ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਾਰਤ ਤੇ ਅਮਰੀਕਾ ਸਮੇਤ ‘ਆਰਕਟਿਕ ਬਲਾਸਟ’ ਨੇ ਕੰਬਾਏ ਕਈ ਦੇਸ਼!
ਭਾਰਤ ਤੇ ਅਮਰੀਕਾ ਸਮੇਤ ‘ਆਰਕਟਿਕ ਬਲਾਸਟ’ ਨੇ ਕੰਬਾਏ ਕਈ ਦੇਸ਼!
Page Visitors: 2308

ਭਾਰਤ ਤੇ ਅਮਰੀਕਾ ਸਮੇਤ ‘ਆਰਕਟਿਕ ਬਲਾਸਟ’ ਨੇ ਕੰਬਾਏ ਕਈ ਦੇਸ਼!ਭਾਰਤ ਤੇ ਅਮਰੀਕਾ ਸਮੇਤ ‘ਆਰਕਟਿਕ ਬਲਾਸਟ’ ਨੇ ਕੰਬਾਏ ਕਈ ਦੇਸ਼!February 01 15:44 2019
Print This Article
Share it With Friends
ਨਵੀਂ ਦਿੱਲੀ, 1 ਫਰਵਰੀ (ਪੰਜਾਬ ਮੇਲ)- ਭਾਰਤ, ਅਮਰੀਕਾ ਅਤੇ ਬ੍ਰਿਟੇਨ ਸਮੇਤ ਦੁਨੀਆਂ ਦੇ ਕਈ ਦੇਸ਼ਾਂ ‘ਚ ਇਸ ਵਾਰ ਕੜਾਕੇ ਦੀ ਠੰਡ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਕੜਾਕੇ ਦੀ ਇਹ ਠੰਡ ਇਸ ਵਾਰ ਬਹੁਤ ਜਲਦੀ ਸ਼ੁਰੂ ਹੋਈ ਬਲਕਿ ਕਾਫੀ ਲੰਬੀ ਚੱਲ ਰਹੀ ਹੈ। ਹਾਲਾਤ ਇਹ ਹਨ ਕਿ ਇਸ ਸਾਲ ਭਾਰਤ ਦੇ ਉਨ੍ਹਾਂ ਪਹਾੜੀ ਇਲਾਕਿਆਂ ‘ਚ ਵੀ ਬਰਫ਼ਬਾਰੀ ਹੋਈ ਜਿੱਥੇ 10 ਸਾਲ ਤੋਂ ਜ਼ਿਆਦਾ ਸਮੇਂ ਤੋਂ ਬਰਫ਼ ਨਹੀਂ ਡਿਗੀ ਸੀ। ਬਰਫ਼ ਪੈਣ ਦਾ ਇਹ ਸਿਲਸਿਲਾ ਹੁਣ ਵੀ ਜਾਰੀ ਹੈ। ਇਸ ਦਾ ਕਾਰਨ ‘ਆਰਕਟਿਕ ਬਲਾਸਟ’ ਹੈ। ਇਸੇ ਕਾਰਨ ਅਮਰੀਕਾ ‘ਚ ਖੂਨ ਜਮਾ ਕਰ ਦੇਣ ਵਾਲੀ ਠੰਡ ਪੈ ਰਹੀ ਹੈ ਅਤੇ ਠੰਡ ਤੋਂ ਬਚਣ ਲਈ ਲੋਕਾਂ ਨੂੰ ਘਰੋਂ ਬਾਹਰ ਨਿਕਲਣ ‘ਤੇ ਲੰਬੇ-ਲੰਬੇ ਸਾਹ ਨਾ ਲੈਣ ਅਤੇ ਘੱਟ ਗੱਲ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਮੰਗਲਵਾਰ ਨੂੰ ਰਾਜਸਥਾਨ ਦੇ ਚੁਰੂ ‘ਚ ਤਾਪਮਾਨ -1.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਭਾਰਤੀ ਮੌਸਮ ਵਿਗਿਆਨੀਆਂ ਮੁਤਾਬਿਕ ਰਾਜਸਥਾਨ ਸਮੇਤ ਸਾਰੇ ਉੱਤਰ ਭਾਰਤ ‘ਚ ਕੜਾਕੇ ਦੀ ਠੰਡ ਪੈਣ ਦਾ ਕਾਰਨ ਪੋਲਰ ਵੇਟ੍ਰੇਕਸ (ਧਰੂਵੀ ਚੱਕਰਵਾਤ) ਦਾ ਟੁੱਟਣਾ ਹੋ ਸਕਦਾ ਹੈ।   
   ਮੌਸਮ ਵਿਭਾਗ ਅਨੁਸਾਰ ਉੱਤਰ ਭਾਰਤ ‘ਚ ਜਨਵਰੀ ਦੇ ਅੰਤ ‘ਚ ਪੱਛਮੀ ਗੜਬੜੀ ਨੇ ਦਸਤਕ ਦਿੱਤੀ ਹੈ। ਲਿਹਾਜ਼ਾ ਐਤਵਾਰ ਤੱਕ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਇਸ ਦਾ ਕਾਰਨ ਪੱਛਮੀ ਹਿਲਾਇਨ ਖੇਤਰ (ਜੰਮੂ-ਕਸ਼ਮੀਰ, ਹਿਮਾਚਲ, ਉੱਤਰਾਖੰਡ) ‘ਚ ਬਰਫ਼ਬਾਰੀ ਅਤੇ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਉੱਤਰ ਭਾਰਤ ਸਮੇਤ ਦੁਨੀਆ ਦੇ ਹੋਰ ਦੇਸ਼ਾਂ ‘ਚ ਇਸ ਸਾਲ ਪੈ ਰਹੀ ਕੜਾਕੇ ਦੀ ਠੰਡ ਦਾ ਸਬੰਧ ਆਰਕਟਿਕ ਦੀ ਬਰਫ਼ੀਲੀ ਹਵਾਵਾਂ ਨਾਲ ਹੈ। ਉੱਥੋਂ ਦੀਆਂ ਬਰਫ਼ੀਲੀਆਂ ਹਵਾਵਾਂ ਕਾਰਨ ਹੀ ਉੱਤਰ ਭਾਰਤ ਸਮੇਤ ਯੂਰਪ ਤੇ ਅਮਰੀਕਾ ‘ਚ ਫੈਲ ਰਹੀ ਹੈ ਜੋ ਪੱਛਮੀ ਗੜਬੜੀ ਨਾਲ ਉੱਤਰ ਭਾਰਤ ਤਕ ਪਹੁੰਚ ਰਹੀ ਹੈ।
  ਆਰਕਟਿਕ ਬਲਾਸਟ ਕਾਰਨ ਅਮਰੀਕਾ ‘ਚ ਪੈ ਰਹੀ ਕੜਾਕੇ ਦੀ ਸਰਦੀ ਨੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤੇ ਹਨ। ਅਮਰੀਕਾ ‘ਚ ਭਾਰੀ ਬਰਫਬਾਰੀ ਨਾਲ ਜਨਤਕ ਜੀਵਨ ਕਾਫ਼ੀ ਪ੍ਰਭਾਵਿਤ ਹੋਇਆ ਹੈ ਅਤੇ ਪਾਰਾ -53 ਡਿਗਰੀ ਸੈਲਸੀਅਸ ਤਕ ਡਿੱਗ ਗਿਆ ਹੈ। ਇਹ ਸਭ ਪੋਲਰ ਵੋਟ੍ਰੇਕਸ ਕਾਰਨ ਹੋਏ ਆਰਕਟਿਕ ਬਲਾਸਟ ਕਾਰਨ ਹੋ ਰਿਹਾ ਹੈ। ਅਜਿਹੇ ‘ਚ ਮੱਧ ਪੱਛਮੀ ਜਿਹੇ ਰਾਜ ਕਿਸਕੋਂਸਿਨ, ਮਿਸ਼ਿਗਨ ਅਤੇ ਅਲੀਨੋਇਸ ਆਦਿ ‘ਚ ਐਂਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅਮਰੀਕਾ ਅਤੇ ਦੱਖਣੀ ਰਾਜਾਂ ਜਲਦ ਹੀ ਮੌਸਮ ਦੀ ਮਾਰ ਪੈਣ ਵਾਲੀ ਹੈ ਤੇ ਹੋ ਸਕਦਾ ਹੈ ਇਥੇ ਹੀ ਐਮਰਜੈਂਸੀ ਲਾਗੂ ਕਰਨੀ ਪਵੇ।

10 ਮਿੰਟਾਂ ‘ਚ ਜਾਨਲੇਵਾ ਹੋ ਸਕਦੀ ਹੈ ਠੰਡ

ਅਮਰੀਕਾ ‘ਚ ਇਨ੍ਹੀਂ ਦਿਨੀਂ ਜ਼ਿਆਦਾ ਠੰਡ ਪੈ ਰਹੀ ਹੈ ਕਿ ਰਾਸ਼ਟਰੀ ਮੌਸਮ ਸੇਵਾ ਨੇ ਅਲਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਅਜਿਹੇ ਮੌਸਮ ‘ਚ 10 ਮਿੰਟ ਤਕ ਖੁੱਲ੍ਹੇ ਆਸਮਾਨ ਥੱਲੇ ਰਹਿਣਾ ਜਾਨਲੇਵਾ ਸਾਬਿਤ ਹੋ ਸਕਦਾ ਹੈ। ਮੌਸਮ ਵਿਭਾਗ ਨੇ ਸ਼ੱਕ ਜ਼ਾਹਰ ਕੀਤਾ ਹੈ ਕਿ ਇਸ ਦੌਰਾਨ ਸ਼ਿਕਾਗੋ ਦਾ ਤਾਪਮਾਨ ਧਰਤੀ ਦੇ ਸਭ ਤੋਂ ਠੰਡੇ ਆਰਕਟਿਕ ਤੋਂ ਵੀ ਘੱਟ ਹੋ ਸਕਦਾ ਹੈ।
  ਪੱਛਮੀ ਗੜਬੜੀਆਂ ਮੈਡੀਟੇਰੀਅਨ ਤੋਂ ਪੱਛਮ ਅਤੇ ਆਸ-ਪਾਸ ਵੱਲੋਂ ਆਉਂਦਾ ਹੈ। ਇਸ ‘ਚ ਘੱਟ ਦਬਾਅ ਦੀਆਂ ਹਵਾਵਾਂ ਦੇ ਕਣ ਹੁੰਦੇ ਹਨ। ਪੱਛਮੀ ਗੜਬੜੀ ਦੋ ਤਰ੍ਹਾਂ ਦੀ ਹੁੰਦੀ ਹੈ। ਪਹਿਲੀ ਇਹ ਕਿ ਹਿਮਾਲਿਆ ਨਾਲ ਟਕਰਾ ਕੇ ਉੱਤਰ ਭਾਰਤ ਪ੍ਰਭਾਵਿਤ ਹੁੰਦਾ ਹੈ ਅਤੇ ਦੂਸਰਾ ਇਹ ਉੱਤਰ ਵੱਲ ਮੁੜ ਜਾਂਦਾ ਹੈ। ਮੌਸਮ ਵਿਭਾਗ ਅਨੁਸਾਰ ਜਨਵਰੀ 2019 ‘ਚ ਹੁਣ ਤਕ ਸੱਤ ਪੱਛਮੀ ਗੜਬੜੀਆਂ ਉੱਤਰ ਭਾਰਤ ‘ਚ ਦਸਤਕ ਦੇ ਚੁੱਕੀਆਂ ਹਨ।

ਆਰਕਟਿਕ ਬਲਾਸਟ ਜਾਂ ਕੋਲਡ ਬਲਾਸਟ ਦਾ ਮਤਲਬ

ਧਰਤੀ ‘ਤੇ ਸਭ ਤੋਂਂ ਜ਼ਿਆਦਾ ਜਗ੍ਹਾ ਅੰਟਾਰਕਟਿਕ ਮਹਾਸਾਗਰ ਹੈ ਜੋ ਉੱਤਰੀ ਧਰੁਵ ‘ਤੇ ਮੌਜੂਦ ਹੈ। ਇਥੇ ਹਰ ਸਮੇਂ ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਤਕਰਬੀਨ -89.2 ਡਿਗਰੀ ਸੈਲਸੀਅਸ ਰਹਿੰਦਾ ਹੈ। ਠੰਡ ਦੇ ਮੌਸਮ ‘ਚ ਤਾਪਮਾਨ ਬਹੁਤ ਘੱਟ ਹੋ ਜਾਣ ‘ਤੇ ਅਸ਼ਾਂਸ਼ ਵਾਲੇ ਇਲਾਕਿਆਂ ‘ਚ ਬਰਫ਼ੀਲਾ ਤੁਫ਼ਾਨ ਚੱਲਣ ਲੱਗਦਾ ਹੈ। ਇਸ ਨਾਲ ਪੂਰੇ ਇਲਾਕੇ ‘ਚ ਮੋਟੀ-ਮੋਟੀ ਬਰਫ਼ ਜੰਮਣ ਜਾਂਦੀ ਹੈ। ਇਸ ਨੂੰ ਆਰਕਟਿਕ ਬਲਾਸਟ ਜਾਂ ਕੋਲਡ ਬਲਾਸਟ ਕਿਹਾ ਜਾਂਦਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.