ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੇਜਰੀਵਾਲ ਨੂੰ ਅਮਰੀਕਾ ਤੋਂ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ
ਕੇਜਰੀਵਾਲ ਨੂੰ ਅਮਰੀਕਾ ਤੋਂ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ
Page Visitors: 2315

ਕੇਜਰੀਵਾਲ ਨੂੰ ਅਮਰੀਕਾ ਤੋਂ ਮਿਲੀ ਸੀ ਜਾਨੋਂ ਮਾਰਨ ਦੀ ਧਮਕੀਕੇਜਰੀਵਾਲ ਨੂੰ ਅਮਰੀਕਾ ਤੋਂ ਮਿਲੀ ਸੀ ਜਾਨੋਂ ਮਾਰਨ ਦੀ ਧਮਕੀ

February 01
15:47 2019
ਵਾਸ਼ਿੰਗਟਨ, 1 ਫਰਵਰੀ (ਪੰਜਾਬ ਮੇਲ)- ਮੁੱਖ ਮੰਤਰੀ ਕੇਜਰੀਵਾਲ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਮੁਲਜ਼ਮ ਦੀ ਪਛਾਣ ਵਿਨੀਜ਼ ਗੁਲਾਟੀ ਦੇ ਰੂਪ ‘ਚ ਹੋਈ ਹੈ। ਪ੍ਰਾਪਰਟੀ ਵਿਵਾਦ ਦੇ ਚੱਲਦੇ ਚਾਚਾ ਨੂੰ ਫਸਾਉਣ ਲਈ ਉਸਨੇ ਕੈਲੀਫੋਰਨੀਆ ਦੀ ਇਕ ਟਰੈਵਲ ਏਜੰਸੀ ਤੋਂ ਇਹ ਫੋਨ ਕੀਤਾ ਸੀ। ਮੁਲਜ਼ਮ ਇਸੇ ਏਜੰਸੀ ‘ਚ ਚਾਲਕ ਹੈ। ਸਪੈਸ਼ਲ ਸੈੱਲ ਨੂੰ ਈਮੇਲ ਭੇਜ ਕੇ ਮੁਲਜ਼ਮ ਨੂੰ ਭਾਰਤ ਭੇਜਣ ਲਈ ਕਿਹਾ ਗਿਆ ਹੈ। ਇਸ ਮਾਮਲੇ ‘ਚ ਵਿਦੇਸ਼ ਮੰਤਰਾਲਾ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ।
ਪੁਲਿਸ ਦੇ ਮੁਤਾਬਕ, ਵਿਨੀਜ਼ ਗੁਲਾਟੀ 12 ਸਾਲ ਤੋਂ ਕੈਲੀਫੋਰਨੀਆ (ਅਮਰੀਕਾ) ‘ਚ ਆਪਣੀ ਮਾਂ ਦੇ ਨਾਲ ਰਹਿੰਦਾ ਸੀ। ਹਾਲਾਂਕਿ, ਮੂਲ ਰੂਪ ਵਿਚ ਉਹ ਪਾਕਿਸਤਾਨ ਦੇ ਰਾਵਲਪਿੰਡੀ ਦਾ ਰਹਿਣ ਵਾਲਾ ਹੈ। ਕਈ ਸਾਲ ਪਹਿਲਾਂ ਉਸਦੇ ਪਿਤਾ ਦਿੱਲੀ ਆ ਕੇ ਵੱਸ ਗਏ ਸਨ। ਇਥੇ ਸੁਭਾਸ਼ ਨਗਰ ‘ਚ ਉਸਦੇ ਪਿਤਾ ਦੇ ਨਾਮ ‘ਤੇ ਪ੍ਰਾਪਰਟੀ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਚਾਚਾ ਮੁਕੇਸ਼ ਗੁਲਾਟੀ ਉਰਫ ਭੋਲਾ ਨਾਲ ਮਕਾਨ ‘ਚ ਹਿੱਸੇਦਾਰੀ ਨੂੰ ਲੈ ਕੇ ਉਸਦਾ ਝਗੜਾ ਚੱਲ ਰਿਹਾ ਹੈ, ਜੋ ਕਿ ਸੁਭਾਸ਼ ਨਗਰ ‘ਚ ਵਿਕਾਸ ਟੈਂਟ ਹਾਊਸ ਚਲਾਉਂਦੇ ਹਨ। 21 ਜਨਵਰੀ ਨੂੰ ਵੀ ਫੋਨ ‘ਤੇ ਵਿਨੀਜ਼ ਤੇ ਭੋਲਾ ਦੇ ਵਿਚਕਾਰ ਝਗੜਾ ਹੋਇਆ ਸੀ।
ਕੇਜਰੀਵਾਲ ਨੂੰ ਸਿਵਲ ਲਾਈਨਸ ਸਥਿਤ ਆਵਾਸ ਦੇ ਲੈਂਡਲਾਈਨ ‘ਤੇ 10.45 ਵਜੇ ਫੋਨ ਕਰ ਕੇ ਕਿਹਾ ਕਿ ਸੁਭਾਸ਼ ਨਗਰ ‘ਚ ਵਿਕਾਸ ਟੈਂਟ ਹਾਊਸ ਚਲਾਉਣ ਵਾਲਾ ਭੋਲਾ ਨਾਂ ਦਾ ਵਿਅਕਤੀ ਮੁੱਖ ਮੰਤਰੀ ‘ਤੇ ਹਮਲਾ ਕਰ ਸਕਦਾ ਹੈ। ਇਸ ਤੋਂ ਅਲਰਟ ਹੋਏ ਸੁਰੱਖਿਆ ਕਰਮੀਆਂ ਨੇ ਭੋਲਾ ਨੂੰ ਹਿਰਾਸਤ ‘ਚ ਲੈ ਲਿਆ।
   ਪੁਲਿਸ ਨੇ ਭੋਲਾ ਕੋਲੋਂ ਘੰਟਿਆਂਬੱਧੀ ਪੁੱਛਗਿੱਛ ਕੀਤੀ ਪਰ ਉਸਦੀ ਗਲਤੀ ਨਹੀਂ ਪਾਈ ਗਈ। ਜਾਂਚ ‘ਚ ਪਤਾ ਲੱਗਿਆ ਕਿ ਭੋਲਾ ਨੂੰ ਫਸਾਉਣ ਲਈ ਉਸ ਦੇ ਭਤੀਜੇ ਨੇ ਕੈਲੀਫੋਰਨੀਆ ਸਥਿਤ ਟ੍ਰੈਵਲ ਏਜੰਸੀ ਤੋਂ ਕਾਲ ਕੀਤੀ ਸੀ। ਇਸ ਤੋਂ ਬਾਅਦ ਭੋਲਾ ਨੂੰ ਛੱਡ ਦਿੱਤਾ ਗਿਆ ਤੇ ਵਿਨੀਜ਼ ਦੇ ਖ਼ਿਲਾਫ ਮਾਮਲਾ ਦਰਜ ਕਰਵਾ ਦਿੱਤਾ ਗਿਆ। ਬਾਅਦ ‘ਚ ਕੇਸ ਨੂੰ ਸਪੈਸ਼ਲ ਸੈੱਲ ‘ਚ ਟਰਾਂਸਫਰ ਕਰ ਦਿੱਤਾ ਗਿਆ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.