ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਡੋਨਾਲਡ ਟਰੰਪ ਦੇ ਕਰੀਬੀ ਰੋਜਰ ਸਟੋਨ ਗ੍ਰਿਫਤਾਰ
ਡੋਨਾਲਡ ਟਰੰਪ ਦੇ ਕਰੀਬੀ ਰੋਜਰ ਸਟੋਨ ਗ੍ਰਿਫਤਾਰ
Page Visitors: 2345

ਡੋਨਾਲਡ ਟਰੰਪ ਦੇ ਕਰੀਬੀ ਰੋਜਰ ਸਟੋਨ ਗ੍ਰਿਫਤਾਰਡੋਨਾਲਡ ਟਰੰਪ ਦੇ ਕਰੀਬੀ ਰੋਜਰ ਸਟੋਨ ਗ੍ਰਿਫਤਾਰ

January 27
06:57 2019

ਵਾਸ਼ਿੰਗਟਨ, 27 ਜਨਵਰੀ (ਪੰਜਾਬ ਮੇਲ)-
ਅਮਰੀਕੀ ਰਾਸ਼ਟਰਪਤੀ ਚੋਣ ਵਿਚ ਰੂਸ ਦੇ ਦਖ਼ਲ ਨਾਲ ਜੁੜੇ ਮਾਮਲਿਆਂ ਦੀ ਜਾਂਚ ਵਿਚ ਡੋਨਾਲਡ ਟਰੰਪ ਦੇ ਕਰੀਬੀ ਰੋਜਰ ਸਟੋਨ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਿਸ਼ੇਸ਼ ਵਕੀਲ ਰਾਬਰਟ ਮਿਊਲਰ ਮਾਮਲੇ ਦੀ ਜਾਂਚ ਕਰ ਰਹੇ ਹਨ। ਰੋਜਰ ‘ਤੇ ਕਾਂਗਰਸ ਵਿਚ ਝੂਠ ਬੋਲਣ ਤੇ ਜਾਂਚ ‘ਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਗਿਆ ਹੈ।
  ਵਿਸ਼ੇਸ਼ ਵਕੀਲ ਮਿਊਲਰ ਦੀ ਮਹੀਨਿਆਂ ਦੀ ਜਾਂਚ ਤੋਂ ਬਾਅਦ ਸਟੋਨ, ਜਿਸ ਨੂੰ ਆਪੇ ਬਣੇ ‘ਬੁਰੇ ਚਾਲਬਾਜ਼’ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਪਹਿਲੇ ਅਪਰਾਧਿਕ ਮਾਮਲੇ ਵਿਚ ਸੱਤ ਦੋਸ਼ ਲਗਾਏ ਗਏ ਹਨ। ਜਾਂਚ ਰਿਪੋਰਟ ਮੁਤਾਬਕ ਟਰੰਪ ਦੇ ਚੋਣ ਪ੍ਰਚਾਰ ਸਹਿਯੋਗੀ ਰਹੇ ਸਟੋਨ ਨੂੰ 2016 ਦੀਆਂ ਗਰਮੀਆਂ ਵਿਚ ਹੀ ਪਤਾ ਲੱਗ ਗਿਆ ਸੀ ਕਿ ਟਰੰਪ ਖ਼ਿਲਾਫ਼ ਰਾਸ਼ਟਰਪਤੀ ਚੋਣ ਲੜ ਰਹੀ ਹਿਲੇਰੀ ਕਲਿੰਟਨ ਦੀ ਪ੍ਰਚਾਰ ਮੁਹਿੰਮ ਤੋਂ ਈਮੇਲ ਚੋਰੀ ਕੀਤੇ ਗਏ ਸਨ ਤੇ ਉਹ ਉਸ ਨੂੰ ਜਾਰੀ ਕਰਵਾਉਣਾ ਚਾਹੁੰਦੇ ਸਨ।
 
ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਟਰੰਪ ਦੇ ਪ੍ਰਚਾਰ ਅਭਿਆਨ ਦੇ ਅਣਜਾਣ ਸੀਨੀਅਰ ਅਧਿਕਾਰੀਆਂ ਨੇ ਸਟੋਨ ਨਾਲ ਸੰਪਰਕ ਕਰ ਕੇ ਪੁੱਛਿਆ ਸੀ ਕਿ ਚੋਰੀ ਕੀਤੀਆਂ ਇਨ੍ਹਾਂ ਈਮੇਲਾਂ ਨੂੰ ਕਦੋਂ ਜਾਰੀ ਕੀਤਾ ਜਾਵੇ। ਹਾਲਾਂਕਿ, ਸਟੋਨ ‘ਤੇ ਵਿਕੀਲੀਕਸ, ਜਿਸ ਨੇ ਈਮੇਲ ਜਾਰੀ ਕੀਤੇ ਸਨ, ਜਾਂ ਫਿਰ ਰੂਸੀ ਅਧਿਕਾਰੀਆਂ ਜਿਨ੍ਹਾਂ ਬਾਰੇ ਮਿਊਲਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਈਮੇਲ ਨੂੰ ਹੈਕ ਕੀਤਾ ਸੀ, ਨਾਲ ਗੰਢਤੁੱਪ ਕਰਨ ਦਾ ਦੋਸ਼ ਨਹੀਂ ਲਗਾਇਆ ਗਿਆ ਹੈ।
  ਇਸ ਦੀ ਬਜਾਏ ਉਨ੍ਹਾਂ ‘ਤੇ ਵਿਕੀਲੀਕਸ ਰਿਲੀਜ਼ ਦੇ ਸਬੰਧ ਵਿਚ ਆਪਣੇ ਸੰਵਾਦ ‘ਚ ਬਿਆਨਾਂ ਵਿਚ ਹੇਰਫੇਰ ਤੇ ਗ਼ਲਤ ਬਿਆਨੀ ਦਾ ਦੋਸ਼ ਲਗਾਇਆ ਗਿਆ ਹੈ। ਸਟੋਨ ‘ਤੇ ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੀ ਖ਼ੁਫ਼ੀਆ ਸਬੰਧੀ ਕਮੇਟੀ ਸਾਹਮਣੇ ਅਖੌਤੀ ਬਿਆਨਬਾਜ਼ੀ ਦਾ ਦੋਸ਼ ਹੈ।
   ਮਹਾਦੋਸ਼ ਵਿਚ ਰਿਪਬਲਿਕਨ ਟਰੰਪ ਵੱਲੋਂ ਕਿਲੰਟਨ ਨੂੰ ਮਾਤ ਦੇਣ ਤੋਂ ਹਫ਼ਤਿਆਂ ਪਹਿਲਾਂ ਚੋਰੀ ਕੀਤੇ ਗਏ ਈਮੇਲ ਨੂੰ ਵਿਕੀਲੀਕਸ ਵੱਲੋਂ ਜਾਰੀ ਕਰਨ ਬਾਰੇ ਸਟੋਨ ਦੀ ਗੱਲਬਾਤ ਦਾ ਪੂਰਾ ਵੇਰਵਾ ਹੈ।
ਮਿਊਲਰ ਮੁਤਾਬਕ ਕਿਲੰਟਨ ਦੇ ਚੋਣ ਪ੍ਰਚਾਰ ਅਭਿਆਨ ਦੇ ਮੁਖੀ ਜੌਨ ਪੋਡੇਸਟਾ ਦੀਆਂ ਇਨ੍ਹਾਂ ਈਮੇਲਾਂ ਨੂੰ ਰੂਸ ਦੇ ਖ਼ੁਫ਼ੀਆ ਅਧਿਕਾਰੀਆਂ ਨੇ ਹੈਕ ਕੀਤਾ ਸੀ।
  66 ਸਾਲਾ ਸਟੋਨ ‘ਤੇ ਇਕ ਗਵਾਹ ਨੂੰ ਵੀ ਧਮਕਾਉਣ ਦਾ ਦੋਸ਼ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.