ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬ ‘ਚ ਕਾਂਗਰਸ ਹੋਈ ਫੇਲ੍ਹ, ‘ਸਿਸੋਧੀਆ ਤੋਂ ਟ੍ਰੇਨਿੰਗ ਲਵੇ ਕਾਂਗਰਸ ਸਰਕਾਰ; ਕੇਜਰੀਵਾਲ
ਪੰਜਾਬ ‘ਚ ਕਾਂਗਰਸ ਹੋਈ ਫੇਲ੍ਹ, ‘ਸਿਸੋਧੀਆ ਤੋਂ ਟ੍ਰੇਨਿੰਗ ਲਵੇ ਕਾਂਗਰਸ ਸਰਕਾਰ; ਕੇਜਰੀਵਾਲ
Page Visitors: 2389

ਪੰਜਾਬ ‘ਚ ਕਾਂਗਰਸ ਹੋਈ ਫੇਲ੍ਹ, ‘ਸਿਸੋਧੀਆ ਤੋਂ ਟ੍ਰੇਨਿੰਗ ਲਵੇ ਕਾਂਗਰਸ ਸਰਕਾਰ; ਕੇਜਰੀਵਾਲ
By : ਬਾਬੂਸ਼ਾਹੀ ਬਿਊਰੋ
Sunday, Aug 19, 2018 09:25 PM

ਜੀਵਨ ਰਾਮਗੜ੍ਹ
ਬਰਨਾਲਾ, 19 ਅਗਸਤ 2018 -ਪੰਜਾਬ ਦੌਰੇ ਦੀ ਸਮਾਪਤੀ ਸਮੇਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਨਾਲ ਕਦੇ ਵੀ ਗਠਜੋੜ ਨਹੀਂ ਕਰਨਗੇ । ਉਨ੍ਹਾਂ ਕਿਹਾ ਕਿ 70 ਸਾਲਾਂ ਦੇ ਵਕਫ਼ੇ ਦੌਰਾਨ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਦੇਸ਼ ਨੂੰ ਲੁੱਟਣ ਤੋਂ ਸਵਾਏ ਕੁਝ ਨਹੀਂ ਕੀਤਾ।

ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਆਮ ਆਦਮੀ ਪਾਰਟੀ ਨਵੀਂ ਪਾਰਟੀ ਹੈ ਪ੍ਰੰਤੂ ਉਨ੍ਹਾਂ ਨੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਜ਼ਿਕਰਯੋਗ ਕੰਮ ਕੀਤੇ ਹਨ।
ਕੇਜਰੀਵਾਲ ਨੇ ਕੈਪਟਨ ਸਰਕਾਰ 'ਤੇ ਤੰਨਜ ਕਸਦਿਆਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੂੰ ਸਿਹਤ ਅਤੇ ਸਿੱਖਿਆ ਵਿਚ ਉਨ੍ਹਾਂ ਦੇ ਮੁਕਾਬਲੇ ਕੰਮ ਕਰਨੇ ਨਹੀਂ ਆਉਂਦੇ ਤਾਂ ਉਹ ਦਸ ਕੁ ਦਿਨ ਲਈ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਪੰਜਾਬ ਛੱਡ ਕੇ ਜਾ ਸਕਦੇ ਹਨ, ਜਿਨ੍ਹਾਂ ਤੋਂ ਕੈਪਟਨ ਸਰਕਾਰ ਕੰਮ ਕਰਨ ਦੀ ਸਿੱਖਿਆ ਲੈ ਕੇ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਸਥਿਤੀ ਇਸ ਨੂੰ ਸੁਧਾਰ ਲਵੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.