ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਜੇ ਆਪ ‘ਚ ਸਾਰੇ ਹੀ ਰੁੱਸੇ ਬੈਠੇ ਤਾਂ ਮਨਾਊ ਕੌਣ ? ਕੋਸ਼ਿਸ਼ਾਂ ਜਾਰੀ!
ਜੇ ਆਪ ‘ਚ ਸਾਰੇ ਹੀ ਰੁੱਸੇ ਬੈਠੇ ਤਾਂ ਮਨਾਊ ਕੌਣ ? ਕੋਸ਼ਿਸ਼ਾਂ ਜਾਰੀ!
Page Visitors: 2349

ਜੇ ਆਪ ‘ਚ ਸਾਰੇ ਹੀ ਰੁੱਸੇ ਬੈਠੇ ਤਾਂ ਮਨਾਊ ਕੌਣ ?   ਕੋਸ਼ਿਸ਼ਾਂ ਜਾਰੀ!
By : ਯਾਦਵਿੰਦਰ ਸਿੰਘ ਤੂਰ
First Published : Tuesday, Oct 02, 2018 10:01 PM
ਚੰਡੀਗੜ੍ਹ, 2 ਅਕਤੂਬਰ 2018 -
ਆਮ ਆਦਮੀ ਪਾਰਟੀ 'ਚ ਆਪਸੀ ਧੜੇਬਾਜ਼ੀ ਨੂੰ ਇਕੱਠਾ ਕਰਨ ਲਈ ਪਾਰਟੀ ਹਾਈਕਮਾਨ ਵੀ ਆਪਣੀਆਂ ਕੋਸ਼ਿਸ਼ਾਂ ਕਰਨ 'ਚ ਲੱਗੀ ਹੋਈ ਹੈ। ਉਥੇ ਹੀ ਕੇਜਰੀਵਾਲ ਵੱਲੋਂ ਬਣਾਏ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖਹਿਰਾ, ਛੋਟੇਪੁਰ ਤੇ ਧਰਮਵੀਰ ਗਾਂਧੀ ਨੂੰ ਮਨਾਉਣ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਤੇ ਇਸ ਪਾਸੇ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਦੀ ਇਹੀ ਕੋਸ਼ਿਸ਼ ਹੈ ਕਿ ਲੋਕ ਸਭਾ ਚੋਣਾਂ ਮਿਲ ਕੇ ਲੜੀਆਂ ਜਾਣ।
ਪਰ ਦੂਜੇ ਪਾਸੇ ਭਗਵੰਤ ਮਾਨ ਨੇ ਕਿਹਾ ਕਿ ਰੁੱਸੇ ਹੋਏ ਆਗੂਆਂ ਨੂੰ ਮਨਾਉਣ ਲਈ ਲਗਾਤਾਰ ਕੋਸ਼ਿਸ਼ਾਂ ਚੱਲ ਰਹੀਆਂ ਹਨ। ਪਰ ਕੁਝ ਆਗੂ ਇਸ ਦੇ ਬਾਵਜੂਦ ਪਾਸਾ ਵੱਟ ਰਹੇ ਹਨ। ਪਰ ਉਹ ਕੋਸ਼ਿਸ਼ਾਂ ਜਾਰੀ ਰੱਖਣਗੇ।
ਦਿੱਲੀ ਵਿਚ ਪਾਰਟੀ ਆਗੂਆਂ ਦੀ ਮੀਟਿੰਗ ਤੋਂ ਬਾਅਦ ਮਾਨ ਨੇ ਕਿਹਾ ਕਿ ਇਸ ਪਾਸੇ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਇਹੀ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਸਾਰੇ ਆਗੂ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੇ ਰੋਸੇ ਦੂਰ ਕਰ ਕੇ ਇਕੱਠੇ ਹੋਣ। ਉਨ੍ਹਾਂ ਦੀ ਵੀ ਇਹੀ ਕੋਸ਼ਿਸ਼ ਹੈ ਕਿ ਇਹ ਚੋਣਾਂ ਵਿਚ ਸਾਰੇ ਗੁੱਸੇ-ਗਿਲੇ ਭੁੱਲ ਕੇ ਏਕਾ ਵਿਖਾਇਆ ਜਾਵੇ।





 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.