ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਔਰਤ ਨੂੰ ਜੀਪ ਦੀ ਛੱਤ ‘ਤੇ ਬਿਠਾ ਕੇ ਘੁੰਮਾਉਣ ਵਾਲਾ ਦੋਸ਼ੀ ਪੁਲਸੀਆ ਮਜੀਠੀਆ ਦਾ ਯਾਰ : ਭਗਵੰਤ ਮਾਨ
Page Visitors: 2336
ਔਰਤ ਨੂੰ ਜੀਪ ਦੀ ਛੱਤ ‘ਤੇ ਬਿਠਾ ਕੇ ਘੁੰਮਾਉਣ ਵਾਲਾ ਦੋਸ਼ੀ ਪੁਲਸੀਆ ਮਜੀਠੀਆ ਦਾ ਯਾਰ : ਭਗਵੰਤ ਮਾਨ
September 29
17:21 2018
ਸੰਗਰੂਰ, 29 ਸਤੰਬਰ (ਪੰਜਾਬ ਮੇਲ)- ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐੱਮ.ਪੀ. ਭਗਵੰਤ ਮਾਨ ਨੇ ਬਿਕਰਮ ਮਜੀਠੀਆ ਦੇ ਹਲਕੇ ਵਿਚ ਔਰਤ ਨੂੰ ਜੀਪ ਦੀ ਛੱਤ ‘ਤੇ ਬਿਠਾ ਕੇ ਘੁੰਮਾਉਣ ਵਾਲੀ ਵਾਪਰੀ ਘਟਨਾ ਨੂੰ ਕਾਫੀ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ‘ਬੇਟੀ ਪੜ੍ਹਾਓ ਬੇਟੀ ਬਚਾਓ’ ਦਾ ਨਾਅਰਾ ਲਗਾਇਆ ਜਾਂਦਾ ਹੈ ਉਥੇ ਹੀ ਪੰਜਾਬ ਵਿਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕਾਫੀ ਸ਼ਰਮਨਾਕ ਹਨ।
ਭਗਵੰਤ ਮਾਨ ਨੇ ਇਸ ਦੌਰਾਨ ਮਜੀਠੀਆ ‘ਤੇ ਵੀ ਨਿਸ਼ਾਨਾ ਵਿੰਨ੍ਹਿਦਿਆਂ ਕਿਹਾ ਕਿ ਦੋਸ਼ੀ ਪੁਲਸੀਆ ਮਜੀਠੀਆ ਦਾ ਯਾਰ ਹੈ। ਮੋਗਾ ਬਲਾਸਟ ਮਾਮਲੇ ‘ਤੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਸ ਘਟਨਾ ਪਿੱਛੇ ਕਾਂਗਰਸ ਦੇ ਐੱਮ.ਐੱਮ.ਏਜ਼ ਦਾ ਹੱਥ ਹੈ। ਅਕਾਲੀਆਂ ਨੇ ਗੈਂਗਸਟਰ ਬਣਾਏ ਸੀ ਅਤੇ ਕਾਂਗਰਸੀ ਖੁਦ ਹੀ ਗੈਂਗਸਟਰ ਬਣ ਗਏ।