
ਸੋਗ ਸਮਾਗਮ ‘ਤੇ ਕੇਜਰੀਵਾਲ ਖਹਿਰਾ ਇਕ ਦੂਜੇ ਤੋਂ ਦੂਰ
Page Visitors: 49

ਸੋਗ ਸਮਾਗਮ ‘ਤੇ ਕੇਜਰੀਵਾਲ ਖਹਿਰਾ ਇਕ ਦੂਜੇ ਤੋਂ ਦੂਰ
ਹਾਈਕਮਾਨ ਨੇ ਕਾਂਗਰਸ ਨਾਲ ਸਮਝੌਤੇ ਦੀ ਗੱਲ ਦੱਸੀ ਝੂਠ

By : ਯਾਦਵਿੰਦਰ ਸਿੰਘ ਤੂਰ
Sunday, Aug 19, 2018 05:31 PM
ਬਰਨਾਲਾ, 19 ਅਗਸਤ 2018 - ਆਮ ਆਦਮੀ ਪਾਰਟੀ ਹਾਈਕਮਾਨ ਅੱਜ ਪੰਜਕਾਬ ਦੇ ਬਰਨਾਲਾ ਜ਼ਿਲ੍ਹਾ ਵਿਚ ਪੁੱਜੀ ਜਿਥੇ ਉਨ੍ਹਾਂ  ਵੱਲੋਂ ਮਹਿਲ ਕਲਾਂ
ਵਿਧਾਇਕ ਕੁਲਵੰਤ ਪੰਡੋਰੀ ਦੇ ਸਵ. ਪਿਤਾ ਦੀ ਅੰਤਿਮ ਅਰਦਾਸ ਵਿਚ ਆਪਣੀ ਹਾਜ਼ਰੀ ਭਰੀ।

ਭੋਗ ਤੋਂ ਬਾਅਦ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਕਿਸੇ ਵੀ ਪਾਰਟੀ ਖਾਸ ਕਰ ਕਾਂਗਰਸ ਨਾਲ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਮੀਡੀਆ 'ਚ ਫੈਲ ਰਹੀਆਂ ਇੰਨ੍ਹਾਂ ਗੱਲਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਸਭ ਝੂਠ ਹੈ। ਉਥੇ ਹੀ ਕੇਜਰੀਵਾਲ ਨੇ ਖਹਿਰਾ ਨੂੰ ਵਿਰੋਧੀ ਧਿਰ ਨੇਤਾ ਹਟਾਏ ਜਾਣ 'ਤੇ ਉਹੀ ਬਿਆਨ ਦਿੰਦਿਆਂ ਕਿਹਾ ਕਿ ਇਹ ਸਾਡਾ ਪਰਿਵਾਰਕ ਮਾਮਲਾ ਹੈ ਤੇ ਉਹ ਇਸਨੂੰ ਜਲਦ ਹੀ ਦੂਰ ਕਰ ਲੈਣਗੇ।
ਸਾਨੂੰ ਨਹੀਂ ਦੱਸਿਆ ਕੇਜਰੀਵਾਲ ਦੇ ਪੰਜਾਬ ਦੌਰੇ ਬਾਰੇ - ਖਹਿਰਾ

ਉਥੇ ਹੀ ਸੁਖਪਾਲ ਖਹਿਰਾ ਵੀ ਆਪਣੇ ਬਾਗੀ ਵਿਧਾਇਕਾਂ ਨਾਲ ਮਹਿਲ ਕਲਾਂ ਵਿਖੇ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਪੁੱਜੇ। ਜਦੋਂ ਉਨ੍ਹਾਂ ਕੋਲੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਤਾਂ ਖਹਿਰਾ ਨੇ ਸਾਫ ਕਿਹਾ ਕਿ ਉਨ੍ਹਾਂ ਨੂੰ ਕੇਜਰੀਵਾਲ ਦੇ ਇਥੇ ਆਉਣ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਤੇ ਨਾ ਹੀ ਕਿਸੇ ਨੇ ਉਨ੍ਹਾਂ ਨੂੰ ਕੋਈ ਸੰਦੇਸ਼ ਲਗਾਇਆ।
ਮਾਨ ਨੇ ਖਹਿਰਾ ਨੂੰ ਕਿਹਾ 'ਸਾਡੇ ਸੀਨੀਅਰ ਨੇਤਾ'

ਵਿਧਾਇਕ ਮਹਿਲ ਕਲਾਂ ਦੇ ਪਿਤਾ ਸਵ. ਕਾਕਾ ਸਿੰਘ ਦੇ ਅਫਸੋਸ ਵਿਚ ਸਟੇਜ 'ਤੇ ਭਗਵੰਤ ਮਾਨ ਤੇ ਸੁਖਪਾਲ ਖਹਿਰਾ ਨੇ ਆਪਣੇ ਸ਼ਬਦਾਂ ਵਿਚ ਦੁੱਖ ਦਾ ਪ੍ਰਗਟਾਵਾ ਕੀਤਾ। ਦੋ ਹਫਤੇ ਪਹਿਲਾਂ ਜੋ ਭਗਵੰਤ ਮਾਨ ਖਹਿਰਾ ਨੂੰ ਬਾਗੀ ਤੇ ਉਨ੍ਹਾਂ ਦਾ ਅਸਤੀਫਾ ਮੰਗਦੇ ਨਜ਼ਰ ਆਏ ਸਨ, ਅੱਜ ਉਨ੍ਹਾਂ ਕੇਜਰੀਵਾਲ ਦੇ ਸਾਹਮਣੇ ਸਟੇਜ ਤੋਂ ਖਹਿਰਾ ਨੂੰ ਦੋ ਵਾਰ ''ਸਾਡੇ ਸੀਨੀਅਰ ਨੇਤਾ, ਵੱਡੇ ਭਰਾ ਸ. ਸੁਖਪਾਲ ਸਿੰਘ ਜੀ ਖਹਿਰਾ'' ਕਹਿ ਕੇ ਬੁਲਾਇਆ। ਮਾਨ ਨੇ ਖਹਿਰਾ ਨੂੰ ਸਟੇਜ 'ਤੇ ਸੋਗ 'ਚ ਦੋ ਸ਼ਬਦ ਬੋਲਣ ਲਈ ਸੱਦਾ ਦਿੱਤਾ। ਜਿਸਤੋਂ ਬਾਅਦ ਖਹਿਰਾ ਨੇ ਭਗਵੰਤ ਮਾਨ ਨੂੰ ਛੋਟਾ ਵੀਰ ਕਹਿ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਸ਼ਬਦਾਂ 'ਚ ਸਵ. ਕਾਕਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.