ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕਰਤਾਰਪੁਰ ਲਾਂਘਾ ਤੇ ਪਾਕਿਸਤਾਨ ਦੇ ਹੋਰਨਾਂ ਸਿੱਖ ਗੁਰਦੁਆਰਿਆਂ ਦੇ ਵਿਕਾਸ ਲਈ UK ਸਿੱਖ ਐਸੋਸੀਏਸ਼ਨ ਤੇ ਪਾਕਿਸਤਾਨ ਹਾਸ਼ੂ ਗਰੁੱਪ ਵਿਚਕਾਰ ਸਮਝੌਤਾ
ਕਰਤਾਰਪੁਰ ਲਾਂਘਾ ਤੇ ਪਾਕਿਸਤਾਨ ਦੇ ਹੋਰਨਾਂ ਸਿੱਖ ਗੁਰਦੁਆਰਿਆਂ ਦੇ ਵਿਕਾਸ ਲਈ UK ਸਿੱਖ ਐਸੋਸੀਏਸ਼ਨ ਤੇ ਪਾਕਿਸਤਾਨ ਹਾਸ਼ੂ ਗਰੁੱਪ ਵਿਚਕਾਰ ਸਮਝੌਤਾ
Page Visitors: 2308

ਕਰਤਾਰਪੁਰ ਲਾਂਘਾ ਤੇ ਪਾਕਿਸਤਾਨ ਦੇ ਹੋਰਨਾਂ ਸਿੱਖ ਗੁਰਦੁਆਰਿਆਂ ਦੇ ਵਿਕਾਸ ਲਈ UK ਸਿੱਖ ਐਸੋਸੀਏਸ਼ਨ ਤੇ ਪਾਕਿਸਤਾਨ ਹਾਸ਼ੂ ਗਰੁੱਪ ਵਿਚਕਾਰ ਸਮਝੌਤਾ
By : ਬਾਬੂਸ਼ਾਹੀ ਬਿਊਰੋ
Sunday, Jan 27, 2019 09:41 AM

ਲੰਡਨ, 27 ਜਨਵਰੀ 2019 -
ਕਰਤਾਰਪੁਰ ਕਾਰੀਡੋਰ ਖੋਲ੍ਹਣ ਦੀ ਚਰਚਾ ਕਈ ਸਾਲਾਂ ਤੋਂ ਚੱਲ ਰਹੀ ਸੀ ਜੋ ਕਿ ਸਾਲ 1999 'ਚ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਵਿਚਕਾਰ ਇਸਦਾ ਪ੍ਰਸਤਾਵ ਰੱਖਿਆ ਗਿਆ ਸੀ। ਹਾਲਾਂਕਿ, ਉਸ ਸਮੇਂ ਇਸ 'ਚ ਕੋਈ ਹਿਲਜੁਲ ਨਹੀਂ ਹੋਈ ਅਤੇ ਹੁਣ ਦੁਬਾਰਾ ਤੋਂ ਉਸੇ ਇਤਿਹਾਸ ਨੂੰ ਦੁਹਰਾਉਣ ਲਈ ਲਗਭਗ 20 ਸਾਲ ਲੱਗ ਗਏ ਹਨ।
ਕਾਰੀਡੋਰ ਨੂੰ ਖੋਲ੍ਹਣ 'ਚ ਪੰਜਾਬ ਦੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਗਸਤ 2018 ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਹੁੰ ਚੁੱਕ ਸਮਾਗਮ 'ਚ ਵਿਚ ਹਿੱਸਾ ਲਿਆ ਤੇ ਜਿੱਥੋਂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਹਾੜੇ ਤੋਂ ਕਰਤਾਰਪੁਰ ਕਾਰੀਡੋਰ ਖੋਲ੍ਹਣ ਦੀ ਗੱਲ ਦੁਬਾਰਾ ਚੱਲੀ ਅਤੇ ਜਿਸ ਤੋਂ ਬਾਅਦ ਦੋਹਾਂ ਮੁਲਕਾਂ ਵਿਕਚਾਰ ਇਤਿਹਾਸਕ ਫੈਸਲਾ ਲਿਆ ਗਿਆ।


ਮੰਗਲਵਾਰ 15 ਜਨਵਰੀ ਨੂੰ, ਪਾਕਿਸਤਾਨੀ ਡੈਲੀਗੇਸ਼ਨ ਅਤੇ ਬਰਤਾਨੀਆ ਸਿੱਖ ਐਸੋਸੀਏਸ਼ਨ ਦੇ ਮੈਂਬਰ ਪਾਰਲੀਮੈਂਟ ਯਾਸਮੀਨ ਕੁਰੈਸ਼ੀ ਵਿਕਚਾਰ ਇਕ ਮੀਟਿੰਗ ਹੋਈ। ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਅਤੇ ਹਾਸ਼ੂ ਗਰੁੱਪ ਵਿਚਕਾਰ ਹੋਈ ਮੀਟਿੰਗ 'ਚ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਦੀ ਤਰਫੋਂ ਡਾ. ਰਮੀ ਰੇਂਜਰ ਅਤੇ ਹਾਸ਼ੂ ਗਰੁੱਪ ਦੀ ਤਰਫੋਂ ਮੁਰਤਜਾ ਹਸ਼ਵਨੀ ਨੇ ਸਮਝੌਤੇ 'ਤੇ ਹਸਤਾਖਰ ਕੀਤੇ ਗਏ। ਸਮਝੌਤੇ ਨੇ ਪਾਕਿਸਤਾਨ ਦੇ ਪ੍ਰਮੁੱਖ ਕਾਰੋਬਾਰ ਅਤੇ ਬ੍ਰਿਟਿਸ਼ ਸਿੱਖਾਂ ਦੀ ਕਰਤਾਰਪੁਰ ਕੌਰੀਡੋਰ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਿੱਖ ਤੀਰਥ ਯਾਤਰੀਆਂ ਲਈ ਪਾਕਿਸਤਾਨ ਵਿਚ ਧਾਰਮਿਕ ਮਹੱਤਤਾ ਦੀਆਂ ਹੋਰ ਥਾਵਾਂ ਦੇ ਨਾਲ ਮਿਲ ਕੇ ਕੰਮ ਕਰਨ ਦੀ ਪੁਸ਼ਟੀ ਕੀਤੀ ਗਈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.