ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬਾਬੇ ਨਾਨਕ ਦੇ ਖੇਤਾਂ ਨੂੰ ਬਚਾਉਣ ਲਈ ਨਿੱਤਰੀ ਪਾਕਿਸਤਾਨ ਪੰਜਾਬ ਦੀ ਲੇਡੀ ਅਸੰਬਲੀ ਮੈਂਬਰ
ਬਾਬੇ ਨਾਨਕ ਦੇ ਖੇਤਾਂ ਨੂੰ ਬਚਾਉਣ ਲਈ ਨਿੱਤਰੀ ਪਾਕਿਸਤਾਨ ਪੰਜਾਬ ਦੀ ਲੇਡੀ ਅਸੰਬਲੀ ਮੈਂਬਰ
Page Visitors: 2327

ਬਾਬੇ ਨਾਨਕ ਦੇ ਖੇਤਾਂ ਨੂੰ ਬਚਾਉਣ ਲਈ ਨਿੱਤਰੀ ਪਾਕਿਸਤਾਨ ਪੰਜਾਬ ਦੀ ਲੇਡੀ ਅਸੰਬਲੀ ਮੈਂਬਰ
 By : ਬਾਬੂਸ਼ਾਹੀ ਬਿਊਰੋ
Sunday, Feb 03, 2019 02:37 PM
ਕਰਤਾਰਪੁਰ ਸਾਹਿਬ, 3 ਫਰਵਰੀ 2019 - ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਕਰਤਾਪੁਰ ਲਾਂਘੇ ਦਾ ਜੰਗੀ ਪੱਧਰ 'ਤੇ ਕੰਮ ਚੱਲ ਰਿਹਾ ਹੈ। ਉਥੇ ਹੀ ਕਰਤਾਰਪੁਰ ਸਾਹਿਬ ਦੇ ਆਲੇ ਦੁਆਲੇ ਵੀ ਵਿਕਾਸ ਕੀਤੇ ਜਾਣ ਦੀ ਤਜਵੀਜ਼ ਪੇਸ਼ ਕੀਤੀ ਜਾ ਚੁੱਕੀ ਹੈ। ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਵੱਲੋਂ ਬੀਤੇ ਮਹੀਨੇ ਆਪਣੇ ਦੋਸਤ ਇਮਰਾਨ ਖਾਨ ਨੂੰ ਚਿੱਠੀ ਲਿਖੀ ਗਈ ਸੀ ਜਿਸ 'ਚ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਗੁਰੂ ਨਾਨਕ ਜੀ ਦੇ ਇਤਿਹਾਸਕ ਖੇਤਾਂ 'ਚ ਵਿਕਾਸ ਦੇ ਨਾਮ 'ਤੇ ਛੇੜਛਾੜ ਨਾ ਕੀਤੀ ਜਾਵੇ ਤਾਂ ਜੋ ਕਰਤਾਰਪੁੁਰ ਸਾਹਿਬ ਜਾਂਦਿਆਂ ਹੀ ਹਰ ਨਾਨਕ ਨਾਮ ਲੇਵਾ ਬਾਬੇ ਨਾਨਕ ਨੂੰ ਉਸ ਮਿੱਟੀ 'ਚੋਂ ਮਹਿਸੂਸ ਕਰ ਸਕਣ।
  ਸਿੱਧੂ ਦੀ ਮੰਗ ਤੋਂ ਬਾਅਦ ਹੁਣ ਇਮਰਾਨ ਸਰਕਾਰ ਦੀ ਸਿਆਲਕੋਟ ਤੋਂ ਇੱਕ ਲੇਡੀ ਅਸੰਬਲੀ ਮੈਂਬਰ ਮੋਮਿਨਾ ਵਹੀਦ ਨੇ ਵੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਆਲੇ ਦੁਆਲੇ ਵਾਲੀ ਜ਼ਮੀਨ 'ਤੇ 'ਨੋ ਕੰਸਟਰਕਸ਼ਨ ਜ਼ੋਨ' ਘੋਸ਼ਿਤ ਕਰਨ ਲਈ ਮਤਾ ਪੇਸ਼ ਕੀਤਾ ਹੈ। ਜਿਸ 'ਤੇ ਅਗਲੇ ਇਜਲਾਸ ਦੌਰਾਨ ਬਹਿਸ ਹੋਣ ਦੀ ਸੰਭਾਵਨਾ ਹੈ।
 ਮੋਮਿਨਾ ਵਹੀਦ ਦਾ ਕਹਿਣਾ ਹੈ ਕਿ ਕਰਤਾਰਪੁਰ ਸਾਹਿਬ ਗਲਿਆਰੇ ਲਈ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਵੱਡੀ ਪੱਧਰ ‘ਤੇ ਉਸਾਰੀ ਕੀਤੇ ਜਾਣ ਦੀ ਤਜਵੀਜ਼ ਹੈ। ਜਿਸ ਨਾਲ ਗੁਰੂ ਨਾਨਕ ਜੀ ਦੇ ਵਿਰਾਸਤੀ ਖੇਤ ਪ੍ਰਭਾਵਿਤ ਹੋਣਗੇ। ਉਨ੍ਹਾਂ ਮੰਗ ਕੀਤੀ ਹੈ ਕਿ ਇਹ ਉਸਾਰੀ ਗੁਰੂ ਨਾਨਕ ਦੇ ਖੇਤਾਂ ਤੋਂ ਦੂਰ ਕਰਵਾਈ ਜਾਵੇ।
ਉਥੇ ਹੀ ਐਸੰਬਲੀ ਮੈਂਬਰ ਮੋਮਿਨਾ ਵਹੀਦ ਨੇ ਇਹ ਵੀ ਕਿਹਾ ਕਿ ਗੁਰੂ ਨਾਨਕ ਜੀ ਨੇ ਜਿੱਥੇ 18 ਸਾਲਾਂ ਤਕ ਆਪ ਹਲ਼ ਵਾਹ ਕੇ ਅਨਾਜ ਪੈਦਾ ਕੀਤਾ ਸੀ, ਉੱਥੇ ਅੱਜ ਵੀ ਅਨਾਜ ਪੈਦਾ ਕੀਤਾ ਜਾਵੇ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਉੱਥੇ ਉਗਾਈਆਂ ਫ਼ਸਲਾਂ ਤੇ ਅਨਾਜ ਦਾ ਲੰਗਰ ਛਕਾਇਆ ਜਾਵੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.