ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪਾਕਿ ਸਰਕਾਰ ਨੇ ਖਰੀਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਨੇੜਲੀ 800 ਏਕੜ ਜ਼ਮੀਨ
ਪਾਕਿ ਸਰਕਾਰ ਨੇ ਖਰੀਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਨੇੜਲੀ 800 ਏਕੜ ਜ਼ਮੀਨ
Page Visitors: 2320

ਪਾਕਿ ਸਰਕਾਰ ਨੇ ਖਰੀਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਨੇੜਲੀ 800 ਏਕੜ ਜ਼ਮੀਨਪਾਕਿ ਸਰਕਾਰ ਨੇ ਖਰੀਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਨੇੜਲੀ 800 ਏਕੜ ਜ਼ਮੀਨ

January 30
10:11 2019
-ਗੁਰਦੁਆਰਾ ਸਾਹਿਬ ਦੀ ਇਮਾਰਤ ‘ਚ ਨਹੀਂ ਕੀਤਾ ਜਾਵੇਗਾ ਬਦਲਾਅ
ਅੰਮ੍ਰਿਤਸਰ, 30 ਜਨਵਰੀ (ਪੰਜਾਬ ਮੇਲ)-ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਨਾਲ ਲੱਗਦੀ 800 ਏਕੜ ਜ਼ਮੀਨ ਪਾਕਿ ਸਰਕਾਰ ਵਲੋਂ ਖ਼ਰੀਦੀ ਗਈ ਹੈ।
ਇਸ ਵਿਚੋਂ 300 ਏਕੜ ਜ਼ਮੀਨ ‘ਤੇ ਵੱਖ-ਵੱਖ ਤਰ੍ਹਾਂ ਦੇ ਛਾਂਦਾਰ ਅਤੇ ਖ਼ੂਬਸੂਰਤ ਬੂਟੇ ਲਗਾਏ ਜਾਣਗੇ ਅਤੇ 100 ਏਕੜ ਜ਼ਮੀਨ ‘ਚ ਕਣਕ ਤੇ ਮੱਕੀ ਦੀ ਬਿਜਾਈ ਦੇ ਨਾਲ-ਨਾਲ ਝੋਨੇ ਦੀ ਪਨੀਰੀ ਅਤੇ ਮੌਸਮੀ ਸਬਜ਼ੀਆਂ ਬੀਜੀਆਂ ਜਾਣਗੀਆਂ।
  ਇਸ ਦੇ ਇਲਾਵਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ‘ਤੇ ਗੁਰਦੁਆਰਾ ਸਾਹਿਬ ਪਹੁੰਚਣ ਵਾਲੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਬਾਗ਼ ਦੇ ਫ਼ਲ ਪ੍ਰਸ਼ਾਦ ਵਜੋਂ ਭੇਟ ਕਰਨ ਹਿਤ ਅਮਰੂਦਾਂ ਦਾ ਬਾਗ਼ ਵੀ ਲਗਾਇਆ ਜਾ ਰਿਹਾ ਹੈ।
 ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਕਰਤਾਰਪੁਰ) ਦੇ ਸੇਵਾਦਾਰਾਂ ਅਨੁਸਾਰ ਲਗਪਗ 4 ਏਕੜ ਜ਼ਮੀਨ ‘ਤੇ ਅਮਰੂਦਾਂ ਦਾ ਇਹ ਬਾਗ਼ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਹੀ ਲਗਾਇਆ ਜਾਵੇਗਾ, ਜਿਸ ਲਈ ਗੁਰਦੁਆਰਾ ਸਾਹਿਬ ਦੇ ਚੁਫੇਰੇ ਬਣੀ ਪੁਰਾਣੀ ਕੰਧ ਨੂੰ ਢਾਹ ਕੇ 300 ਫੁੱਟ ਲੰਬੀ ਨਵੀਂ ਕੰਧ ਬਣਾ ਲਈ ਗਈ ਹੈ।
 ਦੱਸਿਆ ਜਾ ਰਿਹਾ ਹੈ ਕਿ ਜਿਸ ਜ਼ਮੀਨ ‘ਚ ਇਹ ਬਾਗ਼ ਲਗਵਾਇਆ ਜਾ ਰਿਹਾ ਹੈ, ਉਹ ਜ਼ਮੀਨ ਗੁਰੂ ਨਾਨਕ ਦੇਵ ਜੀ ਦੀ ਸਮਾਧ ਦੇ ਨਾਂਅ ‘ਤੇ ਹੈ।
   ਲਾਂਘੇ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਵੀ ਗੁਰਦੁਆਰਾ ਸਾਹਿਬ ਦੇ ਬਾਹਰ ਅਮਰੂਦਾਂ ਅਤੇ ਹੋਰ ਫ਼ਲਾਂ ਦਾ ਬਾਗ਼ ਸੀ, ਜਿਸ ਨੂੰ ਉਸਾਰੀ ਦੇ ਚੱਲਦਿਆਂ ਖ਼ਤਮ ਕਰ ਦਿੱਤਾ ਗਿਆ ਸੀ।
  ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਪਹੁੰਚਣ ਵਾਲੀ ਸੰਗਤ ਨੂੰ ਲੰਗਰ ‘ਚ ਹੋਰਨਾਂ ਪਕਵਾਨਾਂ ਦੇ ਨਾਲ-ਨਾਲ ਗੁਰੂ ਜੀ ਦੇ ਖੇਤਾਂ ‘ਚ ਲਗਾਏ ਸਰ੍ਹੋਂ ਦੇ ਸਾਗ ਨਾਲ ਮੱਕੀ ਦੇ ਪ੍ਰਸ਼ਾਦੇ ਛਕਾਏ ਜਾਣਗੇ।
ਦੱਸਣਯੋਗ ਹੈ ਕਿ ਕੁਝ ਵਿਦੇਸ਼ੀ ਜਥੇਬੰਦੀਆਂ ਨੇ ਪਾਕਿ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਸ਼ੁਰੂ ਕੀਤੀ ਉਸਾਰੀ ਦੇ ਚੱਲਦਿਆਂ ਸ੍ਰੀ ਕਰਤਾਰਪੁਰ ਸਾਹਿਬ ਕੰਪਲੈਕਸ ਦੇ ਮੂਲ ਢਾਂਚੇ ‘ਚ ਕੋਈ ਤਬਦੀਲੀ ਨਾ ਕੀਤੀ ਜਾਵੇ।
ਸ੍ਰੀ ਕਰਤਾਰਪੁਰ ਸਾਹਿਬ ਦੀ ਗੁਰੂ ਨਾਨਕ ਜੀ ਨਾਲ ਸਬੰਧਿਤ 100 ਏਕੜ ਜ਼ਮੀਨ ਵਿਚਲੇ ਖੇਤਾਂ, ਦਰੱਖ਼ਤਾਂ, ਬਾਗ਼ਾਂ, ਖੂਹਾਂ ਆਦਿ ਦੀ ਮੌਲਿਕਤਾ ਨੂੰ ਬਰਕਰਾਰ ਅਤੇ ਸੁਰੱਖਿਅਤ ਰੱਖਿਆ ਜਾਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਸਿੱਖ ਸੰਗਤ ਕਰਤਾਰਪੁਰ ਸਾਹਿਬ ਜਾ ਕੇ ਹਰ ਉਸ ਥਾਂ ਦੇ ਦਰਸ਼ਨ ਕਰਨਾ ਚਾਹੁੰਦੀ ਹੈ, ਜਿੱਥੇ ਗੁਰੂ ਨਾਨਕ ਜੀ ਰਹਿੰਦੇ ਸਨ, ਦਰੱਖ਼ਤਾਂ ਦੇ ਹੇਠਾਂ ਆਰਾਮ ਕਰਦੇ ਸਨ ਅਤੇ ਜਿਨ੍ਹਾਂ ਖੇਤਾਂ ‘ਚ ਆਪਣੇ ਹੱਥੀਂ ਖੇਤੀਬਾੜੀ ਕਰਦੇ ਸਨ।
 
ਇਸ ‘ਤੇ ਪਾਕਿ ਸਰਕਾਰ ਨੇ ਪੱਕੇ ਤੌਰ ‘ਤੇ ਭਰੋਸਾ ਦਿੱਤਾ ਹੈ ਕਿ ਲਾਂਘੇ ਦੀ ਉਸਾਰੀ ਦੇ ਦੂਜੇ ਪੜਾਅ ਦੌਰਾਨ ਯਾਤਰੂਆਂ ਲਈ ਬਣਾਏ ਜਾਣ ਵਾਲੇ ਸ਼ਾਪਿੰਗ ਮਾਲ, ਉਡੀਕ-ਘਰ, 500 ਕਮਰਿਆਂ ਦੀ ਸਰਾਂ, ਲੰਗਰ ਭਵਨ, ਸਰੋਵਰ ਅਤੇ ਹੋਟਲ ਆਦਿ ਦਾ ਨਿਰਮਾਣ ਗੁਰਦੁਆਰਾ ਸਾਹਿਬ ਦੀ ਕੰਧ ਦੇ ਬਾਹਰਵਾਰ ਕਰਵਾਇਆ ਜਾਵੇਗਾ।
ਉਕਤ ਦੇ ਇਲਾਵਾ ਪਾਕਿ ਸਰਕਾਰ ਨੇ ਪੂਰੀ ਦੁਨੀਆਂ ‘ਚ ਵਸਦੇ ਸਿੱਖਾਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਬਣ ਰਹੇ ਵਿੱਦਿਅਕ ਸੰਸਥਾਨਾਂ, ਹੋਟਲਾਂ ਤੇ ਸਨਅਤਾਂ ‘ਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.