ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਵਿਧਾਨ ਸਭਾ ਦੀ ਮਰਿਆਦਾ ਕਮੇਟੀ ਵੱਲੋਂ ਛੋਟੇ ਬਾਦਲ ਨੂੰ ਨੋਟਿਸ ਜਾਰੀ;
ਵਿਧਾਨ ਸਭਾ ਦੀ ਮਰਿਆਦਾ ਕਮੇਟੀ ਵੱਲੋਂ ਛੋਟੇ ਬਾਦਲ ਨੂੰ ਨੋਟਿਸ ਜਾਰੀ;
Page Visitors: 2344

ਵਿਧਾਨ ਸਭਾ ਦੀ ਮਰਿਆਦਾ ਕਮੇਟੀ ਵੱਲੋਂ ਛੋਟੇ ਬਾਦਲ ਨੂੰ ਨੋਟਿਸ ਜਾਰੀ;ਵਿਧਾਨ ਸਭਾ ਦੀ ਮਰਿਆਦਾ ਕਮੇਟੀ ਵੱਲੋਂ ਛੋਟੇ ਬਾਦਲ ਨੂੰ ਨੋਟਿਸ ਜਾਰੀ;

January 24
16:25 2019

6 ਫ਼ਰਵਰੀ ਨੂੰ ਪੇਸ਼ ਹੋ ਕੇ ਰੱਖਣਾ ਪਵੇਗਾ ਆਪਣਾ ਪੱਖ
ਚੰਡੀਗੜ੍ਹ, 24 ਜਨਵਰੀ (ਪੰਜਾਬ ਮੇਲ)-ਭਾਰਤ ਵਿਚ ਸਿਆਸਤ ਦਾ ਮਿਆਰ ਕਾਫ਼ੀ ਡਿੱਗ ਗਿਆ ਹੈ। ਇਕ-ਦੂਜੇ ‘ਤੇ ਦੂਸ਼ਣਬਾਜ਼ੀਆਂ ਕਰਨ ਤੇ ਮੌਕਾ ਵੇਖ ਕੇ ਪਿੱਠ ‘ਚ ਛੁਰਾ ਮਾਰਨ ਜਾਂ ਮੌਕਾਪ੍ਰਸਤੀ ਵਿਖਾਉਣ ਨੂੰ ਹੀ ਸਿਆਸਤ ਸਮਝਿਆ ਜਾਣ ਲੱਗਾ ਹੈ। ਹਰੇਕ ਪਾਰਟੀ ਦਾ ਕੋਈ ਨਾ ਕੋਈ ਆਗੂ ਦੂਜੀਆਂ ਪਾਰਟੀਆਂ ਦੇ ਆਗੂਆਂ ‘ਤੇ ਬਿਨਾ ਵਜ੍ਹਾ ਦੂਸ਼ਣਬਾਜ਼ੀਆਂ ਕਰਦਾ ਰਹਿੰਦਾ ਹੈ ਤੇ ਵਿਰੋਧੀਆਂ ਲਈ ਇਤਰਾਜ਼ਯੋਗ ਸ਼ਬਦ ਵਰਤਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ।
ਅਜਿਹਾ ਹੀ ਇਕ ਇਤਰਾਜ਼ਯੋਗ ਸ਼ਬਦ ‘ਗੁੰਡਾ’ ਪੌਣੇ ਦੋ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਲਈ ਵਰਤਿਆ ਸੀ। ਇਸ ਲਈ ਮਰਿਆਦਾ ਕਮੇਟੀ ਨੇ ਛੋਟੇ ਬਾਦਲ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਸਾਹਮਣੇ 6 ਫ਼ਰਵਰੀ ਨੂੰ ਪੇਸ਼ ਹੋ ਕੇ ਉਨ੍ਹਾਂ ਨੂੰ ਆਪਣਾ ਪੱਖ ਰੱਖਣਾ ਪਵੇਗਾ।
ਜੇ ਮਰਿਆਦਾ ਕਮੇਟੀ ਸੁਖਬੀਰ ਸਿੰਘ ਬਾਦਲ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੁੰਦੀ ਤਾਂ ਸੁਖਬੀਰ ਬਾਦਲ ਦੀ ਪ੍ਰੇਸ਼ਾਨੀ ਵਧ ਸਕਦੀ ਹੈ। ਕਮੇਟੀ ਨੇ ਉਨ੍ਹਾਂ ਨੂੰ ਅਜਿਹੇ ਵੇਲੇ ਸੱਦਿਆ ਹੈ, ਜਦੋਂ ਲੋਕ ਸਭਾ ਚੋਣਾਂ ਨਾਲ ਸਬੰਧਤ ਗਤੀਵਿਧੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।
ਕਮੇਟੀ ਦੇ ਚੇਅਰਮੈਨ ਕੁਸ਼ਲਦੀਪ ਢਿੱਲੋਂ ਦੀ ਗ਼ੈਰ-ਮੌਜੂਦਗੀ ਵਿਚ ਸ਼੍ਰੀ ਤਰਸੇਮ ਡੀਸੀ ਨੇ ਮੀਟਿੰਗ ਦੀ ਪ੍ਰਧਾਨਗੀ ਕੀਤੀ। 12 ਮੈਂਬਰਾਂ ਵਾਲੀ ਕਮੇਟੀ ਦੀ ਮੀਟਿੰਗ ਵਿਚ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂ, ਅਵਤਾਰ ਹੈਨਰੀ ਜੂਨੀਅਰ ਤੇ ਪ੍ਰਗਟ ਸਿੰਘ ਵੀ ਮੌਜੂਦ ਨਹੀਂ ਸਨ। ਇਸ ਮਾਮਲੇ ‘ਤੇ ਅਗਲੀ ਮੀਟਿੰਗ ਬਹੁਤ ਅਹਿਮ ਹੋ ਸਕਦੀ ਹੈ।
ਇਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਸੁਖਬੀਰ ਬਾਦਲ ਨੇ ਜੂਨ 2017 ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਸਪੀਕਰ ਸ਼੍ਰੀ ਰਾਣਾ ਕੇ.ਪੀ. ਸਿੰਘ ਲਈ ਉਪਰੋਕਤ ਇਤਰਾਜ਼ਯੋਗ ਸ਼ਬਦ ਵਰਤਿਆ ਸੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਵਿਧਾਨ ਸਭਾ ‘ਚ ਮਰਿਆਦਾ ਦੀ ਉਲੰਘਣਾ ਦਾ ਪ੍ਰਸਤਾਵ ਰੱਖਿਆ ਸੀ। ਅਗਸਤ 2018 ਦੇ ਵਿਧਾਨ ਸਭਾ ਸੈਸ਼ਨ ਦੌਰਾਨ ਸੁਖਬੀਰ ਬਾਦਲ ਨੇ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨਾਲ ਮੀਟਿੰਗ ਕੀਤੀ ਸੀ।
ਉਦੋਂ ਸੁਖਬੀਰ ਬਾਦਲ ਨੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਤੇ ਦਾਦੂਵਾਲ ਦੀ ਮੀਟਿੰਗ ਦੀ ਵੀ ਗੱਲ ਕੀਤੀ ਸੀ, ਜਿਸ ‘ਤੇ ਮੁੱਖ ਮੰਤਰੀ ਨੇ ਸੁਖਬੀਰ ਬਾਦਲ ‘ਤੇ ਸਦਨ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਕਮੇਟੀ ਬਣਾਉਣ ਦੀ ਮੰਗ ਕੀਤੀ ਸੀ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਬਣੀ ਕਮੇਟੀ ਨੇ ਬੀਤੇ ਦਸੰਬਰ ਮਹੀਨੇ ਆਪਣੀ ਰਿਪੋਰਟ ਸੌਂਪਦਿਆਂ ਸੁਖਬੀਰ ਬਾਦਲ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.