ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਲੌਂਗੋਵਾਲ ਵੱਲੋਂ ਰਾਸ਼ਟਰੀ ਸਿੱਖ ਸੰਗਤ ਦੇ ਜਨਰਲ ਸਕੱਤਰ ਸ਼ਾਸਤਰੀ ਦੇ ਬਿਆਨ ਦੀ ਸਖਤ ਸ਼ਬਦਾਂ ‘ਚ ਨਿੰਦਾ
ਲੌਂਗੋਵਾਲ ਵੱਲੋਂ ਰਾਸ਼ਟਰੀ ਸਿੱਖ ਸੰਗਤ ਦੇ ਜਨਰਲ ਸਕੱਤਰ ਸ਼ਾਸਤਰੀ ਦੇ ਬਿਆਨ ਦੀ ਸਖਤ ਸ਼ਬਦਾਂ ‘ਚ ਨਿੰਦਾ
Page Visitors: 2307

ਲੌਂਗੋਵਾਲ ਵੱਲੋਂ ਰਾਸ਼ਟਰੀ ਸਿੱਖ ਸੰਗਤ ਦੇ ਜਨਰਲ ਸਕੱਤਰ ਸ਼ਾਸਤਰੀ ਦੇ ਬਿਆਨ ਦੀ ਸਖਤ ਸ਼ਬਦਾਂ ‘ਚ ਨਿੰਦਾਲੌਂਗੋਵਾਲ ਵੱਲੋਂ ਰਾਸ਼ਟਰੀ ਸਿੱਖ ਸੰਗਤ ਦੇ ਜਨਰਲ ਸਕੱਤਰ ਸ਼ਾਸਤਰੀ ਦੇ ਬਿਆਨ ਦੀ ਸਖਤ ਸ਼ਬਦਾਂ ‘ਚ ਨਿੰਦਾ

January 31
15:52 2019

ਅੰਮ੍ਰਿਤਸਰ, 31 ਜਨਵਰੀ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਰਾਸ਼ਟਰੀ ਸਿੱਖ ਸੰਗਤ ਦੇ ਜਨਰਲ ਸਕੱਤਰ ਸ. ਅਵਤਾਰ ਸਿੰਘ ਸ਼ਾਸਤਰੀ ਦੇ ਮੀਡੀਆ ‘ਚ ਦਿੱਤੇ ਇਕ ਬਿਆਨ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ, ਜਿਸ ‘ਚ ਸ਼ਾਸਤਰੀ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ। ਇਨ੍ਹਾਂ ਸ਼ਬਦਾਂ ‘ਤੇ ਇਤਰਾਜ਼ ਜਿਤਾਉਂਦੇ ਹੋਏ ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸਿੱਖਾਂ ਵੱਲੋਂ ਚੁਣੀ ਹੋਈ ਨੁਮਾਇੰਦਾ ਸਿੱਖ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ। ਰਾਸ਼ਟਰੀ ਸਿੱਖ ਸੰਗਤ ਕਹਾਉਣ ਵਾਲੀ ਆਰ. ਐੱਸ. ਐੱਸ. ਦੀ ਸ਼ਾਖਾ ਹੈ, ਜੋ ਹਮੇਸ਼ਾ ਸਿੱਖਾਂ ‘ਚ ਦੁਵਿਧਾ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ।
ਭਾਈ ਲੌਂਗੋਵਾਲ ਨੇ ਇਹ ਵੀ ਕਿਹਾ ਕਿ ਮਹਾਰਾਸ਼ਟਰ ਸਰਕਾਰ ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਨਾਂਦੇੜ ਦੇ ਐਕਟ 1956 ਦੀ ਧਾਰਾ 11 ‘ਚ ਮਨਮਰਜ਼ੀ ਨਾਲ ਸੋਧ ਕਰਕੇ ਆਪਣੇ ਪੱਧਰ ‘ਤੇ ਪ੍ਰਧਾਨ ਨਿਯੁਕਤ ਕਰਨਾ ਚਾਹੁੰਦੀ ਹੈ, ਜੋ ਕਿ ਸਹੀ ਨਹੀਂ ਹੈ ਅਤੇ ਸੰਗਤ ਇਸ ਫੈਸਲੇ ਦਾ ਪੁਰਜ਼ੋਰ ਵਿਰੋਧ ਵੀ ਕਰਦੀ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਆਰ. ਐੱਸ. ਐੱਸ. ਨੂੰ ਇਹ ਹਰਗਿਜ਼ ਨਹੀਂ ਭੁੱਲਣਾ ਚਾਹੀਦਾ ਕਿ ਸਿੱਖ ਇਕ ਵੱਖਰੀ ਕੌਮ ਹੈ, ਇਸ ਦਾ ਇਤਿਹਾਸ ਨਿਰਾਲਾ ਅਤੇ ਵਿਲੱਖਣ ਹੈ, ਇਸ ਦੀ ਮਰਿਆਦਾ ਅਤੇ ਰੀਤੀ-ਰਿਵਾਜ ਮੌਲਿਕ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਅਜ਼ਾਦੀ ਦਿਵਾਉਣ ‘ਚ ਸਿੱਖ ਕੌਮ ਦਾ ਭਾਰੀ ਯੋਗਦਾਨ ਹੈ, ਜਿਨ੍ਹਾਂ ਨੇ ਬਾਹਰੋਂ ਹਮਲਾ ਕਰਨ ਆਏ ਧਾੜਵੀਆਂ ਦਾ ਹਿੱਕਾ ਢਾਹ ਕੇ ਮੁਕਾਬਲਾ ਕੀਤਾ, ਜਿਸ ਕਰਕੇ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਿਹੇ ਹਾਂ। ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਕੌਮ ਹਰ ਧਰਮ ਦਾ ਸਤਿਕਾਰ ਕਰਦੀ ਹੈ ਪਰ ਆਪਣੇ ਧਰਮ ‘ਚ ਕਿਸੇ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਆਰ. ਐੱਸ. ਐੱਸ. ਦੀਆਂ ਅਜਿਹੀਆਂ ਕੋਝੀਆਂ ਹਰਕਤਾਂ ਸਿੱਖਾਂ ਲਈ ਭਰਾ-ਮਾਰੂ ਜੰਗ ਦਾ ਕੰਮ ਕਰ ਰਹੀਆਂ ਹਨ, ਇਸ ਲਈ ਇਸ ਤੋਂ ਸੁਚੇਤ ਹੋਣ ਦੀ ਲੋੜ ਹੈ।
....................................
ਟਿੱਪਣੀ:- ਭਾਈ ਲੌਂਗੋਵਾਲ ਜੀ, ਤੁਸੀਂ ਸਿੱਖਾਂ ਨੂੰ ਕੀ ਏਨਾ ਹੀ ਅਣਜਾਣ ਸਮਝਦੇ ਹੋ, ਕਿ ਤੁਸੀਂ ਜੋ ਕਹੋਗੇ, ਸਿੱਖ ਉਸ ਨੂੰ ਹੀ ਸਤ-ਬਚਨ ਕਹਿ ਕੇ ਮੰਨ ਲੈਣਗੇ?
 ਇਹੀ ਰੌਲਾ ਤਾਂ ਸਿੱਖ ਕਈ ਦਹਾਕਿਆਂ ਤੋਂ ਪਾਉਂਦੇ ਆ ਰਹੇ ਹਨ, ਜਿਸ ਨੂੰ ਤੁਸੀਂ ਅੱਜ ਗਲਤ ਸਾਬਤ ਕਰਨਾ ਚਾਹੁੰਦੇ ਹੋ।
ਜ਼ਰਾ ਸੋਚੋ,ਸ਼੍ਰੋਮਣੀ ਕਮੇਟੀ ਦੀ ਚੋਣ ਹੋਈ ਨੂੰ ਕਿੰਨਾ ਚਿਰ ਹੋ ਗਿਆ ਹੈ?
 ਅਕਾਲੀ ਦਲ ਦੇ ਦੋ ਵਿਧਾਨ ਹੋਣ ਦਾ ਕੇਸ ਕਿੰਨੇ ਚਿਰ ਤੋਂ ਚੱਲ ਰਿਹਾ ਹੈ ?
 ਤੁਸੀਂ ਕਿਹੜੀ ਪਰਕਿਰਿਆ ਰਾਹੀਂ ਪ੍ਰਧਾਨ ਬਣੇ ਹੋ ਜ਼ਰਾ ਉਸ ਬਾਰੇ ਵੀ ਦੱਸ ਦਿਉ ?
 ਤੁਹਾਡੇ ਵਰਗੇ ਕਿੰਨੇ ਪ੍ਰਧਾਨ, ਅਤੇ ਅਕਾਲ-ਤਖਤ ਦੇ ਜਥੇਦਾਰ, ਬਾਦਲ ਦੇ ਲਫਾਫੇ ‘ਚੋਂ ਨਿਕਲ ਚੁੱਕੇ ਹਨ ?
 ਤੁਹਾਡਾ ਹਾਲ ਵੀ ਪਹਿਲੇ ਪ੍ਰਧਾਨਾਂ ਵਾਲਾ ਹੋਣ ‘ਚ ਜ਼ਿਆਦਾ ਦੇਰ ਨਹੀਂ ਰਹਿ ਗਈ, ਉਸ ਮਗਰੋਂ ਦੀ ਸੋਚੋ ?
  ਇਹ ਰਾਸ਼ਟਰੀ ਸਿੱਖ ਸੰਗਤ,ਕਿਸਦੀ ਦੇਣ ਹੈ ?
                                   ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.