ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪਟਿਆਲਾ ਲਾਠੀਚਾਰਜ ਖਿਲਾਫ਼ ਅਧਿਆਪਕਾਂ ਫੂਕੀ ਮੁੱਖ ਮੰਤਰੀ ਦੀ ਅਰਥੀ
ਪਟਿਆਲਾ ਲਾਠੀਚਾਰਜ ਖਿਲਾਫ਼ ਅਧਿਆਪਕਾਂ ਫੂਕੀ ਮੁੱਖ ਮੰਤਰੀ ਦੀ ਅਰਥੀ
Page Visitors: 2314

ਪਟਿਆਲਾ ਲਾਠੀਚਾਰਜ ਖਿਲਾਫ਼ ਅਧਿਆਪਕਾਂ ਫੂਕੀ ਮੁੱਖ ਮੰਤਰੀ ਦੀ ਅਰਥੀ
ਮੰਗਾਂ ਦੇ ਹੱਲ ਲਈ ਗੱਲਬਾਤ ਦੀ ਬਜਾਇ ਤਸੱਦਦ ਕਰਨਾ ਲੋਕਤੰਤਰ ਦਾ ਘਾਣ-ਅਧਿਅਾਪਕ ਸੰਘਰਸ਼ ਕਮੇਟੀ ਫਿਰੋਜ਼ਪੁਰ
ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪ੍ਰੋਜੈਕਟ ਦੇ ਬਾੲੀਕਾਟ ਅਤੇ ਤਾਨਾਸ਼ਾਹ ਸਿੱਖਿਅਾ ਸਕੱਤਰ ਦਾ ਪੰਜਾਬ ਵਿੱਚ ਹਰ ਥਾਂ ਕੀਤਾ ਜਾਵੇਗਾ ਵਿਰੋਧ
By : ਗੁਰਿੰਦਰ ਸਿੰਘ
Tuesday, Feb 12, 2019 08:14 PM
ਫਿਰੋਜ਼ਪੁਰ 12 ਫਰਵਰੀ ( ਗੁਰਿੰਦਰ ਸਿੰਘ )
ਕਾਂਗਰਸ ਦੀ ਸਰਕਾਰ ਬਣਨ ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਤਨਖਾਹਾਂ ਵਧਾਉਣ ਦਾ ਚੋਣਾਂਵੀ ਵਾਅਦਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਕੋਲ ਦੋ ਸਾਲ ਕਾਂਗਰਸ ਦੀ ਸਰਕਾਰ ਦੇ ਬੀਤ ਜਾਣ ਤੋਂ ਬਾਅਦ ਵੀ ਅਧਿਆਪਕਾਂ ਨੂੰ ਪੱਕਾ ਕਰਨ,ਤਨਖਾਹਾਂ ਵਧਾਉਣ ਅਤੇ ਹੋਰ ਸਿੱਖਿਆ ਸਬੰਧੀ ਮੰਗਾਂ ਮਸਲਿਆਂ ਨੂੰ ਹੱਲ ਕਰਨਾ ਤਾਂ ਦੂਰ ਅਧਿਆਪਕਾਂ ਨੂੰ ਮਿਲਣ ਤੱਕ ਦਾ ਸਮਾਂ ਵੀ ਨਹੀਂ,
ਉਲਟਾ ਜੇਕਰ ਅਧਿਆਪਕ ਆਪਣੀਆਂ ਮੰਗਾਂ ਅਤੇ ਕਾਂਗਰਸ ਪਾਰਟੀ ਦੁਆਰਾ ਕੀਤੇ ਵਾਅਦੇ ਯਾਦ ਕਰਵਾਉਣ ਲਈ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕਰਦਿਆਂ ਪਟਿਆਲਾ ਵਿਖੇ ਸਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਨ ਤਾਂ
ਦਮਨਕਾਰੀ ਨੀਤੀ ਅਪਣਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਤਹਿਤ ਪੰਜਾਬ ਪੁਲਿਸ ਵੱਲੋਂ ਅਧਿਆਪਕਾਂ ਤੇ ਭਾਰੀ ਲਾਠੀਚਾਰਜ ਤੇ ਪਾਣੀ ਦੀਆਂ ਬੁਛਾੜਾਂ ਛੱਡ ਕੇ ਕਹਿਰ ਢਾਹਿਆ ਗਿਆ, ਜਿਸ ਖਿਲਾਫ਼ ਅਧਿਅਾਪਕ ਸੰਘਰਸ਼ ਕਮੇਟੀ ਪੰਜਾਬ ਦੇ ਫੈਸਲੇ ਅਨੁਸਾਰ ਜਿਥੇ  ਅੱਜ ਪੰਜਾਬ ਦੇ ਸਮੂਹ ਤਹਿਸੀਲ/ ਬਲਾਕ ਪੱਧਰ ਤੇ ਮੁੱਖ ਮੰਤਰੀ ਪੰਜਾਬ ਦੇ ਪੁਤਲੇ ਫੂਕੇ ਜਾ ਰਹੇ ਹਨ ,ੳੁਥੇ ਤਹਿਸੀਲ ਫਿਰੋਜ਼ਪੁਰ ਵਿੱਚ ਅਧਿਆਪਕ ਸੰਘਰਸ਼ ਕਮੇਟੀ ਫਿਰੋਜ਼ਪੁਰ ਦੀ ਅਗਵਾਈ ਹੇਠ ਡੀ.ਸੀ.ਦਫਤਰ ਦੇ ਸਾਹਮਣੇ ਮੁੱਖ ਮੰਤਰੀ ਦੀ ਅਰਥੀ ਫੂਕੀ ਗੲਿ।
ੲਿਸ ਸਮੇਂ ਅਧਿਆਪਕ ਸੰਘਰਸ਼ ਕਮੇਟੀ ਦੇ  ਅਾਗੂਅਾਂ ਕਿਹਾ ਕਿ ਅਧਿਆਪਕਾਂ ਦੇ ਧਰਨਿਆਂ ਤੇ ਦਰੀ ਤੇ ਬੈਠਣ ਵਾਲੇ ਕੈਪਟਨ ਅਮਰਿੰਦਰ ਸਿੰਘ ਕੋਲ ਜੇ ਹੁਣ ਅਧਿਆਪਕਾਂ ਦੀਆਂ ਮੰਗਾਂ ਹੱਲ ਕਰਨ ਲਈ ਅਧਿਆਪਕਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ ਤਾਂ ਉਹਨਾਂ ਨੂੰ ਆਪਣੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ,ਕਿਉਂਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਲੋਕਾਂ ਦੇ ਹਿੱਤਾਂ ਦੀ ਰੱਖਿਆ ਅਤੇ ਸਮੱਸਿਆਵਾਂ ਹੱਲ ਕਰਨ ਲਈ ਮੁੱਖ ਮੰਤਰੀ ਦੇ ਅਹੁਦੇ ਤੇ ਬਿਠਾਇਆ ਹੈ ਤੇ ਜੇਕਰ ਉਹਨਾਂ ਕੋਲ ਲੋਕਾਂ ਦੇ ਮਸਲਿਆਂ ਲਈ ਸਮਾਂ ਹੀ ਨਹੀਂ ਹੈ ਤਾਂ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਰਹਿਣ ਦਾ ਕੋਈ ਹੱਕ ਨਹੀਂ।
ਇਸ ਮੌਕੇ ਗੁਰਜੀਤ ਸਿੰਘ ਸੋਢੀ,ਨੀਰਜ ਯਾਦਵ,ਹਰਜੀਤ ਸਿੰਘ ਸਿੱਧੂ,ਸਰਬਜੀਤ ਸਿੰਘ ਭਾਵੜਾ,ਪਰਮਜੀਤ ਸਿੰਘ ਪੰਮਾ,ਮੈਡਮ ਸ਼ਹਿਨਾਜ,ਮੈਡਮ ਬਲਵਿੰਦਰ ਬਹਿਲ,ਸਰਬਜੀਤ ਸਿੰਘ ਧਾਲੀਵਾਲ,ਅਮਨਦੀਪ ਜੌਹਲ,ਵਿਜੇ ਕੁਮਾਰ ਹੈਪੀ ਅਾਦਿ ਹਾਜਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.