ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬਾਦਲਾਂ ਨੇ ਕੀਤੀ ਮੱਕੜ ਦੀ ਖਿਚਾਈ,
ਬਾਦਲਾਂ ਨੇ ਕੀਤੀ ਮੱਕੜ ਦੀ ਖਿਚਾਈ,
Page Visitors: 2460

 

 ਸ਼੍ਰੋਮਣੀ ਕਮੇਟੀ ਵਲੋਂ ਸੰਤ ਭਿੰਡਰਾਂਵਾਲਿਆਂ ਦੇ ਨਾਮ ਵਾਲੀਆਂ ਪਲੇਟਾਂ ਲਾਹੁਣ ਦੀ ਤਿਆਰੀ ਮੁਕਮੰਲ?
    ਬਾਦਲਾਂ ਨੇ ਕੀਤੀ ਮੱਕੜ ਦੀ ਖਿਚਾਈ, ਕਿਹਾ ਜਾਂ ਅਸਤੀਫਾ ਦੇ ਦੇ
                     ਜਾਂ ਫਿਰ ਪਲੇਟਾਂ ਉਤਰਵਾ ਅਤੇ ਸੂਚਨਾ ਦੇ
ਅੰਮ੍ਰਿਤਸਰ 7 ਮਈ (ਜਸਬੀਰ ਸਿੰਘ ਪੱਟੀ) ਸ਼ਹੀਦੀ ਯਾਦਗਾਰ ਨੂੰ ਲੈ ਕੇ ਉੱਠੇ ਵਿਵਾਦ ਦਾ ਮਾਮਲਾ ਹਾਲੇ ਨੇੜਲੇ ਭਵਿੱਖ ਵਿੱਚ ਠੰਡਾ ਪੈਦਾ ਨਜ਼ਰ ਨਹੀਂ ਆ ਰਿਹਾ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਤੇ ਉਹਨਾਂ ਦੇ ਸਾਥੀਆਂ ਦੀਆਂ ਲਗਾਈਆਂ ਗਈਆਂ ਸਟੀਲ ਪਲੇਟਾਂ ਕਿਸੇ ਵੇਲੇ ਵੀ ਲਾਹ ਦਿੱਤੇ ਜਾਣ ਦੀਆਂ ਤਿਆਰੀਆਂ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਲੱਗਭਗ ਮੁਕੰਮਲ ਕਰ ਲਈਆਂ ਹਨ, ਜਦ ਕਿ ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁੰਮਾਂ ਨੇ ਐਲਾਨ ਕੀਤਾ ਹੈ, ਕਿ ਜੇਕਰ ਇਹਨਾਂ ਪਲੇਟਾਂ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਪੰਜਾਬ ਵਿੱਚ ਇੱਕ ਵਾਰੀ ਫਿਰ ਸਰਕਾਰੀ ਜਬਰ ਦੇ ਖਿਲਾਫ ਮੋਰਚਾ ਲੱਗ ਸਕਦਾ ਹੈ
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੀ ਬੀਤੇ ਕਲ, ਜਿਸ ਤਰ੍ਹਾਂ ਚੰਡੀਗੜ ਵਿਖੇ ਹੋਈ ਸ਼ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਵਿੱਚ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਮੱਕੜ ਦੀ ਖਿਚਾਈ ਕਰਦਿਆਂ ਇਥੋਂ ਤੱਕ ਕਹਿ ਦਿੱਤਾ ਹੈ, ਜਾਂ ਉਹ ਆਪਣਾ ਅਸਤੀਫਾ ਇਥੇ ਰੱਖ ਦੇਵੇ, ਜਾਂ ਫਿਰ ਉਸ ਦੀ ਅਣਗਹਿਲੀ ਨਾਲ ਲੱਗੀਆਂ ਪਲੇਟਾਂ, ਬਿਨਾਂ ਕਿਸੇ ਦੇਰੀ ਤੋਂ ਉਤਾਰ, ਤੇ ਸਰਕਾਰ ਨੂੰ ਸੂਚਿਤ ਕੀਤਾ ਜਾਵੇ
ਸ਼੍ਰੋਮਣੀ ਕਮੇਟੀ ਦੇ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਮੱਕੜ ਨੇ ਅੱਜ ਆਪਣੇ ਚਹੇਤਿਆਂ ਨਾਲ ਮੀਟਿੰਗ ਕੀਤੀ ਤੇ ਉਹਨਾਂ ਨੂੰ ਆਦੇਸ਼ ਦਿੱਤਾ, ਕਿ ਸੰਤ ਭਿੰਡਰਾਂਵਾਲਿਆਂ ਤੇ ਉਹਨਾਂ ਨੂੰ ਸੂਬੰਧਿਤ ਲੱਗੀਆਂ ਪੌੜੀਆਂ ਦੇ ਦੋਵੇ ਪਾਸੇ ਇਤਿਹਾਸ ਦਰਸਾਉਦਿਆਂ ਸਟੀਲ ਪਲੇਟਾਂ ਤੁਰੰਤ ਉਤਾਰ ਦਿੱਤੀਆਂ ਜਾਣਇਸ ਕੰਮ ਲਈ ਪਹਿਲਾਂ ਹੀ ਫੰਨੇ ਖਾਂ ਅਖਵਾਉਂਦੇ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਿਤ ਇੱਕ ਅਧਿਕਾਰੀ ਦੀ ਡਿਊਟੀ ਲਗਾ ਦਿੱਤੀ ਗਈ ਹੈ ਅਤੇ ਇਹ ਕਾਰਜ ਕਿਸੇ ਵੇਲੇ ਵੀ ਪੂਰਾ ਕੀਤਾ ਜਾ ਸਕਦਾ ਹੈ
ਦੂਸਰੇ ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁੰਮਾਂ ਨੂੰ ਪੂਰੀ ਆਸ ਹੈ, ਕਿ ਪੰਜ ਤਖਤਾਂ ਦੇ ਜਥੇਦਾਰ ਦੀ ਮੀਟਿੰਗ ਵਿੱਚ ਕੋਈ ਨਾ ਕੋਈ ਹੱਲ ਹੋ ਜਾਵੇਗਾ, ਪਰ 15 ਮਈ ਨੂੰ ਹੋਣ ਵਾਲੀ ਤਖਤਾਂ ਦੇ ਜਥੇਦਾਰਾਂ ਦੀ ਮੀਟਿੰਗ ਤੋ ਪਹਿਲਾਂ ਹੀ ਬਹੁਤ ਕੁਝ ਵਾਪਰ ਜਾਣ ਦੀਆਂ ਸੰਭਾਵਨਾਵਾ ਬਣ ਗਈਆਂ ਹਨਪਲੇਟਾਂ ਉਤਾਰਨ ਉਪਰੰਤ ਜੇਕਰ ਮਾਮਲਾ ਤੁਲ ਫੜ ਗਿਆ 29 ਮਾਰਚ 2012 ਨੂੰ ਗੁਰਦਾਸਪੁਰ ਦਾ ਕਾਂਡ ਅੰਮ੍ਰਿਤਸਰ ਵਿੱਚ ਵੀ ਦੁਹਰਾਇਆ ਜਾ ਸਕੇਗਾ ਤੇ ਬਾਦਲ ਸਰਕਾਰ ਤੇ ਇੱਕ ਵਾਰੀ ਫਿਰ 13 ਅਪ੍ਰੈਲ 1978 ਵਾਲੇ ਸਾਕੇ ਵਾਲੇ ਸੰਕਟ ਦੇ ਬੱਦਲ ਮੰਡਰਾ ਸਕਦੇ ਹਨ
ਸ਼੍ਰੋਮਣੀ ਕਮੇਟੀ ਦੇ ਕੁਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਲੇਟਾਂ ਵੀ ਲੱਥ ਜਾਣਗੀਆਂ ਅਤੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਬਾਬਾ ਧੁੰਮਾਂ ਨੂੰ ਸਮਝਾ ਦਿੱਤਾ ਹੈ, ਕਿ ਉਹ ਹੋਰ ਲੀਡਰੀ ਚਮਕਾਉਣ ਦੀ ਕੋਸ਼ਿਸ਼ ਨਾ ਕਰੇ ਤੇ ਹੁਣ ਚੁੱਪ ਕਰਕੇ ਦੜ ਵੱਟ ਤੇ ਗੁਜ਼ਾਰਾ ਕਰਨ ਦੀ ਜਾਂਚ ਸਿੱਖੇਇਹ ਵੀ ਮੰਨਣਾ ਹੀ ਇਹ ਵਿਵਾਦਤ ਪਲੇਟਾਂ ਅੱਜ ਰਾਤ ਨੂੰ ਹੀ ਲਾਹ ਦਿੱਤੀਆਂ ਜਾਣਗੀਆਂ ਤੇ ਇਸ ਸਮੇਂ ਭਾਰੀ ਗਿਣਤੀ ਵਿੱਚ ਮੱਕੜ ਸੈਨਾ ਤੇ ਟਾਸਕ ਫੋਰਸ ਨੂੰ ਤਾਇਨਾਤ ਕਰ ਦਿੱਤਾ ਜਾਵੇਗਾ ਅਤੇ ਚਿੱਟ ਕੱਪੜਿਆਂ ਵਿੱਚ ਪੁਲੀਸ ਵੀ ਸ਼੍ਰੋਮਣੀ ਕਮੇਟੀ ਦਾ ਸਾਥ ਦੇਵੇਗੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.