ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੈਲੀਫੋਰਨੀਆ ‘ਚ ਬਰਫ਼ਬਾਰੀ ਮਗਰੋਂ ਹੁਣ ਤੂਫ਼ਾਨ ਨੇ ਕਹਿਰ ਵਰ੍ਹਾਇਆ
ਕੈਲੀਫੋਰਨੀਆ ‘ਚ ਬਰਫ਼ਬਾਰੀ ਮਗਰੋਂ ਹੁਣ ਤੂਫ਼ਾਨ ਨੇ ਕਹਿਰ ਵਰ੍ਹਾਇਆ
Page Visitors: 2338

ਕੈਲੀਫੋਰਨੀਆ ‘ਚ ਬਰਫ਼ਬਾਰੀ ਮਗਰੋਂ ਹੁਣ ਤੂਫ਼ਾਨ ਨੇ ਕਹਿਰ ਵਰ੍ਹਾਇਆਕੈਲੀਫੋਰਨੀਆ ‘ਚ ਬਰਫ਼ਬਾਰੀ ਮਗਰੋਂ ਹੁਣ ਤੂਫ਼ਾਨ ਨੇ ਕਹਿਰ ਵਰ੍ਹਾਇਆFebruary 03 14:48  2019
Print This Article
Share it With Friends
  ਕੈਲੀਫੋਰਨੀਆ, 3 ਫਰਵਰੀ (ਪੰਜਾਬ ਮੇਲ)- ਅਮਰੀਕੀ ਸੂਬੇ ਕੈਲੀਫੋਰਨੀਆ ‘ਚ ਬਰਫ਼ਬਾਰੀ ਮਗਰੋਂ ਹੁਣ ਤੂਫ਼ਾਨ ਨੇ ਕਹਿਰ ਵਰਾ ਦਿੱਤਾ ਹੈ। ਦੱਖਣੀ ਕੈਲੀਫੋਰਨੀਆ ‘ਚ ਹੜ੍ਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਪਾਣੀ ਜਮਾ ਹੋ ਜਾਣ ਕਾਰਨ ਪ੍ਰਮੁਖ ਮਾਰਗਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇੱਥੋਂ ਦੀਆਂ ਸੜਕਾਂ ‘ਤੇ ਚਿੱਕੜ ਇਕੱਠਾ ਹੋ ਗਿਆ ਹੈ। ਹੜ੍ਹ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ। ਮੌਸਮ ਵਿਭਾਗ ਅਨੁਸਾਰ ਦੱਖਣੀ ਕੈਲੀਫੋਰਨੀਆ ‘ਚ ਚਾਰ ਇੰਚ (10ਸੇਮੀ) ਬਾਰਿਸ਼ ਹੋਈ ਹੈ। ਇਸ ਤੋਂ ਇਲਾਵਾ ਪਹਾੜੀਆਂ ‘ਤੇ ਕਈ ਫੁੱਟ ਬਰਫ਼ ਜੰਮ ਗਈ ਹੈ।
   ਸਾਂਤਾ ਬਾਰਬਰਾ ਕਾਉਂਟੀ ‘ਚ 128 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਦੱਖਣੀ ਇਲਾਕਿਆਂ ‘ਚ ਤੇਜ਼ ਬਾਰਿਸ਼ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ਼ ਪੰਜ ਮਿੰਟਾਂ ‘ਚ ਹੀ ਅੱਧਾ ਇੰਚ (1.27 ਸੈਂਟੀਮੀਟਰ) ਤੋਂ ਜ਼ਿਆਦਾ ਬਾਰਿਸ਼ ਹੋਈ। ਤੂਫ਼ਾਨ ਕਾਰਨ ਹੀ ਇੱਥੇ ਕਈ ਦਰੱਖ਼ਤ ਜੜ੍ਹੋ ਉੱਖੜ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇੱਥੇ ਬਿਜਲੀ ਦੀ ਠੱਪ ਹੈ। ਸਾਂਤਾ ਬਾਰਬਰਾ ਕਾਉਂਟੀ ਦੇ ਬੁਲਾਰੇ ਮਾਈਕ ਐਲੀਸਨ ਨੇ ਕਿਹਾ ਹੈ ਕਿ ਹੜ੍ਹ ‘ਚ ਫਸੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੰਚਾਇਆ ਗਿਆ ਹੈ। ਮਾਈਕ ਐਲੀਸਨ ਨੇ ਕਿਹਾ ਕਿ ਲੋਕਾਂ ਨੂੰ ਹੋਰ ਰਾਸਤਿਆਂ ਤੋਂ ਹੋ ਕੇ ਜਾਣ ਦੀ ਸਲਾਹ ਦਿੱਤੀ ਗਈ ਹੈ। ਦੱਸ ਦਈਏ ਕਿ ਹੜ੍ਹ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਲੌਸ ਐਂਜਲਸ ‘ਚ ਦੇਖਿਆ ਜਾ ਰਿਹਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.