ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਚੀਮਾ ਨੇ ਖਹਿਰਾ ਨੂੰ ਬਣਾਇਆ ਬੈਕ ਬੈਂਚਰ
ਚੀਮਾ ਨੇ ਖਹਿਰਾ ਨੂੰ ਬਣਾਇਆ ਬੈਕ ਬੈਂਚਰ
Page Visitors: 2361

ਚੀਮਾ ਨੇ ਖਹਿਰਾ ਨੂੰ ਬਣਾਇਆ ਬੈਕ ਬੈਂਚਰ
By : ਯਾਦਵਿੰਦਰ ਸਿੰਘ ਤੂਰ
Thursday, Aug 23, 2018 06:20 PM
ਚੰਡੀਗੜ੍ਹ, 23 ਅਗਸਤ 2018 -
ਆਮ ਆਦਮੀ ਪਾਰਟੀ ਦੇ ਨਵੇਂ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਖਹਿਰਾ ਪਾਰਟੀ ਦੀ ਮੀਟਿੰਗ ਵਿਚ ਸ਼ਿਰਕਤ ਨਹੀਂ ਕਰਨਗੇ ਤਾਂ ਖਹਿਰਾ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਬੋਲਣ ਦਾ ਮੌਕਾ ਨਹੀਂ ਦੇਣਗੇ। ਚੀਮਾ ਨੇ ਅੱਜ ਵਿਧਾਨ ਸਪੀਕਰ ਨੂੰ ਆਪਣਾ ਸਿਟਿੰਗ ਪਲਾਨ ਭੇਜਿਆ ਗਿਆ ਜਿਸ ਵਿਚ ਖਹਿਰਾ ਤੇ ਸੰਧੂ ਨੂੰ ਪਿਛਲੇ ਬੈਂਚਾਂ 'ਤੇ ਬਿਠਾਇਆ ਗਿਆ ਹੈ। ਉਨ੍ਹਾਂ ਖਹਿਰਾ ਨੂੰ ਧਮਕੀਆਂ ਨਾ ਦੇਣ ਦੀ ਗੱਲ ਆਖੀ ਹੈ ਤੇ ਕਿਹਾ ਕਿ ਧਮਕੀਆਂ ਨਾਲ ਗੱਲ ਨਹੀਂ ਬਣਨੀ। ਚੀਮਾ ਨੇ ਖਹਿਰਾ ਨੂੰ ਪੱਗਾਂ ਦੇ ਰੰਗ ਨੂੰ ਲੈ ਕੇ ਵੀ ਨਸੀਹਤ ਦਿੱਤੀ ਕਿ ਖਹਿਰਾ ਨੂੰ ਪੱਗ ਦੇ ਰੰਗ ਦੀ ਤੌਹੀਨ ਨਹੀਂ ਕਰਨੀ ਚਾਹੀਦੀ ਕਿਉਂਕਿ ਉਨ੍ਹਾਂ ਦੀ ਪਾਰਟੀ ਨੇ ਸ਼ਹੀਦਾਂ ਦੀ ਪੱਗ ਦਾ ਰੰਗ ਚੁਣਿਆ ਹੈ।

ਉਥੇ ਹੀ ਖਹਿਰਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਹ ਸਭ ਛੋਟੀ ਸੋਚ ਦਾ ਮੁਜਾਹਰਾ ਹੈ। ਉਨ੍ਹਾਂ ਕਿਹਾ ਕਿ ਇਦਾਂ ਕਰਕੇ ਉਹ ਪੰਜਾਬ ਦੇ ਲੋਕਾਂ ਦੇ ਦਿਲਾਂ 'ਚੋਂ ਨਹੀਂ ਕੱਢ ਸਕਦੇ। ਤੇ ਜੇਕਰ ਉਹ ਵਿਧਾਨ ਸਭਾ ਸੈਸ਼ਨ ਵਿਚ ਬੋਲਣ ਦਾ ਮੌਕਾ ਨਹੀਂ ਦੇਣਗੇ ਤਾਂ ਉਹ ਲੋਕਾਂ ਦੀ ਕਚਹਿਰੀ ਵਿਚ ਜਾ ਕੇ ਬੋਲਣਗੇ।
ਖਹਿਰਾ ਨੇ ਹਰਪਾਲ ਚੀਮਾ ਦੇ ਪੱਗਾਂ 'ਤੇ ਬਿਆਨ ਨੂੰ ਨਿੰਦ ਦਿਆਂ ਕਿਹਾ ਕਿ ਇਹ ਬਿਲਕੁਲ ਹੀ ਬੇਤੁਕੀਆਂ ਗੱਲਾਂ ਹਨ ਅਤੇ ਹਰਾ ਰੰਗ ਪੰਜਾਬ ਦੀ ਕਿਸਾਨੀ ਦਾ ਰੰਗ ਹੈ ਜਿਸਦੇ ਮੁੱਦੇ ਉਹ ਹਮੇਸ਼ਾ ਉਠਾਉਂਦੇ ਆਏ ਨੇ। ਉਥੇ ਹੀ ਉਨ੍ਹਾਂ ਕਿਹਾ ਕਿ ਚੀਮਾ ਉਨ੍ਹਾਂ ਦਾ ਸਮਾਂ ਕੱਟ ਕੇ ਅਕਾਲੀਆਂ ਤੇ ਕਾਂਗਰਸੀਆਂ ਨੂੰ ਫਾਇਦਾ ਦੇਣ ਚਾਹੁੰਦੇ ਨੇ। ਖਹਿਰਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਵਿਧਾਨ ਸਭਾ ਸੈਸ਼ਨ 'ਚ ਰੋਕਣਗੇ ਤਾਂ ਉਹ ਪੰਜਾਬ ਦੇ ਲੋਕਾਂ 'ਚ ਜਾ ਕੇ ਬੋਲਣਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.