ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸ਼ੋ੍ਮਣੀ ਕਮੇਟੀ ਤੇ ਸਿਆਸੀ ਪਾਰਟੀਆਂ ਨੇ ਭੁਲਾਇਆ ਚਿੱਟੀਸਿੰਘਪੁਰਾ ਸਿੱਖ ਕਤਲਕਾਂਡ : ਬੀਐੱਸ ਗੁਰਾਇਆ
ਸ਼ੋ੍ਮਣੀ ਕਮੇਟੀ ਤੇ ਸਿਆਸੀ ਪਾਰਟੀਆਂ ਨੇ ਭੁਲਾਇਆ ਚਿੱਟੀਸਿੰਘਪੁਰਾ ਸਿੱਖ ਕਤਲਕਾਂਡ : ਬੀਐੱਸ ਗੁਰਾਇਆ
Page Visitors: 2357

ਸ਼ੋ੍ਮਣੀ ਕਮੇਟੀ ਤੇ ਸਿਆਸੀ ਪਾਰਟੀਆਂ ਨੇ ਭੁਲਾਇਆ ਚਿੱਟੀਸਿੰਘਪੁਰਾ ਸਿੱਖ ਕਤਲਕਾਂਡ : ਬੀਐੱਸ ਗੁਰਾਇਆ
By : ਬਾਬੂਸ਼ਾਹੀ ਬਿਊਰੋ
Sunday, May 12, 2019 07:12 PM

       ਅੰਮਿ੍ਤਸਰ, 12 ਮਈ 2019 -

ਕਰਤਾਰਪੁਰ ਲਾਂਘੇ ਦੇ ਪ੍ਚਾਰਕ ਬੀਐੱਸ ਗੁਰਾਇਆ ਨੇ ਕਿਹਾ ਕਿ ਇਸ ਵੇਲੇ ਦੇਸ਼ 'ਚ ਚੋਣਾਂ ਦਾ ਮਾਹੌਲ ਹੈ ਅਤੇ 1984 ਦਾ ਦਿੱਲੀ ਸਿੱਖ ਕਤਲ-ਏ-ਆਮ ਸਿਆਸੀ ਪਾਰਟੀਆਂ ਲਈ ਇੱਕ ਮੁੱਦਾ ਬਣਿਆ ਹੋਇਆ ਹੈ ਜੋ ਕਿ ਇੱਕ ਚੰਗੀ ਗੱਲ ਹੈ। ਇਸ ਸਬੰਧੀ ਉਹਨਾਂ ਨੇ ਇੱਕ ਪੈ੍ਸ ਨੋਟ ਜਾਰੀ ਕਰ ਕੇ ਕਿਹਾ ਕਿ ਸ਼ੋ੍ਮਣੀ ਕਮੇਟੀ ਤੇ ਸਿਆਸੀ ਪਾਰਟੀਆਂ ਨੇ ਚਿੱਟੀਸਿੰਘਪੁਰਾ ਦੇ ਸਿੱਖ ਕਤਲਕਾਂਡ ਨੂੰ ਭੁਲਾ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ 20 ਮਾਰਚ ਸੰਨ 2000 ਨੂੰ ਚਿੱਟੀਸਿੰਘਪੁਰਾ 'ਚ ਭੋਲੇ-ਭਾਲੇ 35 ਸਿੱਖਾਂ ਨੂੰ ਘਰਾਂ 'ਚੋਂ ਕੱਢ-ਕੱਢ ਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਉਸ ਸਮੇਂ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਭਾਰਤ ਦੇ ਦੌਰੇ 'ਤੇ ਆਉਣਾ ਸੀ ਅਤੇ ਕਲਿੰਟਨ ਨੇ ਵੀ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਗਟਾਵਾ ਕੀਤਾ ਸੀ। ਉਸ ਸਮੇਂ ਕੇਂਦਰ 'ਚ ਬੀਜੇਪੀ ਦੀ ਸਰਕਾਰ ਸੀ ਅਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਵੀ ਹੋ ਚੁੱਕੀ ਹੈ ਪਰ ਦੋਸ਼ੀ ਅਜੇ ਵੀ ਆਜ਼ਾਦ ਘੁੰਮ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਪ੍ਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੇ ਵੀ ਇਸ ਘਟਨਾ ਨੂੰ ਨਸ਼ਲਕੁਸ਼ੀ ਕਰਾਰ ਦਿੱਤਾ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.