ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੋਸ਼ਲ ਮੀਡੀਆ ‘ਤੇ ਨੇਤਾਵਾਂ ਦੀ ਇਤਰਾਜ਼ਯੋਗ ਪੋਸਟ ਪਾਉਣ ਵਾਲਿਆਂ ‘ਤੇ ਦਰਜ ਹੋਵੇਗਾ ਕੇਸ
ਸੋਸ਼ਲ ਮੀਡੀਆ ‘ਤੇ ਨੇਤਾਵਾਂ ਦੀ ਇਤਰਾਜ਼ਯੋਗ ਪੋਸਟ ਪਾਉਣ ਵਾਲਿਆਂ ‘ਤੇ ਦਰਜ ਹੋਵੇਗਾ ਕੇਸ
Page Visitors: 2310

ਸੋਸ਼ਲ ਮੀਡੀਆ ‘ਤੇ ਨੇਤਾਵਾਂ ਦੀ ਇਤਰਾਜ਼ਯੋਗ ਪੋਸਟ ਪਾਉਣ ਵਾਲਿਆਂ ‘ਤੇ ਦਰਜ ਹੋਵੇਗਾ ਕੇਸਸੋਸ਼ਲ ਮੀਡੀਆ ‘ਤੇ ਨੇਤਾਵਾਂ ਦੀ ਇਤਰਾਜ਼ਯੋਗ ਪੋਸਟ ਪਾਉਣ ਵਾਲਿਆਂ ‘ਤੇ ਦਰਜ ਹੋਵੇਗਾ ਕੇਸ

May 02
08:55 2019

ਚੰਡੀਗੜ੍ਹ, 2 ਮਈ (ਪੰਜਾਬ ਮੇਲ)- ਸੋਸ਼ਲ ਮੀਡੀਆ ਨੂੰ ਰਾਜ ਨੇਤਾਵਾਂ ਨੇ ਪ੍ਰਚਾਰ ਦਾ ਜ਼ਰੀਆ ਬਣਾ ਰੱਖਿਆ ਹੈ। ਇਸੇ ਪਲੇਟਫਾਰਮ ‘ਤੇ ਉਨ੍ਹਾਂ ਦਾ ਕਾਫੀ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ। ਇਸ ਸਮੇਂ ਸਾਈਟਸ ‘ਤੇ ਕੈਪਟਨ-ਪਰਨੀਤ ਕੌਰ, ਕੈਪਟਨ-ਅਰੂਸ਼ਾ, ਸੁਖਬੀਰ-ਹਰਸਿਮਰਤ ਕੌਰ ਬਾਦਲ, ਸੰਨੀ ਦਿਓਲ, ਨਵਜੋਤ ਸਿੰਘ ਸਿੱਧੂ, ਭਗਵੰਤ ਮਾਨ ਜਿਹੇ ਨੇਤਾਵਾਂ ਦੇ ਚਿਹਰੇ ਕਰਾਪ ਕਰਕੇ ਕਲਾਕਾਰਾਂ ਦੇ ਚਿਹਰਿਆਂ ‘ਤੇ ਲਾ ਕੇ ਨੱਚਦੇ ਹੋਏ ਚਲ ਰਹੇ ਹਨ। ਲੇਕਿਨ ਹੁਣ ਅਜਿਹਾ ਕਰਨ ‘ਤੇ ਸਿੱਧੇ ਕੇਸ ਦਰਜ ਹੋਵੇਗਾ। ਕਿਉਂਕਿ ਕਰਾਪਿੰਗ ਕਰਕੇ ਫੋਟੋ ਅਤੇ ਵੀਡੀਓ ਪੋਸਟ ਕਰਨ ਨੂੰ ਕਮਿਸ਼ਨ ਨੂੰ ਸੰਗੀਨ ਅਪਰਾਧ ਮੰਨ ਰਿਹਾ ਹੈ। ਇਸ ਦੇ ਲਈ ਕਮਿਸ਼ਨ ਦੇ ਨਿਰਦੇਸ਼ ‘ਤੇ ਡੀਆਈਜੀ ਦੀ ਅਗਵਾਈ ਵਿਚ ਇੱਕ ਏਆਈਜੀ, ਦੋ ਡੀਐਸਪੀ ਅਤੇ ਚਾਰ ਇੰਸਪੈਕਟਰ ਸੋਸ਼ਲ ਸਾਈਟਸ ‘ਤੇ ਨਜ਼ਰ ਰੱਖ ਰਹੇ ਹਨ। ਕਮਿਸ਼ਨ ਨੇ ਅਜਿਹੇ 23 ਮਾਮਲਿਆਂ ਨੂੰ ਜਾਂਚ ਦੇ ਲਈ ਸਾਈਬਰ ਕਰਾਈਮ ਦੇ ਕੋਲ ਭੇਜਿਆ ਹੈ। ਮੁੱਖ ਚੋਣ ਅਧਿਕਾਰੀ ਐਸ ਕਰੁਣਾ ਰਾਜੂ ਨੇ ਕਿਹਾ ਕਿ ਇਤਰਾਜ਼ਯੋਗ ਪੋਸਟ ਪਾਉਣ ਵਾਲਿਆਂ ‘ਤੇ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਕਮਿਸ਼ਨ ਦੀ ਮੌਨੀਟਰਿੰਗ ਕਮੇਟੀ ਵੀ 24 ਘੰਟੇ ਨਜ਼ਰ ਰੱਖ ਰਹੀ ਹੈ। ਹਾਲਾਂਕਿ ਕਮਿਸ਼ਨ ਨੇ ਹੁਣ ਤੱਕ ਕਿਸੇ ਵੀ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਹੈ।
.....................................
ਟਿੱਪਣੀ :-ਕੀ ਕਦੇ ਚੋਣ ਕਮਿਸ਼ਨ ਨੇਤਿਆਂ ਵਲੋਂ ਦੇਸ਼  ‘ਚ ਅੱਗ ਲਾਉਣ ਵਾਲੀਆਂ ਤਕਰੀਰਾਂ ਨੂੰ ਵੀ ਸੰਗੀਨ ਅਪਰਾਧ ਮੰਨੇਗੀ ? ਅਤੇ ਉਨ੍ਹਾਂ ਤੇ ਰੋਕ ਲਾਉਣ ਲਈ ਕੋਈ ਕਮੇਟੀ ਬਨਾਉਣ ਵੱਲ ਵੀ ਧਿਆਨ ਦੇਵੇਗੀ ? ? ?
                             ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.