ਕੀ ਤੁਹਾਨੂੰ ਪਤਾ ਹੈ ਦੁਨੀਆ ਦਾ ਸਭ ਤੋਂ ਘੱਟ ਭ੍ਰਿਸ਼ਟ ਦੇਸ਼ ਕਿਹੜਾ ਹੈ ? ਜੇ ਨਹੀਂ ਤਾਂ ਪੜ੍ਹ
ਕੀ ਤੁਹਾਨੂੰ ਪਤਾ ਹੈ ਦੁਨੀਆ ਦਾ ਸਭ ਤੋਂ ਘੱਟ ਭ੍ਰਿਸ਼ਟ ਦੇਸ਼ ਕਿਹੜਾ ਹੈ ? ਜੇ ਨਹੀਂ ਤਾਂ ਪੜ੍ਹ
ਕੀ ਤੁਹਾਨੂੰ ਪਤਾ ਹੈ ਦੁਨੀਆ ਦਾ ਸਭ ਤੋਂ ਘੱਟ ਭ੍ਰਿਸ਼ਟ ਦੇਸ਼ ਕਿਹੜਾ ਹੈ ? ਜੇ ਨਹੀਂ ਤਾਂ ਪੜ੍ਹ
ਭ੍ਰਿਸ਼ਟਾਚਾਰ 'ਚ ਦੇਸ਼ਾਂ ਦਾ ਲੇਖਾ-ਜੋਖਾ
By : ਹਰਜਿੰਦਰ ਸਿੰਘ ਬਸਿਆਲਾ
Wednesday, Jan 30, 2019 10:08 PM
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 30 ਜਨਵਰੀ 2019 - ਵਿਸ਼ਵ ਦੇ ਲਗਪਗ 180 ਦੇਸ਼ਾਂ ਉਤੇ ਗਹਿਰੀ ਨਿਗ੍ਹਾ ਰੱਖਣ ਵਾਲੀ ਇਕ ਸੰਸਥਾ 'ਟਰਾਂਸਪੇਰੇਂਸੀ' ਵੱਲੋਂ 2018 ਦੇ ਤਾਜ਼ਾ ਅੰਕੜਿਆਂ ਅਨੁਸਾਰ ਸਭ ਤੋਂ ਘੱਟ ਭ੍ਰਿਸ਼ਟ ਦੇਸ਼ ਡੈਨਮਾਰਕ ਆਇਆ ਹੈ ਜਿਸ ਨੇ ਕੁੱਲ 88 ਨੰਬਰ ਪ੍ਰਾਪਤ ਕੀਤੇ ਜਦ ਕਿ ਨਿਊਜ਼ੀਲੈਂਡ 87 ਅੰਕ ਲੈ ਕੇ ਦੂਜੇ ਨੰਬਰ ਉਤੇ ਰਿਹਾ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਕਈ ਵਾਰ ਪਹਿਲੇ ਨੰਬਰ ਉਤੇ ਰਿਹਾ ਹੈ।
2015 ਦੇ ਵਿਚ ਨਿਊਜ਼ੀਲੈਂਡ ਦੇ 91 ਅੰਕ, 2016 ਦੇ ਵਿਚ 90 ਅਤੇ 2017 ਦੇ ਵਿਚ 89 ਨੰਬਰ ਸਨ। ਇਹ ਦਰਸਾਉਂਦੇ ਹਨ ਕਿ ਨਿਊਜ਼ੀਲੈਂਡ ਦਾ ਗ੍ਰਾਫ ਹੇਠਾਂ ਡਿਗ ਰਿਹਾ ਹੈ। ਭ੍ਰਿਸ਼ਟਾਚਾਰ ਨੂੰ ਨਾਪਣ ਲਈ 0 ਤੋਂ 100 ਨੰਬਰ ਰੱਖੇ ਗਏ ਸਨ। ਜਿਸਦੇ ਜਿਆਦਾ ਨੰਬਰ ਉਹ ਦੇਸ਼ ਓਨਾ ਹੀ ਭ੍ਰਿਸ਼ਟਾਚਾਰ ਮੁਕਤ ਮੰਨਿਆ ਜਾਵੇਗਾ। ਤੀਜੇ ਨੰਬਰ ਉਤੇ ਫਿਨਲੈਂਡ, ਸਿੰਗਾਪੁਰ ਤੇ ਸਵਿਟਜਰਲੈਂਡ ਨੂੰ ਰੱਖਿਆ ਗਿਆ ਹੈ।
ਭਾਰਤ ਇਸ ਸਰਵੇ ਦੇ ਵਿਚ 78ਵੇਂ ਸਥਾਨ ਉਤੇ ਆਇਆ ਹੈ ਅਤੇ ਪਿਛਲੇ ਸਾਲ ਨਾਲੋਂ ਕੁਝ ਸੁਧਾਰ ਹੋਇਆ ਹੈ ਅਤੇ ਕੁੱਲ ਅੰਕ 41 ਪ੍ਰਾਪਤ ਕੀਤੇ। ਸੋਮਾਲੀਆ ਸਭ ਦੇ ਆਖਿਰ ਵਿਚ ਰਿਹਾ ਅਤੇ ਉਸਨੇ 10 ਅੰਕ ਪ੍ਰਾਪਤ ਕੀਤੇ।