ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬ ਤੋਂ ਬਾਅਦ ਦਿੱਲੀ ‘ਚ ਵੀ ਟਕਸਾਲੀ ਅਕਾਲੀ ਆਗੂ ਬਗਾਵਤ ‘ਤੇ ਉਤਰੇ
ਪੰਜਾਬ ਤੋਂ ਬਾਅਦ ਦਿੱਲੀ ‘ਚ ਵੀ ਟਕਸਾਲੀ ਅਕਾਲੀ ਆਗੂ ਬਗਾਵਤ ‘ਤੇ ਉਤਰੇ
Page Visitors: 2328

ਪੰਜਾਬ ਤੋਂ ਬਾਅਦ ਦਿੱਲੀ ‘ਚ ਵੀ ਟਕਸਾਲੀ ਅਕਾਲੀ ਆਗੂ ਬਗਾਵਤ ‘ਤੇ ਉਤਰੇਪੰਜਾਬ ਤੋਂ ਬਾਅਦ ਦਿੱਲੀ ‘ਚ ਵੀ ਟਕਸਾਲੀ ਅਕਾਲੀ ਆਗੂ ਬਗਾਵਤ ‘ਤੇ ਉਤਰੇ

February 03
17:28 2019

ਨਵੀਂ ਦਿੱਲੀ/ਚੰਡੀਗੜ੍ਹ, 3 ਫਰਵਰੀ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਪੰਜਾਬ ਇਕਾਈ ਤੋਂ ਬਾਅਦ ਹੁਣ ਦਿੱਲੀ ਵਿਚ ਵੀ ਸਭ ਕੁਝ ਠੀਕ ਨਹੀਂ ਜਾਪ ਰਿਹੈ। ਪੰਜਾਬ ਤੋਂ ਬਾਅਦ ਦਿੱਲੀ ‘ਚ ਵੀ ਟਕਸਾਲੀ ਅਕਾਲੀ ਆਗੂ ਬਗਾਵਤ ‘ਤੇ ਉੱਤਰ ਆਏ ਹਨ। ਸਿਟੇ ਵਜੋਂ ਪਾਰਟੀ ਦੋਫਾੜ ਹੁੰਦੀ ਨਜ਼ਰ ਆ ਰਹੀ ਹੈ।        ਆਪਣੀ ਸਾਰੀ ਜ਼ਿੰਦਗੀ ਅਕਾਲੀ ਦਲ ਨੂੰ ਸਮਰਪਿਤ ਕਰਨ ਵਾਲੇ ਜਥੇਦਾਰ ਕੁਲਦੀਪ ਸਿੰਘ ਭੋਗਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਵਿਚ ਆਪਣੀ ਹੋ ਰਹੀ ਅਣਦੇਖੀ ਤੋਂ ਤੰਗ ਹੋ ਕੇ ਬਗਾਵਤ ਸ਼ੁਰੂ ਕਰ ਦਿੱਤੀ ਹੈ। ਭੋਗਲ ਸੋਸ਼ਲ ਮੀਡੀਆ ਦੇ ਫੇਸਬੁੱਕ ‘ਤੇ ਸ਼ਰੇਆਮ ਪਾਰਟੀ ਦੇ ਮੌਜੂਦਾ ਆਗੂਆਂ ਵਿਰੁੱਧ ਭੜਾਸ ਕੱਢ ਰਹੇ ਹਨ। ਇਸ ਤੋਂ ਇਲਾਵਾ ਉਸ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਟਕਸਾਲੀਆਂ ਵਲੋਂ ਸ਼ੁਰੂ ਕੀਤੀ ਗਈ ਲੜਾਈ ਦਾ ਸਿਹਰਾ ਦਿੱਲੀ ਕਮੇਟੀ ਦੀ ਮੌਜੂਦਾ ਲੀਡਰਸ਼ਿਪ ਵਲੋਂ ਲੈਣ ‘ਤੇ ਅੱਖਾਂ ਵਿਖਾਈਆਂ ਹਨ।
ਕੇਂਦਰ ਸਰਕਾਰ ਵਲੋਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਆਮ ਆਦਮੀ ਪਾਰਟੀ ਨੂੰ ਅਲਵਿੰਦਾ ਆਖਣ ਵਾਲੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੂੰ ਪਦਮ ਪੁਰਸਕਾਰ ਦੇਣ ਦੇ ਐਲਾਨ ਮਗਰੋਂ ਦਿੱਲੀ ਵਿਚ ਅਕਾਲੀ ਦਲ ਦੇ ਸਮੀਕਰਨ ਵਿਗੜ ਗਏ ਹਨ। ਢੀਂਡਸਾ ਤੇ ਫੂਲਕਾ ਦੇ ਇਕੱਠੇ ਹੋਣ ਮਗਰੋਂ ਪਾਰਟੀ ਵਿਚ ਦੋਫਾੜ ਵਾਲੀ ਸਥਿਤੀ ਪੈਦਾ ਹੋ ਗਈ ਹੈ। ਇਸਦੀ ਸ਼ੁਰੂਆਤ ਕੁਲਦੀਪ ਸਿੰਘ ਭੋਗਲ ਵਲੋਂ ਢੀਂਡਸਾ ਨੂੰ ਪਦਮ ਪੁਰਸਕਾਰ ਲਈ ਸਨਮਾਨਤ ਕਰਨ ਨੂੰ ਲੈ ਕੇ ਕੀਤੇ ਗਏ ਆਯੋਜਨ ਕਾਰਨ ਵਧ ਗਈ ਹੈ।
ਪਾਰਟੀ ਦਾ ਨਾਰਾਜ਼ ਧੜਾ ਇਹ ਸਮਝਦਾ ਹੈ ਕਿ ਬਾਦਲ ਪਰਿਵਾਰ ਇਸ ਵੇਲੇ ਅਕਾਲੀ ਦਲ ਦੀ ਹਾਲਤ ਖਰਾਬ ਕਰਨ ਦਾ ਦੋਸ਼ੀ ਹੈ। ਇਸ ਲਈ ਉਹ ਢੀਂਡਸਾ ਦੀ ਅਗਵਾਈ ਵਿਚ ਨਵੇਂ ਅਕਾਲੀ ਦਲ ਪ੍ਰਤੀ ਆਪਣੀ ਆਸਥਾ ਪ੍ਰਗਟਾਅ ਸਕਦਾ ਹੈ।
ਸੂਤਰਾਂ ਅਨੁਸਾਰ ਭਾਰਤੀ ਜਨਤਾ ਪਾਰਟੀ ਨੂੰ ਵੀ ਅੰਦਰੂਨੀ ਕੀਤੇ ਗਏ ਸਰਵੇ ਵਿਚ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਪੰਜਾਬ ਵਿਚ ਅਕਾਲੀ ਦਲ ਨਾਲ ਲੋਕ ਸਭਾ ਚੋਣਾਂ ਲੜਨ ‘ਤੇ ਉਨ੍ਹਾਂ ਦਾ ਨਤੀਜਾ ਸਿਫਰ ਰਹਿ ਸਕਦਾ ਹੈ। ਇਸ ਲਈ ਪਾਰਟੀ ਚੁੱਪ-ਚੁਪੀਤਿਆਂ ਪੰਜਾਬ ਵਿਚ ਦੂਸਰਾ ਰਾਹ ਲੱਭ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਬੇਅਦਬੀ ਮਾਮਲੇ ਦੀ ਜਾਂਚ ਵਿਚ ਐੱਸ. ਆਈ. ਟੀ. ਦੀ ਵਧੀ ਰਫਤਾਰ ਨੇ ਬਾਦਲਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਇਸ ਲਈ ਲੋਕ ਸਭਾ ਚੋਣਾਂ ਆਉਂਦਿਆਂ-ਆਉਂਦਿਆਂ ਭਾਜਪਾ ਨਾਰਾਜ਼ ਅਕਾਲੀ ਆਗੂਆਂ ਨੂੰ ਨਾਲ ਲੈ ਕੇ ਨਵਾਂ ਸਸਤਾ ਸਮੀਕਰਨ ਬਣਾ ਕੇ ਚੋਣ ਮੈਦਾਨ ਵਿਚ ਹਿੱਕ ਠੋਕ ਸਕਦੀ ਹੈ।
ਇਸ ਨਵੇਂ ਸਮੀਕਰਨ ਵਿਚ ਢੀਂਡਸਾ, ਫੂਲਕਾ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਬ੍ਰਹਮਪੁਰਾ ਦੀ ਭੂਮਿਕਾ ਅਹਿਮ ਰਹਿਣ ਵਾਲੀ ਹੈ। ਸੂਤਰਾਂ ਦੀ ਮੰਨੀਏ ਤਾਂ ਦਿੱਲੀ ਵਿਚ ਅਕਾਲੀ ਦਲ ਵਿਚ ਇਕ ਧੜਾ ਸੁਖਬੀਰ ਬਾਦਲ ਦੇ ਨੇੜੇ ਹੈ, ਜਦਕਿ ਦੂਜਾ ਧੜਾ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਸਰਗਰਮ ਹੋ ਗਿਆ। ਇਸ ਮਾਮਲੇ ਵਿਚ ਦਿੱਲੀ ਕਮੇਟੀ ਵਿਚੋਂ ਬੇਦਖਲ ਹੋਣ ਮਗਰੋਂ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਖਾਮੋਸ਼ ਹਨ। ਉਨ੍ਹਾਂ ਦੀ ਚੁੱਪ ਵੀ ਬੜੀ ਅਹਿਮ ਨਜ਼ਰ ਆ ਰਹੀ ਹੈ।
   ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਜਥੇ. ਕੁਲਦੀਪ ਸਿੰਘ ਭੋਗਲ ਨੇ ਸਾਫ ਕਿਹਾ ਕਿ ਪਾਰਟੀ ਵਿਚ ਟਕਸਾਲੀ ਅਕਾਲੀ ਆਗੂਆਂ ਦੀ ਅਣਦੇਖੀ ਹੋ ਰਹੀਹੈ। ਇਸ ਲਈ ਹੁਣ ਪਾਰਟੀ ਵਿਚ ਰਹਿਣ ਨੂੰ ਮਨ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ 34 ਸਾਲਾਂ ਤੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਲੜਾਈ ਅਸੀਂ ਲੜਦੇ ਰਹਿ ਗਏ ਅਤੇ ਸ਼੍ਰੋਮਣੀ ਕਮੇਟੀ ਕੋਲੋਂ ਸਨਮਾਨ ਅੱਜ ਦੇ ਝੂਠੇ ਆਗੂ ਹਾਸਲ ਕਰ ਗਏ। ਇਥੋਂ ਤੱਕ ਬਾਲਾ ਸਾਹਿਬ ਹਸਪਤਾਲ ਨੂੰ ਲੈ ਕੇ ਬੜੀ ਲੜਾਈ ਲੜੀ ਅਤੇ ਅਕਾਲੀ ਦਲ ਨੂੰ ਕਮੇਟੀ ਵਿਚ ਸੱਤਾ ਦਿਵਾਈ ਪਰ ਜਦੋਂ ਮਲਾਈ ਦੀ ਗੱਲ ਸਾਹਮਣੇ ਆਈ ਤਾਂ ਪਾਰਟੀ ਭੁੱਲ ਗਈ ਪਰ ਹੁਣ ਉਹ ਖਾਮੋਸ਼ ਨਹੀਂ ਰਹਿਣਗੇ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਟਕਸਾਲੀ ਅਕਾਲੀ ਆਗੂਆਂ ਦੀ ਨਾਰਾਜ਼ਗੀ ਅਤੇ ਹਵਾਬਾਜ਼ਾਂ ਨੂੰ ਜ਼ਿਆਦਾ ਤਾਕਤ ਦੇਣੀ ਨੁਕਸਾਨਦਾਇਕ ਹੋ ਸਕਦੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.