ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ਵਿਚ ਪੰਜਾਬੀ ਫ਼ੌਜੀ ਨੌਜਵਾਨ ਦਾ ਕਤਲ
ਅਮਰੀਕਾ ਵਿਚ ਪੰਜਾਬੀ ਫ਼ੌਜੀ ਨੌਜਵਾਨ ਦਾ ਕਤਲ
Page Visitors: 2314

ਅਮਰੀਕਾ ਵਿਚ ਪੰਜਾਬੀ ਫ਼ੌਜੀ ਨੌਜਵਾਨ ਦਾ ਕਤਲਅਮਰੀਕਾ ਵਿਚ  ਪੰਜਾਬੀ ਫ਼ੌਜੀ ਨੌਜਵਾਨ ਦਾ ਕਤਲ

May 04
21:34 2019

ਜਾਰਜੀਆ, 4 ਮਈ (ਪੰਜਾਬ ਮੇਲ)- ਅਮਰੀਕੀ ਸ਼ਹਿਰ ਸਿਆਟਲ ਵਿਚ ਰਹਿਣ ਵਾਲੇ ਪੰਜਾਬੀ ਮੂਲ ਦੇ ਫ਼ੌਜੀ ਇਨਾਹਿਤਦੀਪ ਸਿੰਘ ਸੰਧੂ ਦਾ ਬੀਤੇ ਦਿਨੀਂ ਕਤਲ ਕਰ ਦਿੱਤਾ ਗਿਆ। ਉਹ ਅਜੇ ਸਿਰਫ 20 ਸਾਲ ਦਾ ਹੀ ਸੀ। ਪੈਰੀ ਪੁਲਿਸ ਵਿਭਾਗ ਦੇ ਚੀਫ਼ ਸਟੇਟ ਸਟੀਟ ਲਿਨ ਨੇ ਦੱਸਿਆ ਕਿ ਉਹ ਅਪਣੇ ਦੋਸਤ ਨੂੰ ਮਿਲਣ ਲਈ ਜਾਰਜੀਆ ਸੂਬੇ ਗਿਆ ਸੀ ਅਤੇ ਇੱਥੇ 25 ਸਾਲਾ ਰਾਊਨਟਰੀ ਨੇ ਉਸ ਨੂੰ ਗੋਲੀਆਂ ਮਾਰੀਆਂ। ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਅਤੇ ਐਤਵਾਰ ਸ਼ਾਮ ਨੂੰ ਹਸਪਤਾਲ ਵਿਚ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਹੈ ਤੇ ਉਸ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
  ਜ਼ਿਕਰਯੋਗ ਹੈ ਕਿ ਉਸ ਨੇ ਕੈਂਟ ਵੁੱਡ ਹਾਈ ਸਕੂਲ ਵਿਚ ਪੜ੍ਹਾਈ ਕੀਤੀ। ਉਸ ਦੀ ਡਿਊਟੀ 224 ਮੈਰੀਨ ਤੇ ਸੈਲਰਜ਼ ਵਿਚ ਹਥਿਅਰਾਂ ਨੂੰ ਸੁਰੱਖਿਅਤ ਰੱਖਣ ਦੀ ਸੀ ਅਤੇ ਉਹ ਏਅਰਕਰਾਫਟ ਵਿੰਗ ਵਿਚ ਤਾਇਨਾਤ ਸੀ। ਇੱਥੇ ਰਹਿੰਦੇ ਪੰਜਾਬੀ ਭਾਈਚਾਰੇ ਨੇ ਸੰਧੂ ਦੇ ਛੋਟੀ ਉਮਰੇ ਛੱਡ ਜਾਣ ਤੇ ਦੁੱਖ ਜਤਾਇਆ ਅਤੇ ਮੰਗ ਕੀਤੀ ਕਿ ਦੋਸ਼ੀ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ। ਉਸ ਦਾ ਸਸਕਾਰ ਅਮਰੀਕਾ ਵਿਚ 11 ਮਈ ਨੂੰ ਹੋਵਗੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.