ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ਹੱਡ ਕੰਬਾਊ ਠੰਡ ਦੀ ਲਪੇਟ ਵਿਚ; ਤਾਪਮਾਨ ਮਨਫੀ 50 ਡਿਗਰੀ ਸੈਲਸੀਅਸ
ਅਮਰੀਕਾ ਹੱਡ ਕੰਬਾਊ ਠੰਡ ਦੀ ਲਪੇਟ ਵਿਚ; ਤਾਪਮਾਨ ਮਨਫੀ 50 ਡਿਗਰੀ ਸੈਲਸੀਅਸ
Page Visitors: 2320

ਅਮਰੀਕਾ ਹੱਡ ਕੰਬਾਊ ਠੰਡ ਦੀ ਲਪੇਟ ਵਿਚ; ਤਾਪਮਾਨ ਮਨਫੀ 50 ਡਿਗਰੀ ਸੈਲਸੀਅਸਅਮਰੀਕਾ ਹੱਡ ਕੰਬਾਊ ਠੰਡ ਦੀ ਲਪੇਟ ਵਿਚ; ਤਾਪਮਾਨ ਮਨਫੀ 50 ਡਿਗਰੀ ਸੈਲਸੀਅਸ

January 29
17:27 2019

ਵਾਸ਼ਿੰਗਟਨ, 29 ਜਨਵਰੀ (ਪੰਜਾਬ ਮੇਲ)- ਆਰਕਟਿਕ ਤੋਂ ਆ ਰਹੀਆਂ ਬਰਫੀਲੀਆਂ ਹਵਾਵਾਂ ਕਾਰਨ ਦੋ ਤਿਹਾਈ ਅਮਰੀਕਾ ਹੱਡ ਕੰਬਾਊ ਠੰਡ ਦੀ ਲਪੇਟ ਵਿਚ ਹੈ। ਕਈ ਥਾਵਾਂ ‘ਤੇ ਤਾਪਮਾਨ ਮਨਫੀ 50 ਡਿਗਰੀ ਸੈਲਸੀਅਸ ਤੱਕ ਪਹੁੰਚ ਚੁੱਕਾ ਹੈ। ਠੰਡ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਹਨ। ਨੈਸ਼ਨਲ ਵੈਦਰ ਸਰਵਿਸ ਦਾ ਕਹਿਣਾ ਹੈ ਕਿ ਅਜੇ ਦੋ ਦਿਨਾਂ ਤੱਕ ਠੰਡ ਹੋਰ ਵਧੇਗੀ। ਓਹਾਓ, ਦਿ ਗ੍ਰੇਟ ਲੈਕਸ ਅਤੇ ਨਿਊ ਇੰਗਲੈਂਡ ਦੇ ਇਲਾਕੇ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਮੰਗਲਵਾਰ ਸ਼ਾਮ ਨੂੰ ਸ਼ਿਕਾਗੋ ਦੇ ਨੇੜੇ ਤਾਪਮਾਨ ਮਨਫੀ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਕਈ ਥਾਵਾਂ ‘ਤੇ ਭਾਰੀ ਬਰਫਬਾਰੀ ਵੀ ਹੋਈ ਹੈ। ਖਰਾਬ ਮੌਸਮ ਨੂੰ ਦੇਖਦੇ ਹੋਏ ਵਿਸਕਾਨਸਿਨ, ਮਿਸ਼ੀਗਨ ਅਤੇ ਅਲਬਾਮਾ ਵਿਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਤਕਰੀਬਨ 1200 ਉਡਾਣਾਂ ਵੀ ਰੱਦ ਕਰ ਦਿੱਤੀ ਗਈ ਹੈ।
ਅਮਰੀਕਾ ਵਿਚ ਪੈ ਰਹੀ ਕੜਾਕੇ ਦੀ ਸਰਦੀ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵੀਟ ‘ਤੇ ਹੰਗਾਮਾ ਖੜਾ ਹੋ ਗਿਆ ਹੈ। ਟਰੰਪ ਨੇ ਟਵੀਟ ਕੀਤਾ, ਕਈ ਥਾਵਾਂ ‘ਤੇ ਤਾਪਮਾਨ ਮਨਫੀ 60 ਡਿਗਰੀ ਤੱਕ ਪਹੁੰਚ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਤਾਪਮਾਨ ਹੋਰ ਡਿੱਗ ਸਕਦਾ ਹੈ। ਲੋਕ ਘਰ ਤੋਂ ਵੀ ਨਹੀਂ ਨਿਕਲ ਪਾ ਰਹੇ ਹਨ।
ਗਲੋਬਲ ਵਾਰਮਿੰਗ ਨੂੰ ਕੀ ਹੋ ਗਿਆ ਹੈ?
ਕਿਥੋ ਹੋ ਕਿਰਪਾ ਕਰਕੇ ਵਾਪਸ ਆ ਜਾਓ। ਗਲੋਬਲ ਵਾਰਮਿੰਗ (ਪੌਣ ਪਾਣੀ) ਵਰਗੀ ਗੰਭੀਰ ਸਮੱਸਿਆ ਨੂੰ ਹਲਕੇ ਵਿਚ ਲੈਣ ਲਈ ਉਨ੍ਹਾਂ ਦੀ ਨਿੰਦਿਆ ਕੀਤੀ ਜਾ ਰਹੀ ਹੈ। ਇਸ ਟਵੀਟ ਵਿਚ ਟਰੰਪ ਨੇ ਵਾਰਮਿੰਗ ਗਲਤ ਲਿਖਿਆ ਜਿਸ ਦੇ ਲਈ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.