ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ਦੇ 12 ਸੂਬਿਆਂ ‘ਚ ਅੰਟਾਰਟਿਕਾ ਤੋਂ ਵੀ ਜ਼ਿਆਦਾ ਠੰਡ
ਅਮਰੀਕਾ ਦੇ 12 ਸੂਬਿਆਂ ‘ਚ ਅੰਟਾਰਟਿਕਾ ਤੋਂ ਵੀ ਜ਼ਿਆਦਾ ਠੰਡ
Page Visitors: 2318

ਅਮਰੀਕਾ ਦੇ 12 ਸੂਬਿਆਂ ‘ਚ ਅੰਟਾਰਟਿਕਾ ਤੋਂ ਵੀ ਜ਼ਿਆਦਾ ਠੰਡਅਮਰੀਕਾ ਦੇ 12 ਸੂਬਿਆਂ ‘ਚ ਅੰਟਾਰਟਿਕਾ ਤੋਂ ਵੀ ਜ਼ਿਆਦਾ ਠੰਡ

January 31
15:49 2019

* -70 ਡਿਗਰੀ ਤੱਕ ਪਹੁੰਚ ਸਕਦਾ ਹੈ ਤਾਪਮਾਨ
ਵਾਸ਼ਿੰਗਟਨ, 31 ਜਨਵਰੀ (ਪੰਜਾਬ ਮੇਲ)- ਅਮਰੀਕਾ ‘ਚ ਕਰੀਬ 12 ਸੂਬਿਆਂ ‘ਚ ਜਾਨਲੇਵਾ ਠੰਡ ਉਥੇ ਰਹਿ ਰਹੇ ਲੋਕਾਂ ਦੇ ਜਨਜੀਵਨ ‘ਤੇ ਹਾਵੀ ਹੈ। ਮੱਧ-ਪੱਛਮੀ ਖੇਤਰ ‘ਚ ਜਨਜੀਵਨ ਬਹੁਤ ਪ੍ਰਭਾਵਿਤ ਹੋਇਆ ਹੈ। ਰਿਪੋਰਟ ਦੀ ਮੰਨੀਏ ਤਾਂ ਅਮਰੀਕਾ ‘ਚ ਅੰਟਾਰਟਿਕਾ ਤੋਂ ਵੀ ਜ਼ਿਆਦਾ ਠੰਡ ਪੈ ਰਹੀ ਹੈ। ਠੰਡ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਥੇ ਕਈ ਸੂਬਿਆਂ ‘ਚ ਪਾਰਾ -30 ਡਿਗਰੀ ਤੱਕ ਚਲਾ ਗਿਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਇਥੇ ਤਾਪਮਾਨ -70 ਡਿਗਰੀ ਤੱਕ ਪਹੁੰਚ ਸਕਦਾ ਹੈ।
ਉੱਤਰੀ ਧਰੁਵ ਦੇ ਬਰਫੀਲੇ ਇਲਾਕੇ ‘ਚ ਬਰਫੀਲੀਆਂ ਹਵਾਵਾਂ ਕਾਰਨ ਜਨਜੀਵਨ ਬਿਲਕੁਲ ਠੱਪ ਪੈ ਗਿਆ ਹੈ ਤੇ ਇਸ ਦਾ ਅਸਰ ਲੱਖਾਂ ਲੋਕਾਂ ‘ਤੇ ਪੈ ਰਿਹਾ ਹੈ। ਠੰਡ ਕਾਰਨ ਅਮਰੀਕਾ ‘ਚ ਜਹਾਜ਼ਾਂ ਦੀ ਸੇਵਾ ਵੀ ਪ੍ਰਭਾਵਿਤ ਹੋਈ ਹੈ। ਅਮਰੀਕਾ ਦੇ 2 ਏਅਰਪੋਰਟਾਂ ਤੋਂ ਉਡਾਣ ਭਰਣ ਵਾਲੇ 1500 ਜਹਾਜ਼ਾਂ ਦੀਆਂ ਉਡਾਣਾਂ ਨੂੰ ਰੱਦ ਕਰਨਾ ਪਿਆ। ਇਸ ਤੋਂ ਇਲਾਵਾ ਇਥੇ ਰੇਲ ਸੇਵੀ ਵੀ ਪ੍ਰਭਾਵਿਤ ਹੋਈ ਹੈ। ਨਾਲ ਹੀ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ‘ਤੇ ਬ੍ਰੇਕ ਲੱਗ ਗਈ ਹੈ। ਅਲਾਸਕਾ ‘ਚ ਅੰਟਾਰਟਿਕਾ ਤੋਂ ਵੀ ਜ਼ਿਆਦਾ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅਮਰੀਕਾ ਦੇ ਸ਼ਿਕਾਗੋ ‘ਚ ਪਾਰਾ -32 ਡਿਗਰੀ ਤੱਕ ਪਹੁੰਚ ਗਿਆ ਹੈ। ਉਥੇ ਬੁੱਧਵਾਰ ਨੂੰ ਅੰਟਾਰਟਿਕਾ ਦੇ ਪ੍ਰਿਸਟਲੇ ਗਲੇਸ਼ੀਅਰ ਦਾ ਤਾਪਮਾਨ -27 ਡਿਗਰੀ ਰਿਹਾ।
ਮੌਸਮ ਵਿਭਾਗ ਨੇ ਬਰਫੀਲੀਆਂ ਹਵਾਵਾਂ ਦੇ ਨਾਲ ਅਮਰੀਕਾ ‘ਚ ਠੰਡ ਵਧਣ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਇਥੋਂ ਦਾ ਤਾਪਮਾਨ -70 ਡਿਗਰੀ ਤੱਕ ਡਿੱਗ ਸਕਦਾ ਹੈ। ਇਸੇ ਦੇ ਮੱਦੇਨਜ਼ਰ ਉਥੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਇਸੇ ਵਿਚਾਲੇ ਉਥੋਂ ਦੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਘਰਾਂ ‘ਚੋਂ ਬਾਹਰ ਨਿਕਲਣ ਤੋਂ ਮਨਾ ਕਰ ਦਿੱਤਾ ਹੈ। ਠੰਡ ਦਾ ਕਹਿਰ ਅਜਿਹਾ ਹੈ ਕਿ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਵਿਸਕਾਸਿਨ, ਮਿਸ਼ੀਗਨ, ਇਲਿਨਾਏ, ਮਿਸੀਸਿਪੀ, ਅਲਬਾਮਾ, ਸਿਨੇਸੋਟਾ, ਨਾਰਥ ਡਕੋਟਾ, ਸਾਊਥ ਡਕੋਟਾਸ ਕੰਸਾਸ, ਮਿਸੌਰੀ ਤੇ ਮੌਨਟਾਨਾ ‘ਚ ਲੋਕਾਂ ‘ਤੇ ਠੰਡ ਦਾ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.