ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੱਜਣ ਕੁਮਾਰ ਤੇ ਹੋਰਨਾਂ ਨੂੰ ਸਜ਼ਾਵਾਂ ਦੁਆਉਣ ਲਈ ਨਿਭਾਈ ਭੂÎਮਿਕਾ ਬਦਲੇ ਮਨਜਿੰਦਰ ਸਿੰਘ ਸਿਰਸਾ ਕੌਮੀ ਐਵਾਰਡ ਨਾਲ ਕੀਤਾ ਸਨਮਾਨਤ
ਸੱਜਣ ਕੁਮਾਰ ਤੇ ਹੋਰਨਾਂ ਨੂੰ ਸਜ਼ਾਵਾਂ ਦੁਆਉਣ ਲਈ ਨਿਭਾਈ ਭੂÎਮਿਕਾ ਬਦਲੇ ਮਨਜਿੰਦਰ ਸਿੰਘ ਸਿਰਸਾ ਕੌਮੀ ਐਵਾਰਡ ਨਾਲ ਕੀਤਾ ਸਨਮਾਨਤ
Page Visitors: 2369

ਸੱਜਣ ਕੁਮਾਰ ਤੇ ਹੋਰਨਾਂ ਨੂੰ ਸਜ਼ਾਵਾਂ ਦੁਆਉਣ ਲਈ ਨਿਭਾਈ ਭੂÎਮਿਕਾ ਬਦਲੇ ਮਨਜਿੰਦਰ ਸਿੰਘ ਸਿਰਸਾ ਕੌਮੀ ਐਵਾਰਡ ਨਾਲ ਕੀਤਾ ਸਨਮਾਨਤ
By : ਬਾਬੂਸ਼ਾਹੀ ਬਿਊਰੋ
Sunday, Jan 27, 2019 06:45 PM

ਨਵੀਂ ਦਿੱਲੀ, 27 ਜਨਵਰੀ 2019:
  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ 1984 ਦੇ ਸਿੱਖ ਕਤਲੇਆਮ ਕੇਸਾਂ ਵਿਚ ਸੱਜਣ ਕੁਮਾਰ ਤੇ ਹੋਰ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਨਿਭਾਈ ਭੂÎਮਿਕਾ ਬਦਲੇ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ  ਸਨਮਾਨਤ ਕੀਤਾ ਗਿਆ।
ਅੰਮ੍ਰਿਤਸਰ ਵਿਖੇ ਹੋਏ ਇਕ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੇ ਹੋਰ ਸ਼ਖਸੀਅਤਾਂ ਨੇ ਸ੍ਰੀ ਸਿਰਸਾ ਨੂੰ ਕੌਮੀ ਐਵਾਰਡ ਨਾਲ ਸਨਮਾਨਤ ਕੀਤਾ।
ਇਸ ਮੌਕੇ ਭਾਈ ਲੌਂਗੋਵਾਲ ਨੇ ਆਖਿਆ ਕਿ  1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਸ੍ਰੀ ਸਿਰਸਾ ਹਮੇਸ਼ਾ ਸਰਗਰਮ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਨਾ ਸਿਰਫ ਪੀੜਤ ਪਰਿਵਾਰਾਂ ਨੂੰ  ਹੌਂਸਲਾ ਤੇ ਧਰਵਾਸ ਦਿੱਤਾ, ਬਲਕਿ ਉਹਨਾਂ ਦੀ ਵਿੱਤੀ, ਕਾਨੂੰਨੀ ਤੇ ਹੌਂਸਲਾ ਅਫਜ਼ਾਈ ਵਿਚ ਵੀ ਮਦਦ ਕੀਤੀ ਤਾਂ ਕਿ ਉਹ ਚੜਦੀਕਲਾ ਵਿਚ ਰਹਿੰਦਿਆਂ ਦੋਸ਼ੀਆਂ ਖਿਲਾਫ ਅਦਾਲਤਾ ਵਿਚ ਗਵਾਹੀਆਂ ਦੇ ਸਕਣ।
ਸ੍ਰੀ ਸਿਰਸਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਬੁਲਾਰਿਆਂ ਨੇ ਇਸ ਮੌਕੇ ਦੱਸਿਆ ਕਿ  ਉਹ ਪੀੜਤਾਂ ਦੀ ਰਾਖੀ ਵਾਸਤੇ ਹਮੇਸ਼ਾ ਮੋਹਰੀ ਹੋ ਕੇ ਚੱਲੇ ਹਨ ਤੇ ਉਹਨਾਂ ਨੇ ਦੋਸ਼ੀਆਂ ਨੂੰ ਸ਼ਰੇਆਮ ਆਖਿਆ ਕਿ ਉਹਨਾਂ ਨੂੰ 1984 ਦੇ ਸਿੱਖ ਕਤਲੇਆਮ ਕੇਸਾਂ ਵਿਚ ਨਿਭਾਈ ਭੂਮਿਕਾ ਬਦਲੇ ਸਜ਼ਾਵਾਂ ਜ਼ਰੂਰ ਦੁਆਈਆਂ ਜਾਣਗੀਆਂ। ਉਹਨਾਂ ਕਿਹਾ ਕਿ ਸ੍ਰੀ ਸਿਰਸਾ ਤਾਂ ਪਟਿਆਲਾ ਹਾਊਸ ਕੋਰਸ ਵਿਚ ਵੀ ਦੋਸ਼ੀਆਂ ਨੂੰ ਥੱਪੜ ਮਾਰਨ ਤੱਕ ਦੀ ਵੀ ਦਲੇਰੀ ਵਿਖਾਈ ਤੇ ਇਸ ਦਲੇਰੀ ਦਾ ਹਾਲੇ ਤੱਕ ਕੋਈ ਸਾਨੀ ਨਹੀਂ ਹੈ।
................................
ਟਿੱਪਣੀ:- ਮਿਹਨਤ ਤਾਂ ਅਵਤਾਰ ਹਿਤ ਨੇ ਵੀ ਬੜੀ ਕੀਤੀ ਸੀ, ਪਰ ਕੀ ਕੀਤਾ ਜਾਵੇ ? ਏਥੇ ਤਾਂ ਰਵਾਜ ਹੀ ਇਹ ਹੈ,
ਖਾਣ-ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ
ਏਦਾਂ ਹੀ ਅੱਜ ਦਾ ਮੀਡੀਆ ਅਤੇ ਅੱਜ ਦੇ ਨੇਤਾ ਸਭ-ਕੁਛ ਹੀ ਬਦਲ ਰਹੇ ਹਨ ।
                         ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.