ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅ ਅਮਰੀਕਾ ‘ਚ ਕੜਾਕੇ ਦੀ ਠੰਡ ਤੋਂ ਮਿਲੀ ਥੋੜ੍ਹੀ ਰਾਹਤ; ਮੌਸਮ ਵਿਭਾਗ ਨੇ ਹੜ੍ਹ ਦੀ ਜਤਾਈ ਅਸ਼ੰਕਾ
ਅ ਅਮਰੀਕਾ ‘ਚ ਕੜਾਕੇ ਦੀ ਠੰਡ ਤੋਂ ਮਿਲੀ ਥੋੜ੍ਹੀ ਰਾਹਤ; ਮੌਸਮ ਵਿਭਾਗ ਨੇ ਹੜ੍ਹ ਦੀ ਜਤਾਈ ਅਸ਼ੰਕਾ
Page Visitors: 2310

ਅਮਰੀਕਾ ‘ਚ ਕੜਾਕੇ ਦੀ ਠੰਡ ਤੋਂ ਮਿਲੀ ਥੋੜ੍ਹੀ ਰਾਹਤ; ਮੌਸਮ ਵਿਭਾਗ ਨੇ ਹੜ੍ਹ ਦੀ ਜਤਾਈ ਅਸ਼ੰਕਾਅਮਰੀਕਾ ‘ਚ ਕੜਾਕੇ ਦੀ ਠੰਡ ਤੋਂ ਮਿਲੀ ਥੋੜ੍ਹੀ ਰਾਹਤ; ਮੌਸਮ ਵਿਭਾਗ ਨੇ ਹੜ੍ਹ ਦੀ ਜਤਾਈ ਅਸ਼ੰਕਾ

February 02
17:30 2019
ਕੈਲੀਫੋਰਨੀਆ, 2 ਫਰਵਰੀ (ਪੰਜਾਬ ਮੇਲ)- ਮੱਧ-ਪੱਛਮੀ ਅਮਰੀਕਾ ਵਿਚ ਪੈ ਰਹੀ ਕੜਾਕੇ ਦੀ ਠੰਡ ਤੋਂ ਥੋੜ੍ਹੀ ਰਾਹਤ ਮਿਲੀ ਹੈ। ਸ਼ਿਕਾਗੋ ਅਤੇ ਨੇੜਲੇ ਇਲਾਕਿਆਂ ਵਿਚ ਪਾਰਾ ਸਿਫਰ ਤੋਂ ਉਪਰ ਪਹੁੰਚ ਗਿਆ ਹੈ। ਵੀਰਵਾਰ ਤੱਕ ਤਾਪਮਾਨ ਸਿਫਰ ਤੋਂ 30 ਤੋਂ 40 ਡਿਗਰੀ ਹੇਠਾਂ ਰਹਿਣ ਤੋਂ ਬਾਅਦ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਮੌਸਮ ਵਿਚ ਹੋਏ ਅਚਾਨਕ ਤੇਜ਼ ਬਦਲਾਅ ਨੂੰ ਲੈ ਕੇ ਮਾਹਰਾਂ ਨੇ ਹੜ੍ਹ ਦੀ ਅਸ਼ੰਕਾ ਜਤਾਈ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਵਿਚ ਸ਼ਿਕਾਗੋ ਅਤੇ ਡੇਟ੍ਰਾਇਟ ਸ਼ਹਿਰ ਦਾ ਤਾਪਮਾਨ 10 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਸਥਾਨਕ ਡਾਇਰੈਕਟਰ ਜੇਮਸ ਜੋਸੇਫ ਦਾ ਕਹਿਣਾ ਹੈ ਕਿ ਤਾਪਮਾਨ ਵਧਣ ਤੋਂ ਬਾਅਦ ਬਰਫ ਪਿਘਲਣ ਨਾਲ ਕਈ ਇਲਾਕਿਆਂ ਵਿਚ ਹੜ੍ਹ ਦਾ ਖਤਰਾ ਹੋ ਸਕਦਾ ਹੈ। ਮੌਸਮ ਮਾਹਰ ਟਾਡ ਕਲੁਬਰ ਮੁਤਾਬਕ ਇੰਨੇ ਘੱਟ ਸਮੇਂ ਵਿਚ ਤਾਪਮਾਨ ਵਿਚ ਇੰਨਾ ਬਦਲਾਅ ਦੁਰਲਭ ਹੋਣ ਦੇ ਨਾਲ ਹੀ ਚਿੰਤਾ ਦਾ ਵਿਸ਼ਾ ਹੈ। ਸ਼ਨੀਵਾਰ ਨੂੰ ਥੋੜੀ ਬੂੰਦਾ-ਬਾਂਦੀ ਤੋਂ ਬਾਅਦ ਮੌਸਮ ਵਿਭਾਗ ਨੇ ਐਤਵਾਰ ਅਤੇ ਸੋਮਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਕਈ ਮਾਹਰਾਂ ਮੁਤਾਬਕ ਮੀਂਹ ਨਾਲ ਹਾਲਾਤ ਹੋਰ ਵਿਗੜ ਸਕਦੇ ਹਨ।
ਮੱਧ- ਪੱਛਮੀ ਅਮਰੀਕਾ ਵਿਚ ਬੀਤੇ ਵੀਰਵਾਰ ਤੱਕ ਆਰਕਟਿਕ ਤੋਂ ਵੀ ਜ਼ਿਆਦਾ ਠੰਡ ਪੈ ਰਹੀ ਸੀ। ਠੰਡ ਕਾਰਨ ਹੁਣ ਤੱਕ 29 ਲੋਕਾਂ ਦੇ ਮਰਨ ਦੀ ਖਬਰ ਹੈ। ਭਾਰੀ ਬਰਫਬਾਰੀ ਨਾਲ ਆਵਾਜਾਈ ਵਿਵਸਥਾ ਵੀ ਪੂਰੀ ਤਰ੍ਹਾਂ ਸਿਖਰ ‘ਤੇ ਸੀ। ਇਸ ਦੇ ਚੱਲਦੇ ਹਜ਼ਾਰਾਂ ਉਡਾਣਾਂ ਨੂੰ ਵੀ ਰੱਦ ਕਰਨਾ ਪਿਆ ਸੀ। ਕੈਲੀਫੋਰਨੀਆ ਵਿਚ ਹੜ੍ਹ ਦਾ ਖਤਰਾ ਕੈਲੀਫੋਰਨੀਆ ਵਿਚ ਸ਼ੁੱਕਰਵਾਰ ਦੀ ਰਾਤ ਤੋਂ ਚੱਲ ਰਹੇ ਤੂਫਾਨ ਕਾਰਨ ਹੜ੍ਹ ਦੀ ਅਸ਼ੰਕਾ ਜਤਾਈ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 80 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀ ਹਵਾ ਕਾਰਨ ਚਾਰ ਇੰਚ ਤੱਕ ਮੀਂਹ ਪੈ ਸਕਦਾ ਹੈ। ਹੜ੍ਹ ਦੇ ਖਤਰੇ ਨੂੰ ਦੇਖਦੇ ਹੋਏ ਉੱਤਰੀ ਅਤੇ ਦੱਖਣੀ ਕੈਲੀਫੋਰਨੀਆ ਨੂੰ ਖਾਲੀ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.