ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਰੂਸ ‘ਚ ਰਸ਼ੀਅਨ ਨੈਸ਼ਨਲ ਕੈਰੀਅਰ ਏਅਰੋਫਲੋਟ ਜਹਾਜ਼ ਨੂੰ ਲੈਂਡਿੰਗ ਦੌਰਾਨ ਲੱਗੀ ਅੱਗ
ਰੂਸ ‘ਚ ਰਸ਼ੀਅਨ ਨੈਸ਼ਨਲ ਕੈਰੀਅਰ ਏਅਰੋਫਲੋਟ ਜਹਾਜ਼ ਨੂੰ ਲੈਂਡਿੰਗ ਦੌਰਾਨ ਲੱਗੀ ਅੱਗ
Page Visitors: 2303

ਰੂਸ ‘ਚ ਰਸ਼ੀਅਨ ਨੈਸ਼ਨਲ ਕੈਰੀਅਰ ਏਅਰੋਫਲੋਟ ਜਹਾਜ਼ ਨੂੰ ਲੈਂਡਿੰਗ ਦੌਰਾਨ ਲੱਗੀ ਅੱਗਰੂਸ ‘ਚ ਰਸ਼ੀਅਨ ਨੈਸ਼ਨਲ ਕੈਰੀਅਰ ਏਅਰੋਫਲੋਟ ਜਹਾਜ਼ ਨੂੰ ਲੈਂਡਿੰਗ ਦੌਰਾਨ ਲੱਗੀ ਅੱਗ

May 05
17:24 2019

ਮਾਸਕੋ, 5 ਮਈ (ਪੰਜਾਬ ਮੇਲ)- ਰੂਸ ‘ਚ ਇਕ ਰਸ਼ੀਅਨ ਨੈਸ਼ਨਲ ਕੈਰੀਅਰ ਏਅਰੋਫਲੋਟ ਜਹਾਜ਼ ਨੂੰ ਲੈਂਡਿੰਗ ਦੌਰਾਨ ਅੱਗ ਲੱਗਣ ਦੀ ਖਬਰ ਮਿਲੀ ਹੈ। ਇਸ ਘਟਨਾ ‘ਚ ਹੁਣ ਤੱਕ ਪੰਜ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਇਸ ਨੂੰ ਲੈ ਕੇ ਟਵਿਟਰ ‘ਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਟਵਿਟਰ ‘ਤੇ ਪੋਸਟ ਕੀਤੀ ਇਕ ਵੀਡੀਓ ‘ਚ ਦਿਖਾਈ ਦੇ ਰਿਹਾ ਹੈ ਕਿ ਸੁਖੋਈ ਐੱਸ.ਐੱਸ.ਜੇ.-100 ਖੇਤਰੀ ਜੈੱਟ ਐਤਵਾਰ ਸ਼ਾਮੀਂ ਲੈਂਡਿੰਗ ਕਰ ਰਿਹਾ ਹੈ ਤੇ ਉਸ ‘ਚੋਂ ਅੱਗ ਦੀਆਂ ਵੱਡੀਆਂ ਲਪਟਾਂ ਨਿਕਲ ਰਹੀਆਂ ਹਨ।
ਇਸ ਤੋਂ ਬਾਅਦ ਇਕ ਹੋਰ ਟਵੀਟ ‘ਚ ਦਿਖ ਰਿਹਾ ਹੈ ਕਿ ਜਹਾਜ਼ ਰਨਵੇਅ ‘ਤੇ ਖੜ੍ਹਾ ਹੈ ਤੇ ਬਚਾਅ ਕਰਮਚਾਰੀਆਂ ਵਲੋਂ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਰੂਸ ਦੀਆਂ ਲੋਕਲ ਨਿਊਜ਼ ਏਜੰਸੀਆਂ ਦੱਸ ਰਹੀਆਂ ਹਨ ਕਿ ਜਹਾਜ਼ ਨੂੰ ਹਵਾ ‘ਚ ਹੀ ਅੱਗ ਲੱਗ ਗਈ ਤੇ ਉਸ ਦੀ ਐਮਰਜੰਸੀ ਲੈਂਡਿੰਗ ਕਰਵਾਈ ਗਈ। ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਜਹਾਜ਼ ‘ਚ 78 ਲੋਕ ਸਵਾਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.