ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਛਪਾਰ ‘ਚ ਲਾਏ ਖਸ-ਖਸ ਦੇ ਬੀਜਾਂ ਕਾਰਨ ਘਿਰ ਸਕਦੇ ਡਾ. ਗਾਂਧੀ! ਪੁਲਸ ਜਾਂਚ ਸ਼ੁਰੂ
ਛਪਾਰ ‘ਚ ਲਾਏ ਖਸ-ਖਸ ਦੇ ਬੀਜਾਂ ਕਾਰਨ ਘਿਰ ਸਕਦੇ ਡਾ. ਗਾਂਧੀ! ਪੁਲਸ ਜਾਂਚ ਸ਼ੁਰੂ
Page Visitors: 2329

ਛਪਾਰ ‘ਚ ਲਾਏ ਖਸ-ਖਸ ਦੇ ਬੀਜਾਂ ਕਾਰਨ ਘਿਰ ਸਕਦੇ ਡਾ. ਗਾਂਧੀ! ਪੁਲਸ ਜਾਂਚ ਸ਼ੁਰੂ
By : ਯਾਦਵਿੰਦਰ ਸਿੰਘ ਤੂਰ
First Published : Monday, Oct 01, 2018 12:37 PM
ਲੁਧਿਆਣਾ, 1 ਅਕਤੂਬਰ 2018 -
ਬੀਤੇ ਦਿਨੀਂ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਗਾਂਧੀ ਨੇ ਛਪਾਰ, ਅਹਿਮਦਗੜ੍ਹ 'ਚ ਰਿਵਾਇਤੀ ਨਸ਼ਿਆਂ ਖੇਤੀ ਸ਼ੁਰੂ ਕਰਨ ਦੀ ਪਹਿਲਕਦਮੀ ਕਰਦਿਆਂ ਖੇਤ 'ਚ ਖਸ-ਖਸ ਦੇ ਬੀਜ ਲਾਏ। ਹਾਲਾਂਕਿ ਉਨ੍ਹਾਂ ਦੇ ਇਸ ਵਿਚਾਰ ਨਾਲ ਕਈ ਲੀਡਰ ਵੀ ਸਹਿਮਤ ਹਨ। ਪਰ ਫਿਲਹਾਲ ਇੰਨ੍ਹਾਂ ਰਿਵਾਇਤੀ ਨਸ਼ਿਆਂ ਸਬੰਧੀ ਕੋਈ ਕਾਨੂੰਨ ਪਾਸ ਨਾ ਹੋਣ ਕਾਰਨ ਡਾ. ਗਾਂਧੀ ਇਸ ਮਾਮਲੇ 'ਚ ਘਿਰ ਸਕਦੇ ਹਨ।
ਹਾਲ ਹੀ 'ਚ ਪੰਜਾਬ ਪੁਲੀਸ ਹਰਕਤ ਵਿਚ ਆਈ ਹੈ ਤੇ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  ਪੰਜਾਬ ਪੁਲੀਸ ਲੁਧਿਆਣਾ ਰੇਂਜ ਦੇ ਆਈ ਜੀ ਆਰ.ਐਸ ਖੱਟੜਾ ਨੇ ਕਿਹਾ ਕਿ ਇਹ ਘਟਨਾ ਉਨ੍ਹਾਂ ਦੇ ਧਿਆਨ ਵਿਚ ਮੀਡੀਆ ਰਾਹੀਂ ਆਈ ਹੈ ਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਜਾਂਚ ਸ਼ੁਰੂ ਕੀਤੀ ਹੈ।
ਆਰ.ਐਸ ਖੱਟੜਾ ਨੇ ਕਿਹਾ ਕਿ ਡਾ. ਗਾਂਧੀ ਕਾਨੂੰਨ ਨਾਲ ਚੰਗੀ ਤਰ੍ਹਾਂ ਵਾਕਿਫ ਨੇ। ਉਨ੍ਹਾਂ ਕਿਹਾ ਕਿ ਜਦ ਤੱਕ ਇਸ ਸਬੰਧੀ ਕੋਈ ਕਾਨੂੰਨ ਨਹੀਂ ਬਣਦਾ, ਉਦੋਂ ਤੱਕ ਇਹ ਗੈਰਕਾਨੂੰਨੀ ਹੀ ਅਖਵਾਏਗਾ। ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਜਾਂਚ ਸ਼ੁਰੂ ਕੀਤੀ ਹੈ, ਜੇਕਰ ਕੋਈ ਗੱਲ ਜਾਂਚ ਵਿਚ ਸਾਹਮਣੇ ਆਏਗੀ ਤਾਂ ਉਹ ਅਗਲੀ ਬਣਦੀ ਕਾਰਵਾਈ ਕਰਨਗੇ। ਖੱਟੜਾ ਨੇ ਕਿਹਾ ਕਿ ਉਨ੍ਹਾਂ ਨੇ ਸੈਕਸ਼ਨ 18 ਤੇ ਸੈਕਸ਼ਨ 28 ਅਧੀਨ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ।
ਖੱਟੜਾ ਨੇ ਕਿਹਾ ਕਿ ਰਿਵਾਇਤੀ ਨਸ਼ੇ ਨੂੰ ਸ਼ੁਰੂ ਕਰਨ ਦੇ ਡਾ. ਗਾਂਧੀ ਤੇ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਦੇ ਨਿੱਜੀ ਵਿਚਾਰ ਹਨ । ਉਨ੍ਹਾਂ ਕਿਹਾ ਕਿ ਆਪਣੇ ਇੰਨ੍ਹਾਂ ਵਿਚਾਰਾਂ ਨੂੰ ਜੇਕਰ ਉਹ ਕਾਨੂੰਨ ਵਿਚ ਲਾਗੂ ਕਰਵਾ ਲੈਂਦੇ ਹਨ ਤਾਂ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਉਹ ਇਸਦੀ ਖੇਤੀ ਕਰ ਸਕਦੇ ਹਨ।   
ਦੱਸ ਦੇਈਏ ਕਿ ਬੀਤੇ ਦਿਨੀਂ ਲੁਧਿਆਣਾ ਦੇ ਇੱਕ ਸਮਾਗਮ ਵਿਚ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਮੀਡੀਆ ਨਾਲ ਗੱਲ ਕਰਦਿਆਂ ਡਾ. ਗਾਂਧੀ ਦੇ ਇਸ ਕਦਮ ਦਾ ਸਮਰਥਨ ਕੀਤਾ ਗਿਆ ਸੀ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਅੰਕਲ ਵੀ ਦਵਾਈ ਦੇ ਤੌਰ 'ਤੇ ਇਹ ਨਸ਼ਾ ਕਰਦੇ ਸਨ ਅਤੇ ਲੰਬੀ ਉਮਰ ਭੋਗ ਕੇ ਗਏ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.