ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਚੋਣਾਂ ਤੋਂ ਪਹਿਲਾਂ PM ਮੋਦੀ ਲਾਈ ਕੁੰਭ ਡੁਬਕੀ - ਸਫਾਈਕਰਮੀਆਂ ਦੇ ਧੋਤੇ ਪੈਰ
ਚੋਣਾਂ ਤੋਂ ਪਹਿਲਾਂ PM ਮੋਦੀ ਲਾਈ ਕੁੰਭ ਡੁਬਕੀ - ਸਫਾਈਕਰਮੀਆਂ ਦੇ ਧੋਤੇ ਪੈਰ
Page Visitors: 2328

ਚੋਣਾਂ ਤੋਂ ਪਹਿਲਾਂ PM ਮੋਦੀ ਲਾਈ ਕੁੰਭ ਡੁਬਕੀ - ਸਫਾਈਕਰਮੀਆਂ ਦੇ ਧੋਤੇ ਪੈਰ
By : ਯਾਦਵਿੰਦਰ ਸਿੰਘ ਤੂਰ
Sunday, Feb 24, 2019 07:35 PM

ਨਵੀਂ ਦਿੱਲੀ, 24 ਫਰਵਰੀ 2019 -
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪ੍ਰਯਾਗਰਾਜ 'ਚ ਕੁੰਭ ਮੇਲੇ ਸ਼ਿਰਕਤ ਕੀਤੀ। ਇਸੇ ਦੌਰਾਨ ਉਨ੍ਹਾਂ ਨੇ ਆਸਥਾ ਦੀ ਡੁਬਕੀ ਵੀ ਲਾਈ। ਇਸ ਮੌਕੇ ਉਹ ਸਫਾਈ ਕਰਮਚਾਰੀਆਂ ਨੂੰ ਮਿਲੇ।  ਮੋਦੀ ਨੇ ਸਫਾਈ ਕਰਮਚਾਰੀਆਂ ਦੇ ਬਹੁਤ ਹੀ ਨਿਮਰਤਾ ਨਾਲ ਪੈਰ ਵੀ ਧੋਤੇ ਅਤੇ ਉਨ੍ਹਾਂ ਨੂੰ ਸਨਮਾਨਤ ਕੀਤਾ। 
   ਮੋਦੀ ਨੇ ਕਿਹਾ ਕਿ ਕਰਮਚਾਰੀਆਂ ਕਾਰਨ ਹੀ ਕੁੰਭ ਦਾ ਸਫਲ ਆਯੋਜਨ ਹੋਇਆ ਹੈ। ਇਨ੍ਹਾਂ ਨੇ ਸਾਫ ਸਫਾਈ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੁੰਭ ਮੇਲੇ ‘ਚ ਵੱਡੀ ਗਿਣਤੀ ਵਿਚ ਸ਼ਰਧਾਲੂ ਆਸਥਾ ਦੀ ਡੁਬਕੀ ਲਾਉਣ ਪ੍ਰਯਾਗਰਾਜ ਪੁੱਜਦੇ ਹਨ। ਦੇਸ਼-ਵਿਦੇਸ਼ਾਂ ਤੋਂ ਕਰੋੜਾਂ ਦੀ ਗਿਣਤੀ ਵਿਚ ਸ਼ਰਧਾਲੂ ਕੁੰਭ ਮੇਲੇ ‘ਚ ਆਸਥਾ ਦੀ ਡੁੱਬਕੀ ਲਾ ਚੁੱਕੇ ਹਨ। ਇਸ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗਮ ‘ਚ ਅੱਜ ਆਸਥਾ ਦੀ ਡੁੱਬਕੀ ਲਾਈ ਹੈ ਅਤੇ ਪੂਜਾ ਵੀ ਕੀਤੀ।
............................................
Comment:- Please realise the Value of your 'VOTE'           Amar Jit Singh Chandi.

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.