ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਧਰਤੀ ਨਾਲ ਟਕਰਾ ਸਕਦਾ ਹੈ ਇਕ ਵਿਸ਼ਾਲ ਐਸਟ੍ਰਾਇਡ !
ਧਰਤੀ ਨਾਲ ਟਕਰਾ ਸਕਦਾ ਹੈ ਇਕ ਵਿਸ਼ਾਲ ਐਸਟ੍ਰਾਇਡ !
Page Visitors: 2348

ਧਰਤੀ ਨਾਲ ਟਕਰਾ ਸਕਦਾ ਹੈ ਇਕ ਵਿਸ਼ਾਲ ਐਸਟ੍ਰਾਇਡ !ਧਰਤੀ ਨਾਲ ਟਕਰਾ ਸਕਦਾ ਹੈ ਇਕ ਵਿਸ਼ਾਲ ਐਸਟ੍ਰਾਇਡ !

May 06
16:47 2019

ਵਾਸ਼ਿੰਗਟਨ, 6 ਮਈ (ਪੰਜਾਬ ਮੇਲ)- ਕਰੀਬ ਸਾਢੇ 6 ਕਰੋੜ ਸਾਲ ਪਹਿਲਾਂ ਐਸਟ੍ਰਾਇਡ ਦੇ ਧਰਤੀ ‘ਤੇ ਡਿੱਗਣ ਨਾਲ ਧਰਤੀ ‘ਤੇ ਵੱਡੀ ਤਬਾਹੀ ਮਚੀ ਸੀ ਤੇ ਡਾਇਨਾਸੋਰ ਦੀ ਪ੍ਰਜਾਤੀ ਦਾ ਅੰਤ ਹੋ ਗਿਆ। ਇਹ ਘਟਨਾ ਦੁਰਲੱਭ ਸੀ। ਐਸਟ੍ਰਾਇਡ ਵਿਗਿਆਨੀਆਂ ਲਈ ਹਮੇਸ਼ਾ ਇਕ ਉਤਸੁਕਤਾ ਵਾਲਾ ਵਿਸ਼ਾ ਰਿਹਾ ਹੈ। ਇਸੇ ਲਈ ਜਦੋਂ ਬੀਤੇ ਦਿਨੀਂ ਆਯੋਜਿਤ ਇਕ ਸੰਮੇਲਨ ‘ਚ ਨਾਸਾ ਵਲੋਂ ਕਿਹਾ ਗਿਆ ਕਿ ਧਰਤੀ ਨਾਲ ਇਕ ਵਿਸ਼ਾਲ ਐਸਟ੍ਰਾਇਡ ਟਕਰਾ ਸਕਦਾ ਹੈ ਤਾਂ ਪੂਰੇ ਹਾਲ ‘ਚ ਖਾਮੋਸ਼ੀ ਛਾਅ ਗਈ। ਹਰ ਕੋਈ ਇਸ ਬਾਰੇ ਜਾਨਣ ਲਈ ਕਾਹਲਾ ਸੀ ਕਿ ਇਹ ਅਖਿਰ ਹੈ ਕੀ ਤੇ ਅਜਿਹਾ ਕਦੋਂ ਹੋਣ ਵਾਲਾ ਹੈ। ਐਸਟ੍ਰਾਇਡ ਦੇ ਬਾਰੇ ਜਾਣਕਾਰੀ ਦੇਣ ਵਾਲੇ ਵਿਗਿਆਨੀਆਂ ਦਾ ਕਹਿਣਾ ਸੀ ਕਿ ਇਕ ਖਗੋਲੀ ਪਿੰਡ ਜਾਂ ਐਸਟ੍ਰਾਇਡ ਤੇਜ਼ੀ ਨਾਲ ਧਰਤੀ ਵੱਲ ਵਧ ਰਿਹਾ ਹੈ। ਇਸ ਦਾ ਨਾਂ 2019-ਪੀਡੀਸੀ ਹੈ, ਜੋ ਅਗਲੇ 8 ਸਾਲਾ ‘ਚ ਧਰਤੀ ਨਾਲ ਟਕਰਾ ਸਕਦਾ ਹੈ।
ਉਥੇ ਹੀ ਨਾਸਾ ਦੇ ‘ਸੈਂਟਰ ਫਾਰ ਨੀਅਰ ਅਰਥ ਆਬਜੈਕਟ ਸਟੱਡੀਜ਼’ ਦੇ ਮੈਨੇਜਰ ਪਾਲ ਚਡਸ ਦਾ ਕਹਿਣਾ ਸੀ ਕਿ ਇਸ ਦੇ ਧਰਤੀ ਨਾਲ ਟਕਰਾਉਣ ਦੇ ਚਾਂਸ ਵੈਸੇ ਤਾਂ ਸਿਰਫ 10 ਫੀਸਦੀ ਹੀ ਹਨ ਪਰ ਜੇਕਰ ਇਹ ਧਰਤੀ ਨਾਲ ਟਕਰਾਉਂਦਾ ਹੈ ਤਾਂ ਕਿਸੇ ਵੀ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਕਰ ਸਕਦਾ ਹੈ। ਇੰਨਾਂ ਹੀ ਨਹੀਂ ਇਹ ਸ਼ਹਿਰ ਤੋਂ ਲੈ ਕੇ ਕਿਸੇ ਮਹਾਦੀਪ ਦੇ ਵੱਡੇ ਹਿੱਸੇ ਤੱਕ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ। ਵਿਗਿਆਨੀਆਂ ਦੇ ਸੰਮੇਲਨ ‘ਚ ਚਿੰਤਾ ਦੀ ਇਕ ਹੋਰ ਗੱਲ ਇਹ ਸੀ ਕਿ ਇਹ ਐਸਟ੍ਰਾਇਡ ਧਰਤੀ ‘ਤੇ ਕਿਥੇ ਡਿੱਗੇਗਾ ਇਸ ਨੂੰ ਲੈ ਕੇ ਅਜੇ ਕੁਝ ਸਪੱਸ਼ਟ ਨਹੀਂ ਕੀਤਾ ਗਿਆ ਹੈ। ਪਰ ਇੰਨਾਂ ਜ਼ਰੂਰ ਦੱਸਿਆ ਗਿਆ ਹੈ ਕਿ ਇਹ ਅਮਰੀਕਾ ਤੋਂ ਲੈ ਕੇ ਅਫਰੀਕਾ ਤੱਕ ਕਿਤੇ ਵੀ ਡਿੱਗ ਸਕਦਾ ਹੈ। ਵਿਗਿਆਨੀਆਂ ਮੁਤਾਬਕ ਅਗਲੇ 8 ਸਾਲਾਂ ‘ਚ ਇਹ ਕਿਤੇ ਵੀ ਧਰਤੀ ਨਾਲ ਟਕਰਾ ਸਕਦਾ ਹੈ।
ਗੱਲ ਚਾਹੇ ਹੀ ਇਕ ਮਜ਼ਾਕ ਲੱਗ ਰਹੀ ਹੋਵੇ ਪਰ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਸਪੇਸ ‘ਚ ਇਕ ਨਹੀਂ ਬਲਕਿ ਹਜ਼ਾਰਾਂ ਦੀ ਗਿਣਤੀ ‘ਚ ਐਸਟ੍ਰਾਇਡ ਮੌਜੂਦ ਹਨ। ਇਨ੍ਹਾਂ ‘ਚ ਕੁਝ ਤਾਂ ਛੋਟੇ ਹਨ ਤੇ ਕੁਝ ਇੰਨੇ ਵਿਸ਼ਾਲ ਹਨ ਕਿ ਉਹ ਜੇਕਰ ਧਰਤੀ ਨਾਲ ਟਕਰਾ ਜਾਣ ਤੇ ਉਹ ਧਰਤੀ ‘ਤੇ ਤਬਾਹੀ ਲਿਆ ਸਕਦੇ ਹਨ। ਫਰਵਰੀ 2013 ‘ਚ ਇਹ ਨਜ਼ਾਰਾ ਧਰਤੀ ‘ਤੇ ਦੇਖਿਆ ਜਾ ਚੁੱਕਿਆ ਹੈ ਜਦੋਂ 17-20 ਮੀਟਰ ਦੇ ਚੇਲਾਯਾਬਿਨਸਕ ਐਸਟ੍ਰਾਇਡ ਦੇ ਟਕਰਾਉਣ ਕਾਰਨ ਕਾਫੀ ਨੁਕਸਾਨ ਹੋਇਆ ਸੀ। ਇਸ ਤੋਂ ਇਲਾਵਾ 2018 ‘ਚ ਇਕ ਐਸਟ੍ਰਾਇਡ ਧਰਤੀ ਦੇ ਵਾਯੂਮੰਡਲ ‘ਚ ਆ ਕੇ ਬਿਖਰ ਗਿਆ ਸੀ। ਇਸ ਦੀ ਖੋਜ ਵੇਲੇ ਇਸ ਨੂੰ 2018 ਐੱਲਏ ਨਾਂ ਦਿੱਤਾ ਗਿਆ ਸੀ।
ਕੀ ਹੁੰਦੇ ਹਨ ਐਸਟ੍ਰਾਇਡ

ਐਸਟ੍ਰਾਇਡ ਬੈਲਟ ਸਾਡੀ ਆਕਾਸ਼ ਗੰਗਾ ਦਾ ਇਕ ਅਜਿਹਾ ਖੇਤਰ ਹੈ ਜੋ ਮੰਗਲ ਗ੍ਰਹਿ ਤੇ ਬ੍ਰਹਿਸਪਤੀ ਗ੍ਰਹਿ ਦੀ ਕਲਾਸ ਦੇ ਵਿਚਾਲੇ ਸਥਿਤ ਹੈ। ਇਸ ‘ਚ ਛੋਟੇ ਤੇ ਵੱਡੇ ਐਸਟ੍ਰਾਇਡ ਮੌਜੂਦ ਹਨ। ਇਸ ‘ਚ ਇਕ 950 ਕਿਲੋਮੀਟਰ ਦੇ ਵਿਆਸ ਵਾਲਾ ਸੀਰੀਸ ਨਾਂ ਦਾ ਬੌਨਾ ਗ੍ਰਹਿ ਵੀ ਹੈ ਜੋ ਆਪਣੇ ਮੈਗਨੈਟਿਕ ਫੀਲਡ ਕਰਕੇ ਗੋਲ ਆਕਾਰ ਦਾ ਹੋ ਗਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.