ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹੁਣ ਬਾਡਰ ਨੇੜੇ ਜਾਣ ’ਤੇ 23 ਮਾਰਚ ਤੱਕ ਹੋ ਸਕਦੀ ਹੈ ਜੇਲ੍ਹ.. ਪੜ੍ਹੋ ਕਿਉਂ
ਹੁਣ ਬਾਡਰ ਨੇੜੇ ਜਾਣ ’ਤੇ 23 ਮਾਰਚ ਤੱਕ ਹੋ ਸਕਦੀ ਹੈ ਜੇਲ੍ਹ.. ਪੜ੍ਹੋ ਕਿਉਂ
Page Visitors: 2335

ਹੁਣ ਬਾਡਰ ਨੇੜੇ ਜਾਣ 'ਤੇ 23 ਮਾਰਚ ਤੱਕ ਹੋ ਸਕਦੀ ਹੈ ਜੇਲ੍ਹ..ਪੜ੍ਹੋ ਕਿਓਂ
ਫ਼ੌਜੀ ਵਰਦੀ ਨਾ ਪਹਿਨਣ ਅਤੇ ਬਾਡਰ ਨੇੜੇ ਨਾ ਘੁੰਮਣ ਸਮੇਤ 5 ਵੱਖ ਵੱਖ ਕੰਮਾਂ ਤੇ ਪਾਬੰਦੀਆਂ ਦੇ ਹੁਕਮ ਜਾਰੀ
By : ਬਾਬੂਸ਼ਾਹੀ ਬਿਊਰੋ
First Published : Thursday, Jan 24, 2019 10:22 PM
ਹੁਣ 23 ਮਾਰਚ ਤੱਕ ਬਾਡਰ ਨੇੜੇ ਜਾਣ ਤੇ ਹੋ ਸਕਦੀ ਹੈ ਜੇਲ੍ਹ

ਗੁਰਦਾਸਪੁਰ ਵਿਖੇ ਫ਼ੌਜੀ ਵਰਦੀ ਨਾ ਪਹਿਨਣ ਅਤੇ ਬਾਡਰ ਨੇੜੇ ਨਾ ਘੁੰਮਣ ਸਮੇਤ 5 ਵੱਖ ਵੱਖ ਕੰਮਾਂ ਤੇ ਪਾਬੰਦੀਆਂ ਦੇ ਹੁਕਮ ਜਾਰੀ 
ਲੋਕੇਸ਼ ਰਿਸ਼ੀ
ਗੁਰਦਾਸਪੁਰ  24 ਜਨਵਰੀ   -  ਸ੍ਰੀ ਸੁਭਾਸ਼  ਚੰਦਰ ਅਡੀਸ਼ਨਲ  ਜ਼ਿਲ੍ਹਾ  ਮੈਜਿਸਟਰੇਟ , ਗੁਰਦਾਸਪੁਰ  ਨੇ  ਫ਼ੌਜਦਾਰੀ ਜ਼ਾਬਤਾ ਸੰਪਤਾ (1973) ਦਾ ਐਕਟ ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ ਕਰਦਿਆ ਦੱਸਿਆ ਹੈ ਕਿ  ਜ਼ਿਲ੍ਹਾ ਗੁਰਦਾਸਪੁਰ ਵਿਚ  ਕੁਝ  ਵਿਅਕਤੀ ਸੈਨਾ ਵਲੋ ਵੇਚੀਆਂ  ਗਈਆਂ  ਗੱਡੀਆਂਂਂਂਂ  ਉੱਤੇ ਕੀਤੇ  ਰੰਗ ਸ਼ਕਲ  ਅਤੇ ਜਿਵੇਂ ਕਿ ਉਹ  ਖ਼ਰੀਦ  ਤੋ ਪਹਿਲਾਂ  ਸੀ ਚਲਾ ਰਹੇ ਹਨ । ਇਸ ਲਈ ਜ਼ਿਲ੍ਹਾ  ਗੁਰਦਾਸਪੁਰ ਵਿਚ ਐਸੀਆਂ  ਪ੍ਰਾਈਵੇਟ  ਗੱਡੀਆ  ਜਿੰਨਾ ਦਾ ਰੰਗ  , ਚਿੰਨ੍ਹ , ਸ਼ਕਲ  ਅਤੇ ਡਿਜ਼ਾਈਨ  ਸੈਨਾ ਦੀਆਂ ਮੋਟਰ  ਗੱਡੀਆ  ਨਾਲ ਮਿਲਦੇ ਜੁਲਦੇ  ਹੋਣ   ਤੇ ਪਾਬੰਦੀ  ਲਗਾਈ  ਗਈ ਹੈ ।
               ਇਸੇ ਤਰਾਂ  ਇੱਕ  ਹੋਰ ਹੁਕਮ  ਰਾਹੀ   ਵਧੀਕ    ਜ਼ਿਲ੍ਹਾ  ਮੈਜਿਸਟਰੇਟ , ਗੁਰਦਾਸਪੁਰ  ਨੇ  ਫ਼ੌਜਦਾਰੀ ਜ਼ਾਬਤਾ ਸੰਪਤਾ (1973 1974) ਦਾ ਐਕਟ 2 ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦੇ ਹੋਏ  ਅੰਤਰਰਾਸ਼ਟਰੀ ਸਰਹੱਦ ਤੋ ਇੱਕ ਕਿੱਲੋਮੀਟਰ ਦੇ ਘੇਰੇ ਅੰਦਰ ਭਾਰਤੀ ਇਲਾਕੇ ਵਾਲੇ ਪਾਸੇ ਉੱਚੇ ਕੱਦ  ਬੂਟੇ ਪਾਪੂਲਰ ਸਫ਼ੈਦੇ ਬਗੀਚੇ  ਆਦਿ ਨਾ  ਲਗਾਉਣ ਅਤੇ ਉੱਚੀਆਂ ਇਮਾਰਤਾਂਂ ਦੀ ਉਸਾਰੀ ਨਾ ਕਰਨ  ਦੇ ਹੁਕਮ ਜਾਰੀ ਕੀਤੇ ਗਏ ਹਨ । ਇਨ੍ਹਾਂ ਹੁਕਮਾਂ ਵਿੱਚ ਉਨ੍ਹਾਂ ਕਿਹਾ ਕਿ ਕੁਝ ਕਿਸਾਨਾਂ ਵੱਲੋਂਂ ਅੰਤਰਰਾਸ਼ਟਰੀ ਸਰਹੱਦ ਤੇ ਇੱਕ ਕਿੱਲੋਮੀਟਰ ਦੇ ਘੇਰੇ ਅੰਦਰ ਉੱਚੇ ਕੱਦ ਦੇ ਬੂਟੇ ਪਾਪੂਲਰ , ਸਫ਼ੈਦੇ ਆਦਿ ਲਾਏ  ਹੋਏ ਹਨ ਅਤੇ ਉੱਚੀਆਂ ਇਮਾਰਤਾ ਵੀ ਬਣਾਈਆਂ ਜਾ ਰਹੀਆਂ ਹਨ ਅਜਿਹਾ ਹੋਣ ਨਾਲ ਵਿਰੋਧੀਆਂ ਵੱਲੋ ਘੁਸਪੈਠ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦਾ ਖ਼ਤਰਾ ਬਣ ਸਕਦਾ ਹੈ। ਇਸ ਲਈ ਦੇਸ਼ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਸ ਸਬੰਧੀ ਜ਼ਰੂਰੀ ਕਦਮ ਚੁੱਕਣੇ ਅਤਿ ਹੀ ਜ਼ਰੂਰੀ ਹਨ , 
                   ਇਸੇ ਤਰਾਂ  ਇੱਕ  ਹੋਰ ਹੁਕਮ  ਰਾਹੀ   ਵਧੀਕ  ਜ਼ਿਲ੍ਹਾ  ਮੈਜਿਸਟਰੇਟ , ਗੁਰਦਾਸਪੁਰ  ਨੇ  ਫ਼ੌਜਦਾਰੀ ਜ਼ਾਬਤਾ ਸੰਪਤਾ (1973 1974) ਦਾ ਐਕਟ 2 ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦੇ ਹੋਏ ਗੁਰਦਾਸਪੁਰ  ਜ਼ਿਲ੍ਹੇ  ਅੰਦਰ ਸ਼ਾਮ ਨੂੰ ਸੂਰਜ ਡੁੱਬਣ ਤੋ ਬਾਅਦ ਅਤੇ ਸਵੇਰੇ ਸੂਰਜ ਚੜਣ ਤੋ ਪਹਿਲਾਂ  ਗਊ ਵੰਸ਼ ਦੀ ਢੋਆ ਢੁਆਈ  ਤੇ ਪੂਰਨ ਪਾਬੰਦੀ  ਲਗਾਈ ਗਈ ਹੈ ।  ਅਤੇ ਜਿੰਨਾ  ਲੋਕਾਂ ਨੇ  ਗਊ ਵੰਸ਼ ਰੱਖੇ ਹੋਏ ਹਨ  ਉਹਨਾ ਨੂੰ ਪਸ਼ੂ  ਪਾਲਣ ਵਿਭਾਗ  ਪਾਸ ਰਜਿਸਟਰਡ ਕਰਵਾਉਣ ਦੇ ਆਦੇਸ਼  ਦਿੱਤੇ  ਹਨ ,  ਅਤੇ  ਡਿਪਟੀ ਡਾਇਰੈਕਟਰ  ਪਸ਼ੂ ਪਾਲਣ ਵਿਭਾਗ , ਗੁਰਦਾਸਪੁਰ  ਇਹ ਯਕੀਨੀ ਬਣਾਉਣਗੇ  ਕਿ ਪੁਸ਼ਤ  ਅਤੇ ਪਿੰਡਾਂ  ਵਿਚ ਜਿੰਨਾ  ਲੋਕਾਂ  ਨੇ ਆਪਣੇ ਪਾਸ  ਗਊ ਵੰਸ਼ ਨੂੰ ਰੱਖਿਆ ਹੋਇਆ ਹੈ , ਉਹ ਉਹਨਾ ਨੂੰ  ਰਜਿਸਟਰਡ  ਕਰਵਾਉਣ ਲਈ  ਏਰੀਏ ਦੇ ਸਬੰਧਿਤ  ਪੁਸ਼ੂ ਪਾਲਣ  ਅਫ਼ਸਰ ਪਾਸ  ਰਜਿਸਟਰਡ  ਕਰਵਾਉਣ ।
                  ਇਸੇ ਤਰਾਂ  ਇੱਕ  ਹੋਰ ਹੁਕਮ  ਰਾਹੀ   ਵਧੀਕ  ਜ਼ਿਲ੍ਹਾ  ਮੈਜਿਸਟਰੇਟ , ਗੁਰਦਾਸਪੁਰ  ਨੇ   ਅੱਗੇ ਦੱਸਿਆ ਹੈ ਕਿ  ਜ਼ਿਲ੍ਹਾ ਗੁਰਦਾਸਪੁਰ ਵਿਚ  ਸਰਕਾਰੀ ਅਤੇ ਗੈਰ ਸਰਕਾਰੀ  ਇਮਾਰਤਾਂ / ਥਾਂਵਾਂ  , ਸਿਨਮਾ , ਵੀਡੀਓ  ਹਾਲਾਂ / ਮੈਰਿਜ  ਪੈਲੇਸਾਂ  ਵਿਚ ਅਕਸਰ  ਆਮ  ਤੌਰ ਤੇ  ਆਵਾਜ਼  ਅਤੇ ਧਮਕ  ਪੈਦਾ ਕਰਨ  ਵਾਲੇ ਮਿਊਜ਼ਿਕ ਚਲਾਏ ਜਾਂਦੇ ਹਨ  ਅਤੇ ਗੱਡੀਆ  ਵਿਚ ਪੈ੍ਰੇਸਰ  ਹਾਰਨ ਲਗਾਏ ਜਾਂਦੇ ਹਨ  ਜਿਸ ਨਾਲ  ਸ਼ੋਰ  ਪ੍ਰਦੂਸ਼ਣ  ਪੈਦਾ ਹੁੰਦਾ ਹੈ  ਜ਼ਿਲ੍ਹਾ ਗੁਰਦਾਸਪੁਰ  ਦੀਆਂ ਸੀਮਾਵਾਂ  ਅੰਦਰ ਉੱਚੀ  ਅਵਾਜ਼  ਵਿਚ ਚਲਾਏ ਜਾਂਦੇ  ਮਿਊਜ਼ਿਕ  ਧਮਾਕਾ  ਕਰਨ ਵਾਲੇ  ਪਦਾਰਥਾਂ , ਗੱਡੀਆ  ਦੇ ਪ੍ਰੈਸ਼ਰ ਹਾਰਨਾਂ  ਅਤੇ  ਸ਼ੋਰ  ਪ੍ਰਦੂਸ਼ਣ  ਪੈਦਾ ਕਰਨ  ਵਾਲੇ ਯੰਤਰ  ਚਲਾਉਣ  ਤ ਪਾਬੰਦੀ  ਲਗਾਈ   ਗਈ ਹੈ । 
                  ਇਸੇ ਤਰਾਂ  ਇੱਕ  ਹੋਰ ਹੁਕਮ  ਰਾਹੀ     ਵਧੀਕ  ਜਿਲਾ  ਮੈਜਿਸਟਰੇਟ , ਗੁਰਦਾਸਪੁਰ  ਨੇ   ਅੱਗੇ ਦੱਸਿਆ ਹੈ ਕਿ  ਜਿਲਾ ਗੁਰਦਾਸਪੁਰ ਵਿਚ   ਸਮੂਹ  ਸਧਾਰਨ ਜਨਤਾ  ਨੂੰ ਜਾਂ ਇਸ ਦੇ ਕਿਸੇ ਮੈਂਬਰ ਨੂੰ ਕਿਸੇ ਪਬਲਿਕ  ਥਾਂ  ਜਾਂ  ਪੰਜ ਤੋ ਵੱਧ ਵਿਅਕਤੀਆਂ  ਦੇ ਇਕੱਠੇ ਹੋਣ ਜਲੂਸ ਕੱਢਣ ਅਤੇ ਰੈਲੀਆਂ  ਆਦਿ  ਕਰਨ ਤੇ  ਪਾਬੰਦੀ  ਲਗਾਈ  ਗਈ ਹੈ ।  ਵਿਆਹ  ਸ਼ਾਦੀਆਂ  ਅਤੇ ਸੋਕ  ਸਭਾਵਾਂ  ਤੇ ਲਾਗੂ  ਨਹੀ ਹੋਵੇਗਾ  ਅਤੇ ਨਾ ਹੀ ਓਨਾ  ਮੀਟਿੰਗਾਂ ਤੇ ਜਿੰਨਾ ਦਾ ਸਰਕਾਰ  ਪ੍ਰਬੰਧ ਕਰੇ  ਮੰਨਿਆ  ਜਾਵੇਗਾ ।  ਇਹ ਹੁਕਮ  ਓਨਾ ਮੀਟਿੰਗਾਂ ਜਾਂ ਜਲਸਿਆਂ  ਤੇ ਵੀ  ਨਹੀ ਲਾਗੂ ਹੋਵੇਗਾ  ਜਿਸ ਬਾਰੇ ਪਹਿਲਾਂ  ਇਸ ਦੀ  ਨਿਮਨ-ਹਸਤਾਖ਼ਰ, ਮੁਤੱਲਕਾ ਉਪ  ਮੰਡਲ  ਮੈਜਿਸਟਰੇਟ  ਪਾਸ  ਲਿਖਤੀ  ਮਨਜ਼ੂਰੀ ਲਈ ਹੋਵੇਗੀ ।  ਇਹ ਪਾਬੰਦੀਆ ਦੇ ਸਾਰੇ ਦੇ ਹੁਕਮ  ਮਿਤੀ 23-3-2019 ਤੱਕ ਜਾਰੀ ਰਹਿਣਗੇ ।

 

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.