ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਯਕੀਨੀ ਤੌਰ ਤੇ ਮੁਫਤ ਮੁਹੱਈਆ ਕਰਵਾਏ ਜਾਣ ਸੈਨੇਟਰੀ ਪੈਡਜ਼-ਜ਼ਿਲ੍ਹਾ ਤੇ ਸੈਸ਼ਨ ਜੱਜ ਤਰਸੇਮ ਮੰਗਲਾ
ਯਕੀਨੀ ਤੌਰ ਤੇ ਮੁਫਤ ਮੁਹੱਈਆ ਕਰਵਾਏ ਜਾਣ ਸੈਨੇਟਰੀ ਪੈਡਜ਼-ਜ਼ਿਲ੍ਹਾ ਤੇ ਸੈਸ਼ਨ ਜੱਜ ਤਰਸੇਮ ਮੰਗਲਾ
Page Visitors: 2339

ਯਕੀਨੀ ਤੌਰ 'ਤੇ ਮੁਫ਼ਤ ਮੁਹੱਈਆ ਕਰਵਾੲੇ ਜਾਣ ਸੈਨਟਰੀ ਪੈਡਜ -ਜ਼ਿਲ੍ਹਾ ਤੇ ਸ਼ੈਸਨਜ਼ ਜੱਜ ਤਰਸੇਮ ਮੰਗਲਾ
ਪੈਰਾ ਲੀਗਲ ਵਲੰਟੀਅਰਜ਼ ਨਾਲ ਕੀਤੀ ਮੀਟਿੰਗ 
By : ਜਗਦੀਸ਼ ਥਿੰਦ
Friday, Feb 01, 2019 08:52 PM

ਜਗਦੀਸ਼ ਥਿੰਦ

ਫਾਜ਼ਿਲਕਾ
01 ਫਰਵਰੀ
ਜਿਲ੍ਹਾ ਤੇ ਸ਼ੈਸ਼ਨ ਜੱਜ ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜਿਲਕਾ  ਸ਼੍ਰੀ ਤਰਸੇਮ ਮੰਗਲਾ ਅਤੇ ਸਿਵਲ ਜੱਜ ਸੀਨੀਅਰ ਡਿਵੀਜਨ, ਡਾ. ਮਨਦੀਪ ਮਿੱਤਲ  ਸੀ.ਜੇ.ਐਮ ਕਮ ਸੈਕਟਰੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜਿਲਕਾ ਨੇ ਜਿਲਾ ਫਾਜਿਲਕਾ ਦੇ ਐਨ.ਜੀ.ਓ ਦੇ ਨੁਮਾਇੰਦੇ ਅਤੇ ਪੈਰਾ ਲੀਗਲ ਵਲੰਟੀਅਰਜ਼ ਨਾਲ ਮੀਟਿੰਗ ਕੀਤੀ
ਬੈਠਕ ਦੌਰਾਨ ਚੇਅਰਮੈਨ ਸ਼੍ਰੀ ਮੰਗਲਾ ਨੇ ਦੱਸਿਆ ਕਿ ਹਸਪਤਾਲਾਂ ਵਿਚ ਔਰਤਾਂ ਦੀ ਡਿਲਵਰੀ ਤੋਂ ਬਾਦ ਉਹ ਇਹ ਮਹਿਸੂਸ ਕਰਨ ਕਿ ਉਸਨੂੰ ਸਮਾਜ ਵੱਲੋਂ ਦਿਤੀਆਂ ਸਹੁਲਤਾਂ ਮੇਰੇ ਲਈ ਅਤੇ ਮੇਰੇ ਬੱਚੇ ਲਈ ਲਾਹੇਵੰਦ ਹਨ। ਉਨਾਂ ਨੇ ਸੀ.ਐੱਸ. ਸੀ. ਈ-ਗੋਰਮਿੰਟ ਵੱਲੋਂ ਪਹੁੰਚੇ ਮੈਡਮ ਸ਼ਿਖਾ ਨੂੰ ਇਹ ਹਦਾਇਤ ਕੀਤੀ ਕਿ ਉਹ ਪਿੰਡਾਂ ਵਿਚ ਸੈਨਟਰੀ ਪੈਡ ਵੈਡਿੰਗ ਮਸ਼ੀਨਾਂ ਮੁਹੱਈਆ ਕਰਵਾਉਣ ਅਤੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਅਤੇ ਪਿੰਡਾਂ ਦੀਆਂ ਔਰਤਾਂ ਨੂੰ ਸੈਨਟਰੀ ਪੈਡਜ਼ ਮੁਫਤ ਮੁੱਹਈਆ  ਕਰਵਾਉਣ ਯਕੀਨੀ ਬਣਾਇਆ ਜਾਵੇ।
ਇਸ ਤੋਂ ਬਾਦ ਚੇਅਰਮੈਨ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮੰਗਲਾ ਨੇ ਸ਼੍ਰੀ ਰਾਮ ਕਿਰਪਾ ਸੇਵਾ ਸੰਘ ਦੇ ਪ੍ਰਧਾਨ ਸ਼੍ਰੀ ਰਾਜੀਵ ਕੁਕਰੇਜਾ ਨੂੰ ਰੇਅਰ ਬਲੱਡ ਗਰੂਪ ਡੋਨਰ ਦੀ ਲਿਸਟ ਦੇਣ ਲਈ ਕਿਹਾ ਤਾਂ ਕਿ ਕਿਸੇ ਵੀ ਲੋੜਵੰਦ ਨੂੰ ਖੂਨ ਦੀ ਜ਼ਰੂਰਤ ਪੈਣ 'ਤੇ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।       ਉਨਾਂ ਨੇ ਕਈ ਐਨ.ਜੀ.ਓ ਜਿਹੜੇਂ ਕਿ ਸ਼੍ਰੀ ਗਉਸ਼ਾਲਾ ਮੇਨੇਜ਼ਿੰਗ ਕਮੇਟੀ ਅਬੋਹਰ ਆਦਿ ਜਿਹੜੇ ਕਿ ਗਊ ਸੇਵਾ ਲਈ ਯੋਗਦਾਨ ਪਾ ਰਹੇ ਹਨ, ਉਨਾਂ ਨੂੰ ਆਵਰਾ ਪਸ਼ੂਆਂ ਦੀ ਸੰਭਾਲ ਲਈ ਪਿੰਡਾਂ ਵਿਚ ਗਊਸ਼ਾਲਾ ਆਦਿ ਖੋਲੇ ਜਾਣ ਲਈ ਪ੍ਰੇਰੀਤ ਕਰਨ ਅਤੇ ਉਨਾਂ ਦੇ ਸਿੰਗਾਂ ਤੇ ਰਿਫਲੈਕਟਰ ਲਗਾਏ ਜਾਣ, ਤਾਂ ਜੋ ਸੜਕ ਦੁਰਘਟਨਾਵਾਂ ਤੋ ਬਚਿਆ ਜਾ ਸਕੇ।
ਉਨਾਂ ਨੇ ਨਸ਼ੇ ਛੁਡਾੳਣ ਉਪਰ ਕੰਮ ਕਰ ਰਹੇ ਸਮਾਜ ਸੇਵੀ ਸਰਵ ਹਿਤਕਾਰੀ ਵੇੱਲਫੈਅਰ ਸੋਸਾਇਟੀ ਦੇ ਆਗੂ ਗੁਰਜਿੰਦਰ ਸਿੰਘ ਨੂੰ ਨਸ਼ੇ ਦੀ ਲਤ ਵਿਚ ਪਏ ਨੋਜਵਾਨਾਂ ਦੀ ਪਛਾਣ ਕਰਕੇ ਨਸ਼ਾ ਛੁਡਾਓ ਕੇਂਦਰਾਂ ਆਦਿ ਵਿਚ ਪਹੁੰਚਾ ਕੇ ਉਹਨਾਂ ਦਾ ਆਯੂਰਵੈਦਿਕ ਦਵਾਈਆਂ ਰਾਹੀਂ ਮੁਫਤ ਇਲਾਜ ਕਰਨ ਦੀ ਸੁਵਿਧਾ ਉਪਲਬਧ ਕਰਵਾਉਣ, ਜਿਸ ਨਾਲ ਉਹ ਨਸ਼ੇ ਦੀ ਲਤ ਤੋ ਛੁਟਕਾਰਾ ਪਾ ਸਕਣ ਅਤੇ ਉਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਨੋਜਵਾਨ ਵੱਡੇ ਨਸ਼ਾ ਤਸਕਰਾਂ ਤੋਂ ਪੈਸੇ ਦੀ ਖਾਤਰ ਨਸ਼ੇ ਨੂੰ ਅੱਗੇ ਜਾ ਕੇ ਉਸ ਦਾ ਅਦਾਨ-ਪ੍ਰਦਾਨ ਕਰਦੇ ਹਨ। ਉਨ੍ਹਾਂ ਖਾਸ ਤੋਰ ਤੇ ਉਨਾ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਨਸ਼ੇ ਨਾਲ ਗਸ਼ਤ ਹੋ ਕੇ ਆਪਣੀ ਅਨਮੋਲ ਜਿੰਦਗੀ ਭੰਗ ਦੇ ਭਾੜੇ ਹੀ ਵਿਅਰਥ ਨਾ ਹੋ ਜਾਵੇ।
  ਜ਼ਿਲ੍ਹਾ ਸ਼ੈਸ਼ਨ ਜੱਜਂ ਨੇ ਐਨ ਜੀ ਓ ਤੋਂ ਸਮਾਜ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਸਹਿਤ ਪੁਛਿਆ ਅਤੇ ਉਨਾਂ ਨੂੰ ਇਸ ਸਬੰਧੀ ਸਕਾਰਾਤਮਕ ਹੱਲ ਲੱਭਣ ਲਈ ਕਿਹਾ।
ਇਸ ਤੋਂ ਬਾਦ ਡਾ. ਮਨਦੀਪ ਮਿੱਤਲਨੇ ਪੈਰਾ ਲੀਗਲ ਵਲੰਟੀਅਰਜ਼ ਨੂੰ ਸਮਾਜ ਸਬੰਧੀ ਐਨ ਜੀ ਓਜ਼ ਦੀ ਮਦਦ ਕਰਨ ਲਈ ਵੀ ਪ੍ਰੇਰਿਤ ਕੀਤਾ ਤਾਂ ਜੋ ਸਮਾਜ ਅਤੇ ਗਰੀਬ ਵਰਗ ਦਾ ਸੁਧਾਰ ਹੋ ਸਕੇ ਉਨਾਂ ਨੇ ਕਿਹਾ ਕਿ ਉਹ ਪਿੰਡ-ਪਿੰਡ ਜਾ ਕੇ ਇਸ ਪ੍ਰਤੀ ਸੈਮੀਨਾਰ ਲਗਾਉਣ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਤਾਂ ਜੋ ਇਕ ਚੰਗੇ ਸਮਾਜ ਦੀ ਸਥਾਪਨਾ ਹੋ ਸਕੇ।
ਇਸ ਮੋਕੇ ਤੇ ਪੈਰਾ ਲੀਗਲ ਵਲੰਟੀਅਰਜ਼ ਅਤੇ ਐਨ ਜੀ ਓਜ਼ ਸ਼੍ਰੀ ਰਾਮ ਕਿਰਪਾ, ਸੇਵਾ ਸੰਘ ਸੋਸਾਇਟੀ ਫਾਜਿਲਕਾ, ਸੋਸ਼ਲ ਵੈਲਫੇਅਰ ਸੋਸਾਇਟੀ ਫਾਜਿਲਕਾ, ਸ਼੍ਰੀ ਗਉਸ਼ਾਲਾ ਮੈਨੇਜਿੰਗ ਕਮੇਟੀ ਅਬੋਹਰ, ਸੇਵਾ ਭਾਰਤੀ ਫਾਜਿਲਕਾ, ਸ਼੍ਰੀ ਬਾਲਾ ਜੀ ਮਾਨਵ ਸੇਵਾ ਸੰਮਤੀ ਅਬੋਹਰ, ਸਰਵ ਹਿਤਕਾਰੀ ਵੈਲਫੇਅਰ ਸੋਸਾਇਟੀ, ਸਲਫਰ ਮਿਲਜ਼ ਲਿਮਟਿਡ, ਮਾਨਵ ਸੇਵਾ ਸਮੰਤੀ ਅਬੋਹਰ, ਰੋਬਿਨ ਹੁੱਡ ਆਰਮੀ ਫਾਜਿਲਕਾ, ਅਬੋਹਰ ਵਿਕਾਸ ਮੰਚ, ਗੋਡ ਗਿਫਿਟ ਵੈਲਫੇਅਰ ਸੋਸਾਇਟੀ ਅਤੇ ਨਰ ਸੇਵਾ ਨਰਾਇਣ ਸੇਵਾ ਕਮੇਟੀਆਦਿ ਸੰਸਥਾਵਾਂ ਦੇ ਮੈਬਰ ਹਾਜ਼ਰ ਸਨ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.