ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੱਛਮੀ ਕਿਊਬਾ ਨਾਲ ਟਕਰਾਇਆ ਉਲਕਾਪਿੰਡ !
ਪੱਛਮੀ ਕਿਊਬਾ ਨਾਲ ਟਕਰਾਇਆ ਉਲਕਾਪਿੰਡ !
Page Visitors: 2307

ਪੱਛਮੀ ਕਿਊਬਾ ਨਾਲ ਟਕਰਾਇਆ ਉਲਕਾਪਿੰਡ !ਪੱਛਮੀ ਕਿਊਬਾ ਨਾਲ ਟਕਰਾਇਆ ਉਲਕਾਪਿੰਡ !

February 02
16:35 2019
ਮਿਆਮੀ, 2 ਫਰਵਰੀ (ਪੰਜਾਬ ਮੇਲ)- ਪੱਛਮੀ ਕਿਊਬਾ ਨਾਲ ਉਲਕਾਪਿੰਡ ਟਕਰਾਉਣ ਦੀ ਸ਼ੰਕਾ ਪ੍ਰਗਟਾਈ ਗਈ ਹੈ। ਅਸਲ ‘ਚ ਸ਼ੁੱਕਰਵਾਰ ਨੂੰ ਦੇਸ਼ ਦੇ ਵਿਨਾਲੇਸ ਇਲਾਕੇ ਦੇ ਸਥਾਨਕ ਨਿਵਾਸੀਆਂ ਨੇ ਬਹੁਤ ਵੱਡਾ ਧਮਾਕਾ ਸੁਣਿਆ। ਇਸ ਤੋਂ ਬਾਅਦ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।
ਅਮਰੀਕਾ ਦੀ ਨੈਸ਼ਨਲ ਵੈਦਰ ਸਰਵਿਸ ਨੇ ਆਪਣੇ ਰਡਾਰ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਧਮਾਕਾ ਸ਼ਾਇਦ ਉਲਕਾਪਿੰਡ ਦੀ ਟੱਕਰ ਨਾਲ ਹੋਇਆ ਹੈ। ਉਨ੍ਹਾਂ ਨੂੰ ਫਲੋਰੀਡਾ ਦੇ ਆਸਪਾਸ ਆਕਾਸ਼ ‘ਚ ਉਲਕਾਪਿੰਡ ਹੋਣ ਦੀ ਜਾਣਕਾਰੀ ਮਿਲੀ ਸੀ। ਹਾਲਾਂਕਿ, ਹਾਲੇ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਧਮਾਕਾ ਉਲਕਾਪਿੰਡ ਦੀ ਟੱਕਰ ਨਾਲ ਹੀ ਹੋਇਆ ਸੀ।
     ਕਿਊਬਾ ਦੀ ਸਰਕਾਰ ਇਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।
  ਦੱਸਣਯੋਗ ਹੈ ਕਿ 2013 ‘ਚ ਰੂੁਸ ‘ਚ ਇਸੇ ਤਰ੍ਹਾਂ ਦੀ ਘਟਨਾ ਹੋਈ ਸੀ। ਉਲਕਾਪਿੰਡ ਦੀ ਟੱਕਰ ਨਾਲ ਰੂਸ ਦਾ ਯੂਰਾਲ ਖੇਤਰ ਪੂਰੀ ਤਰ੍ਹਾਂ ਹਿੱਲ ਗਿਆ ਸੀ। ਧਮਾਕਾ ਏਨਾ ਜ਼ਬਰਦਸਤ ਸੀ ਕਿ ਕਈ ਇਮਾਰਤਾਂ ਦੀਆਂ ਖਿੜਕੀਆਂ ਤੇ ਦੀਵਾਰਾਂ ਨੁਕਸਾਨੀਆਂ ਗਈਆਂ ਸਨ। ਇਸ ਘਟਨਾ ‘ਚ 200 ਬੱਚਿਆਂ ਸਮੇਤ ਕਰੀਬ ਹਜ਼ਾਰ ਲੋਕ ਜ਼ਖ਼ਮੀ ਹੋਏ ਸਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.