ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਾਜਪਾ ਦੇ ਲਾਰਿਆਂ ਤੋਂ ਅੱਕੇ ਗੁਜਰਾਤ ਦੇ ਪੰਜਾਬੀ ਕਿਸਾਨ ਬਾਦਲਾਂ ਦਾ ਕਰਨਗੇ ਵਿਰੋਧ
ਭਾਜਪਾ ਦੇ ਲਾਰਿਆਂ ਤੋਂ ਅੱਕੇ ਗੁਜਰਾਤ ਦੇ ਪੰਜਾਬੀ ਕਿਸਾਨ ਬਾਦਲਾਂ ਦਾ ਕਰਨਗੇ ਵਿਰੋਧ
Page Visitors: 2332

ਭਾਜਪਾ ਦੇ ਲਾਰਿਆਂ ਤੋਂ ਅੱਕੇ ਗੁਜਰਾਤ ਦੇ ਪੰਜਾਬੀ ਕਿਸਾਨ ਬਾਦਲਾਂ ਦਾ ਕਰਨਗੇ ਵਿਰੋਧਭਾਜਪਾ ਦੇ ਲਾਰਿਆਂ ਤੋਂ ਅੱਕੇ ਗੁਜਰਾਤ ਦੇ ਪੰਜਾਬੀ ਕਿਸਾਨ ਬਾਦਲਾਂ ਦਾ ਕਰਨਗੇ ਵਿਰੋਧ

May 03
16:50 2019

ਬਠਿੰਡਾ, 3 ਮਈ (ਪੰਜਾਬ ਮੇਲ)-ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਦੇ ਲਾਰਿਆਂ ਤੋਂ ਅੱਕੇ ਗੁਜਰਾਤ ਦੇ ਪੰਜਾਬੀ ਕਿਸਾਨਾਂ ਨੇ ਪੰਜਾਬ ਵਿਚ ਪੁੱਜ ਕੇ ਭਾਜਪਾ ਦੇ ਭਾਈਵਾਲ ਬਾਦਲਾਂ ਦਾ ਵਿਰੋਧ ਕਰਨ ਦਾ ਫ਼ੈਸਲਾ ਲਿਆ ਹੈ। ਵਰ੍ਹਿਆਂ ਤੋਂ ਇਹ ਪੰਜਾਬੀ ਕਿਸਾਨ ਗੁਜਰਾਤ ਵਿਚ ਭਾਜਪਾਈ ਲੋਕਾਂ ਦੇ ਦਬਕੇ ਝੱਲ ਰਹੇ ਹਨ।
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 30 ਮਾਰਚ ਨੂੰ ਗੁਜਰਾਤ ਦੇ ਅਹਿਮਦਾਬਾਦ ਵਿਚ ਅਮਿਤ ਸ਼ਾਹ ਨੂੰ ਆਸ਼ੀਰਵਾਦ ਦੇਣ ਪੁੱਜੇ ਸਨ, ਜਿਸ ਤੋਂ ਇਹ ਕਿਸਾਨ ਔਖੇ ਹੋ ਗਏ ਸਨ ਤੇ ਹੁਣ ਉਹ ਤਿੰਨ ਮਈ ਤੋਂ ਬਠਿੰਡਾ ਅਤੇ ਫਾਜ਼ਿਲਕਾ ਹਲਕੇ ਵਿਚ ਬਾਦਲਾਂ ਖ਼ਿਲਾਫ਼ ਕੁੱਦਣਗੇ। ਗੁਜਰਾਤ ਦੇ ਭੁੱਜ ਖਿੱਤੇ ਵਿਚੋਂ ਦਰਜਨਾਂ ਪੰਜਾਬੀ ਕਿਸਾਨਾਂ ਦੀ ਟੀਮ ਲੋਕ ਸਭਾ ਹਲਕਾ ਬਠਿੰਡਾ ਅਤੇ ਫਾਜ਼ਿਲਕਾ ਵਿਚ ਦੋ ਹਫ਼ਤੇ ਲਾਏਗੀ। ਗੁਜਰਾਤ ਦੇ ਇਹ ਪੰਜਾਬੀ ਕਿਸਾਨ ਬਠਿੰਡਾ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਚੋਣ ਜਲਸਿਆਂ ਵਿਚ ਪੁੱਜ ਕੇ ਵਿਰੋਧ ਕਰਨਗੇ। ਇੰਜ ਹੀ ਉਨ੍ਹਾਂ ਦਾ ਫਾਜ਼ਿਲਕਾ ਵਿਚ ਅਕਾਲੀ ਉਮੀਦਵਾਰ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਦਾ ਪ੍ਰੋਗਰਾਮ ਹੈ। ਦੱਸਣਯੋਗ ਹੈ ਕਿ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸਾਲ 1964 ਵਿਚ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਤਹਿਤ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਭੁੱਜ ਇਲਾਕੇ ਵਿਚ ਜ਼ਮੀਨਾਂ ਦੀ ਅਲਾਟਮੈਂਟ ਕੀਤੀ ਸੀ। ਕਾਫ਼ੀ ਸਮੇਂ ਤੋਂ ਭੌਂ ਮਾਫ਼ੀਏ ਵੱਲੋਂ ਇਨ੍ਹਾਂ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬੀ ਕਿਸਾਨਾਂ ਨੇ ਗੁਜਰਾਤ ਦੀ ਹਾਈ ਕੋਰਟ ਵਿਚ ਪਟੀਸ਼ਨ ਪਾਈ ਸੀ ਅਤੇ ਫ਼ੈਸਲਾ ਉਨ੍ਹਾਂ ਦੇ ਹੱਕ ਵਿਚ ਆ ਗਿਆ। ਗੁਜਰਾਤ ਸਰਕਾਰ ਇਨ੍ਹਾਂ ਕਿਸਾਨਾਂ ਖ਼ਿਲਾਫ਼ ਸੁਪਰੀਮ ਕੋਰਟ ਚਲੀ ਗਈ, ਜਿੱਥੇ ਫ਼ੈਸਲਾ ਪੈਂਡਿੰਗ ਪਿਆ ਹੈ। ਨਰਿੰਦਰ ਮੋਦੀ ਨੇ 23 ਫਰਵਰੀ, 2014 ਨੂੰ ਜਗਰਾਓਂ ਵਿਚ ਫ਼ਤਿਹ ਰੈਲੀ ਵਿਚ ਐਲਾਨ ਕੀਤਾ ਸੀ ਕਿ ਕੋਈ ਸਿੱਖ ਕਿਸਾਨ ਗੁਜਰਾਤ ‘ਚੋਂ ਉੱਜੜਨ ਨਹੀਂ ਦਿੱਤਾ ਜਾਵੇਗਾ।
ਗੁਜਰਾਤ ਦੇ ਪਿੰਡ ਨਰੌਣਾ ਦੇ ਪੰਜਾਬੀ ਕਿਸਾਨ ਬਿੱਕਰ ਸਿੰਘ ਨੇ ਦੱਸਿਆ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਮੀਟਿੰਗ ਕਰ ਕੇ ਭਰੋਸਾ ਦਿੱਤਾ ਸੀ ਕਿ ਗੁਜਰਾਤ ਵਿਚ ਉਨ੍ਹਾਂ ਦਾ ਮਸਲਾ ਹੱਲ ਕੀਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ ਤੇ ਹਜ਼ਾਰਾਂ ਪੰਜਾਬੀ ਪਰਿਵਾਰਾਂ ‘ਤੇ ਉਜਾੜੇ ਦੀ ਤਲਵਾਰ ਲਟਕ ਰਹੀ ਹੈ। ਪੰਜਾਬੀ ਕਿਸਾਨਾਂ ਨੇ ਹੁਣ ਮੀਟਿੰਗ ਕਰ ਕੇ ਰਣਨੀਤੀ ਬਣਾਈ ਹੈ ਕਿ ਬਾਦਲਾਂ ਨੂੰ ਉਨ੍ਹਾਂ ਦੇ ਹਲਕਿਆਂ ਵਿਚ ਘੇਰਿਆ ਜਾਵੇ ਤਾਂ ਜੋ ਪੰਜਾਬ ਦੇ ਲੋਕ ਵੀ ਜਾਣ ਸਕਣ ਕਿ ਪੰਜਾਬੀ ਕਿਸਾਨਾਂ ‘ਤੇ ਗੁਜਰਾਤ ਵਿਚ ਕੀ ਬੀਤ ਰਹੀ ਹੈ।
ਗੁਜਰਾਤ ਦੇ ਪਿੰਡ ਲੋਰੀਆ ਦੇ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਗੁਜਰਾਤ ਵਿਚ ਭਾਜਪਾ ਸਰਕਾਰ ਨੇ ਪੰਜਾਬੀ ਕਿਸਾਨਾਂ ਦੇ ਨੱਕ ਵਿਚ ਦਮ ਕਰ ਰੱਖਿਆ ਹੈ ਅਤੇ ਲਗਾਤਾਰ ਕਿਸਾਨਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਮੋਦੀ ਤੇ ਬਾਦਲ ਕੀਤੇ ਵਾਅਦੇ ਤੋਂ ਮੁੱਕਰ ਗਏ ਹਨ, ਜਿਸ ਕਰਕੇ ਉਹ ਬਠਿੰਡਾ ਤੇ ਫਾਜ਼ਿਲਕਾ ਹਲਕੇ ਵਿਚ ਬਾਦਲਾਂ ਦਾ ਵਿਰੋਧ ਕਰਨਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.