ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
‘ਆਪ’ ਨੇਤਾ ਬਲਜਿੰਦਰ ਕੌਰ ਦੀ ਕਾਰ ‘ਤੇ ਅਣਪਛਾਤੇ ਲੋਕਾਂ ਵੱਲੋਂ ਹਮਲਾ
‘ਆਪ’ ਨੇਤਾ ਬਲਜਿੰਦਰ ਕੌਰ ਦੀ ਕਾਰ ‘ਤੇ ਅਣਪਛਾਤੇ ਲੋਕਾਂ ਵੱਲੋਂ ਹਮਲਾ
Page Visitors: 2331

‘ਆਪ’ ਨੇਤਾ ਬਲਜਿੰਦਰ ਕੌਰ ਦੀ ਕਾਰ ‘ਤੇ ਅਣਪਛਾਤੇ ਲੋਕਾਂ ਵੱਲੋਂ ਹਮਲਾ‘ਆਪ’ ਨੇਤਾ ਬਲਜਿੰਦਰ ਕੌਰ ਦੀ ਕਾਰ ‘ਤੇ ਅਣਪਛਾਤੇ ਲੋਕਾਂ ਵੱਲੋਂ ਹਮਲਾ

May 12
17:26 2019

ਬਠਿੰਡਾ, 12 ਮਈ (ਪੰਜਾਬ ਮੇਲ)- ‘ਆਪ’ ਨੇਤਾ ਅਤੇ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਬਲਜਿੰਦਰ ਕੌਰ ਦੀ ਕਾਰ ‘ਤੇ ਕੱਲ੍ਹ ਅੱਧੀ ਰਾਤ ਨੂੰ ਹਾਜੀਰਤਨ ਚੌਕ ਨੇੜੇ ਉਸ ਸਮੇਂ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ, ਜਦੋਂ ਉਹ ਚੋਣ ਪ੍ਰਚਾਰ ਕਰਕੇ ਵਾਪਸ ਘਰ ਜਾ ਰਹੇ ਸਨ।
ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਕੁਝ ਮੁੰਡਿਆਂ ਨੇ ਪਹਿਲਾਂ ਉਸ ਦੀ ਗੱਡੀ ਘੇਰੀ ਅਤੇ ਸ਼ੀਸ਼ੇ ਤੋੜ ਕੇਗੱਡੀ ‘ਤੇ ਚੜ੍ਹ ਕੇ ਭੰਗੜੇ ਵੀ ਪਾਏ। ਘਟਨਾ ਤੋਂ ਬਾਅਦ ਬਲਜਿੰਦਰ ਕੌਰ ਆਪਣੇ ਪਤੀ ਤੇ ਵਰਕਰਾਂ ਸਮੇਤ ਧਰਨਾ ਲਗਾ ਕੇ ਸੜਕ ‘ਤੇ ਬੈਠ ਗਈ। ਬਲਜਿੰਦਰ ਕੌਰ ਨੇ ਖੁਦ ਇਸ ਘਟਨਾ ਦੀ ਜਾਣਕਾਰੀ ਆਪਣੇ ਫੇਸਬੁੱਕ ਪੇਜ ‘ਤੇ ਦਿੱਤੀ ਹੈ।
ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ ਵੀ ਉਸ ਦੇ ਕਾਫਿਲੇ ਵਿਚ ਹੁੱਲੜਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਪੁਲਿਸ ਨੇ ਬਲਜਿੰਦਰ ਕੌਰ ਤੇ ਮੌਕੇ ‘ਤੇ ਮੌਜੂਦ ਲੋਕਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਤੇ ਪੁਲਿਸ ਦੇ ਭਰੋਸੇ ਤੋਂ ਬਾਅਦ ਬਲਜਿੰਦਰ ਕੌਰ ਨੇ ਧਰਨਾ ਚੁੱਕਿਆ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.