ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਕੇਰਲ ‘ਚ ਬੁਰਕੇ ‘ਤੇ ਪਾਬੰਦੀ ਲਗਾਉਣ ਵਾਲੀ ਐਜੂਕੇਸ਼ਨ ਸੁਸਾਇਟੀ ਦੇ ਮੁਖੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ
ਕੇਰਲ ‘ਚ ਬੁਰਕੇ ‘ਤੇ ਪਾਬੰਦੀ ਲਗਾਉਣ ਵਾਲੀ ਐਜੂਕੇਸ਼ਨ ਸੁਸਾਇਟੀ ਦੇ ਮੁਖੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ
Page Visitors: 2356

ਕੇਰਲ ‘ਚ ਬੁਰਕੇ ‘ਤੇ ਪਾਬੰਦੀ ਲਗਾਉਣ ਵਾਲੀ ਐਜੂਕੇਸ਼ਨ ਸੁਸਾਇਟੀ ਦੇ ਮੁਖੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀਕੇਰਲ ‘ਚ ਬੁਰਕੇ ‘ਤੇ ਪਾਬੰਦੀ ਲਗਾਉਣ ਵਾਲੀ ਐਜੂਕੇਸ਼ਨ ਸੁਸਾਇਟੀ ਦੇ ਮੁਖੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ

May 04
17:23 2019

ਕੋਜ਼ੀਕੋਡ, 4 ਮਈ (ਪੰਜਾਬ ਮੇਲ)- ਕੇਰਲ ‘ਚ ਬੁਰਕੇ ‘ਤੇ ਪਾਬੰਦੀ ਲਗਾਉਣ ਵਾਲੀ ਮੁਸਲਿਮ ਐਜੂਕੇਸ਼ਨ ਸੁਸਾਇਟੀ (ਐੱਮਈਐੱਸ) ਦੇ ਮੁਖੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸਕੂਲ ਅਤੇ ਪ੍ਰੋਫੈਸ਼ਨਲ ਕਾਲਜ ਸਮੇਤ 150 ਵਿੱਦਿਅਕ ਅਦਾਰਿਆਂ ਦਾ ਸੰਚਾਲਨ ਕਰਨ ਵਾਲੀ ਐੱਮਈਐੱਸ ਨੇ ਆਪਣੇ ਸਾਰੇ ਕੈਂਪਸ ‘ਚ ਮੂੰਹ ਢੱਕਣ ਵਾਲੇ ਹਰ ਤਰ੍ਹਾਂ ਦੇ ਕੱਪੜੇ ‘ਤੇ ਰੋਕ ਦਾ ਸਰਕੂਲਰ ਜਾਰੀ ਕੀਤਾ ਸੀ। ਐੱਮਈਐੱਸ ਦੇ ਪ੍ਰੈਜ਼ੀਡੈਂਟ ਪੀਏ ਫਜ਼ਲ ਗਫ਼ੂਰ ਨੇ ਧਮਕੀ ਮਿਲਣ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਪੁਲਿਸ ਨੇ ਕਿਹਾ ਕਿ ਫੋਨ ਕਰਨ ਵਾਲੇ ਨੇ ਗਫ਼ੂਰ ਨੂੰ ਮਾੜੇ ਸ਼ਬਦ ਬੋਲੇ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਸ ਨੇ ਗਫ਼ੂਰ ਨੂੰ ਬੁਰਕੇ ਤੋਂ ਪਾਬੰਦੀ ਸਬੰਧੀ ਆਦੇਸ਼ ਵਾਪਸ ਲੈਣ ਲਈ ਵੀ ਕਿਹਾ। ਫੋਨ ਅੰਤਰਰਾਸ਼ਟਰੀ ਨੰਬਰ ਤੋਂ ਆਇਆ ਸੀ। ਸ਼ੱਕ ਹੈ ਕਿ ਫੋਨ ਖਾੜੀ ਦੇਸ਼ ਤੋਂ ਕੀਤਾ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਨਹੀਂ ਕੀਤਾ ਗਿਆ ਪਰ ਫੋਨ ਕਰਨ ਵਾਲੇ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗਫ਼ੂਰ ਨੇ 17 ਅਪ੍ਰੈਲ ਨੂੰ ਆਪਣੇ ਸਾਰੇ ਅਦਾਰਿਆਂ ਲਈ ਇੰਟਰਨਲ ਸਰਕੂਲਰ ਜਾਰੀ ਕੀਤਾ ਸੀ। ਇਸ ਵਿਚ ਕਿਹਾ ਗਿਆ ਸੀ, ‘ਕੋਈ ਵੀ ਅਜਿਹਾ ਕੱਪੜਾ ਜਿਹੜਾ ਸਮਾਜ ਵਿਚ ਮਨਜ਼ੂਰ ਨਹੀਂ ਹੈ, ਉਸ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਭਾਵੇਂ ਉਹ ਆਧੁਨਿਕਤਾ ਦੇ ਨਾਂ ‘ਤੇ ਹੋਵੇ ਜਾਂ ਧਾਰਮਿਕ ਮਾਨਤਾ ਦੇ ਨਾਂ ‘ਤੇ। ਸਾਰੇ ਅਦਾਰੇ ਯਕੀਨੀ ਬਣਾਉਣ ਕਿ ਵਿੱਦਿਅਕ ਸਾਲ 2019-20 ਤੋਂ ਚਿਹਰਾ ਢੱਕਣ ਵਾਲੇ ਕਿਸੇ ਕੱਪੜੇ ਦਾ ਇਸਤੇਮਾਲ ਨਾ ਕਰਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.