ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਕਾਲੀ-ਭਾਜਪਾ War-NDA ਦੀ ਮੀਟਿੰਗ ‘ਚ ਨਹੀਂ ਪਹੁੰਚੇ ਚੰਦੂਮਾਜਰਾ
ਅਕਾਲੀ-ਭਾਜਪਾ War-NDA ਦੀ ਮੀਟਿੰਗ ‘ਚ ਨਹੀਂ ਪਹੁੰਚੇ ਚੰਦੂਮਾਜਰਾ
Page Visitors: 2305

ਅਕਾਲੀ-ਭਾਜਪਾ War - NDA ਦੀ ਮੀਟਿੰਗ 'ਚ ਨਹੀਂ ਪਹੁੰਚੇ ਚੰਦੂਮਾਜਰਾ
- ਕਿਹਾ, ਕੁਝ ਮੁੱਦੇ ਸੁਲਝਾਉਣ ਦੀ ਲੋੜ
By : ਬਾਬੂਸ਼ਾਹੀ ਬਿਊਰੋ
Thursday, Jan 31, 2019 10:09 PM

ਨਵੀਂ ਦਿੱਲੀ, 31 ਜਨਵਰੀ 2019 - ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀਰਵਾਰ ਨੂੰ ਬਜਟ ਸੈਸ਼ਨ ਨੂੰ ਲੈ ਕੇ ਐਨਡੀਏ ਦੀ ਮੀਟਿੰਗ 'ਚ ਸ਼ਮੂਲੀਅਤ ਨਹੀਂ ਕੀਤੀ ਗਈ। ਜਿਸ ਪਿੱਛੇ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਐਨ.ਡੀ.ਏ ਦੀ ਮੀਟਿੰਗ 'ਚ ਸ਼ਾਮਲ ਨਾ ਹੋਣ ਸਬੰਧੀ ਬੋਲਦਿਆਂ ਕਿਹਾ ਕਿ ਇਹ ਇੱਕ ਸੰਯੋਗ ਸੀ, ਕਿ ਮੀਟਿੰਗ ਸਮੇਂ ਉਹ ਕਿਸੇ ਹੋਰ ਪ੍ਰੋਗਰਾਮ 'ਚ ਸਨ। ਪਰੰਤੂ ਹਾਂ ਕੁੱਝ ਮੁੱਦੇ ਹਨ, ਜਿਨ੍ਹਾਂ ਨੂੰ ਸੁਲਝਾਉਣ ਦੀ ਲੋੜ ਹੈ ਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਆਪਸੀ ਗੱਲਬਾਤ ਰਾਹੀ ਇਨ੍ਹਾਂ ਦਾ ਹੱਲ ਹੋ ਜਾਵੇਗਾ।
ਉਥੇ ਹੀ ਦੂਜੇ ਪਾਸੇ ਅਕਾਲੀ ਦਲ ਦਾ ਕਹਿਣਾ ਹੈ ਕਿ ਭਾਜਪਾ ਵੱਲੋਂ ਸਿੱਖਾਂ ਦੇ ਮਾਮਲਿਆਂ ਵਿਚ ਕੀਤੀ ਜਾ ਰਹੀ ਦਖਲਅੰਦਾਜੀ ਬਰਦਾਸ਼ਤ ਨਹੀਂ ਹੈ। ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਭਾਜਪਾ ਵੱਲੋਂ ਅੱਜ ਜਿਸ ਤਰ੍ਹਾਂ ਸਿੱਖ ਧਰਮ ਉਤੇ ਹਮਲਾ ਕੀਤਾ ਹੈ, ਉਹ ਤਾਂ ਗੋਰਿਆਂ ਨੇ ਵੀ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰਾਂ ਵਾਰ-ਵਾਰ ਸਿੱਖਾਂ ਦੇ ਮਾਮਲਿਆਂ ਵਿਚ ਦਖਲ ਦੇ ਰਹੀਆਂ ਹਨ। ਦੁਨੀਆਂ ਭਰ ਵਿਚ ਵੱਸਦੇ ਸਿੱਖਾਂ ਵਿਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹਜੂਰ ਸਾਹਿਬ ਤੇ ਨਾਦੇੜ ਸਾਹਿਬ ਦੇ ਬੋਰਡ ਵਿਚ ਭਾਜਪਾ ਸਰਕਾਰ ਆਪਣਾ ਪ੍ਰਧਾਨ ਬਣਾ ਕੇ ਭੇਜਣਾ ਚਹੁੰਦੀ ਹੈ, ਜੋ ਬਰਦਾਸ਼ਤ ਨਹੀਂ ਹੈ।

ਸਬੰਧਤ ਲਿੰਕ :-

ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ-ਭਾਜਪਾ ਗਠਜੋੜ ਵਿਚਕਾਰ ਸ਼ੁਰੂ ਹੋਈ ਖਿੱਚੋਤਾਣ - RSS ਵੀ ਅਕਾਲੀ ਦਲ ਵਿਰੁੱਧ ਕੁੱਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.