ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਰਿਸ਼ੀ ਕੁਮਾਰ ਸ਼ੁਕਲਾ ਬਣੇ ਸੀ.ਬੀ.ਆਈ. ਦੇ ਨਵੇਂ ਮੁਖੀ
ਰਿਸ਼ੀ ਕੁਮਾਰ ਸ਼ੁਕਲਾ ਬਣੇ ਸੀ.ਬੀ.ਆਈ. ਦੇ ਨਵੇਂ ਮੁਖੀ
Page Visitors: 2303

ਰਿਸ਼ੀ ਕੁਮਾਰ ਸ਼ੁਕਲਾ ਬਣੇ ਸੀ.ਬੀ.ਆਈ. ਦੇ ਨਵੇਂ ਮੁਖੀਰਿਸ਼ੀ ਕੁਮਾਰ ਸ਼ੁਕਲਾ ਬਣੇ ਸੀ.ਬੀ.ਆਈ. ਦੇ ਨਵੇਂ ਮੁਖੀ

February 02
16:36 2019
ਨਵੀਂ ਦਿੱਲੀ, 2 ਫਰਵਰੀ (ਪੰਜਾਬ ਮੇਲ)- ਮੱਧ ਪ੍ਰਦੇਸ਼ ਦੇ ਸਾਬਕਾ ਡੀ.ਜੀ.ਪੀ. ਰਿਸ਼ੀ ਕੁਮਾਰ ਸ਼ੁਕਲਾ ਨੂੰ ਸੀ.ਬੀ.ਆਈ. ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਪ੍ਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਧਾਨਗੀ ਵਾਲੀ ਚੋਣ ਕਮੇਟੀ ਨੇ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਹੈ।
ਉਹ ਸੀ.ਬੀ.ਆਈ. ਨਿਰਦੇਸ਼ਕ ਦੇ ਅਹੁਦੇ ਤੋਂ ਹਾਲ ਹੀ ‘ਚ ਹਟਾਏ ਗਏ ਆਲੋਕ ਵਰਮਾ ਦੀ ਥਾਂ ਲੈਣਗੇ। ਮੱਧ ਪ੍ਰਦੇਸ਼ ਕੈਡਰ ਦੇ 1983 ਬੈਚ ਦੇ ਆਈਬੀਐੱਸ ਅਫ਼ਸਰ ਰਿਸ਼ੀ ਮੌਜੂਦਾ ਸਮੇਂ ‘ਚ ਮੱਧ ਪ੍ਰਦੇਸ਼ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਚੇਅਰਮੈਨ ਦੇ ਅਹੁਦੇ ‘ਤੇ ਤਾਇਨਾਤ ਹਨ। ਫਿਲਹਾਲ ਉਹ ਮੂਲ ਰੂਪ ਤੋਂ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਰਹਿਣ ਵਾਲੇ ਹਨ।
ਸੀ.ਬੀ.ਆਈ. ਮੁਖੀ ਦੇ ਅਹੁਦੇ ‘ਤੇ ਉਨ੍ਹਾਂ ਦੀ ਇਹ ਨਿਯੁਕਤੀ ਦੋ ਸਾਲਾਂ ਲਈ ਹੋਵੇਗੀ। ਪ੍ਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਧਾਨਗੀ ਵਾਲੀ ਕਮੇਟੀ ਨੇ ਸੀ.ਬੀ.ਆਈ. ਮੁਖੀ ਦੀ ਚੋਣ ਨੂੰ ਲੈ ਕੇ ਦੋ ਬੈਠਕਾਂ ਕੀਤੀਆਂ ਹਨ। ਪਹਿਲੀ ਬੈਠਕ 24 ਜਨਵਰੀ ਨੂੰ ਹੋਈ ਸੀ, ਜਿਸ ‘ਚ ਕਿਸੇ ਵੀ ਨਾਂ ‘ਤੇ ਫ਼ੈਸਲਾ ਨਹੀਂ ਹੋ ਪਾਇਆ ਸੀ, ਜਦਕਿ ਇਕ ਫਰਵਰੀ ਨੂੰ ਦੂਜੀ ਬੈਠਕ ਕੀਤੀ ਗਈ ਹੈ, ਜਿਸ ‘ਚ ਉਨ੍ਹਾਂ ਦੇ ਨਾਂ ‘ਤੇ ਮੋਹਰ ਲਗਾਈ ਗਈ।
ਇਸ ਬੈਠਕ ‘ਚ ਪ੍ਧਾਨ ਮੰਤਰੀ ਤੋਂ ਇਲਾਵਾ ਸੁਪਰੀਮ ਕੋਰਟ ਨੇ ਪ੍ਧਾਨ ਜਸਟਿਸ (ਸੀਜੇਆਈ) ਰੰਜਨ ਗੋਗੋਈ ਤੇ ਲੋਕ ਸਭਾ ‘ਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਆਗੂ ਮਲਿੱਕਾਰਜੁਨ ਖੜਗੇ ਵੀ ਸ਼ਾਮਲ ਸਨ। ਅਮਲਾ ਮੰਤਰਾਲੇ ਨੇ ਸ਼ਨਿਚਰਵਾਰ ਨੂੰ ਇਸ ਸਬੰਧੀ ਹੁਕਮ ਵੀ ਜਾਰੀ ਕਰ ਦਿੱਤਾ ਹੈ।
ਸੂਤਰਾਂ ਦੀ ਮੰਨੀਏ ਤਾਂ ਇਸ ਅਹੁਦੇ ਲਈ ਦੇਸ਼ ਭਰ ਤੋਂ ਵੱਡੀ ਗਿਣਤੀ ‘ਚ ਪੁਲਿਸ ਅਫ਼ਸਰਾਂ ਦੀ ਦਾਅਵੇਦਾਰੀ ਸੀ, ਜਿਸ ‘ਚੋਂ ਉਨ੍ਹਾਂ ਨੂੰ ਇਹ ਮੌਕਾ ਮਿਲਿਆ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.