ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬੀਬੀਆਂ ਨੇ ਸੁੰਦਰਕਾਂਡ ਦਾ ਪਾਠ ਕਰਕੇ ਕੀਤੀ ਰਵਨੀਤ ਬਿੱਟੂ ਦੀ ਜਿੱਤ ਲਈ ਕੀਤੀ ਅਰਦਾਸ
ਬੀਬੀਆਂ ਨੇ ਸੁੰਦਰਕਾਂਡ ਦਾ ਪਾਠ ਕਰਕੇ ਕੀਤੀ ਰਵਨੀਤ ਬਿੱਟੂ ਦੀ ਜਿੱਤ ਲਈ ਕੀਤੀ ਅਰਦਾਸ
Page Visitors: 2324

ਬੀਬੀਆਂ ਨੇ ਸੁੰਦਰਕਾਂਡ ਦਾ ਪਾਠ ਕਰਕੇ ਕੀਤੀ ਰਵਨੀਤ ਬਿੱਟੂ ਦੀ ਜਿੱਤ ਲਈ ਕੀਤੀ ਅਰਦਾਸਬੀਬੀਆਂ ਨੇ ਸੁੰਦਰਕਾਂਡ ਦਾ ਪਾਠ ਕਰਕੇ ਕੀਤੀ ਰਵਨੀਤ ਬਿੱਟੂ ਦੀ ਜਿੱਤ ਲਈ ਕੀਤੀ ਅਰਦਾਸ

May 12
07:53 2019

– ਕਾਂਗਰਸ ਸਰਕਾਰ ਬਣਨ ‘ਤੇ ਔਰਤਾਂ ਲਈ ਬਣਨਗੇ ਵਿਸ਼ੇਸ਼ ਕਾਨੂੰਨ : ਅਨੁਪਮਾ ਝੱਜ
ਲੁਧਿਆਣਾ, 12 ਮਈ (ਪੰਜਾਬ ਮੇਲ)- ਹਲਕਾ ਆਤਮ ਨਗਰ ਦੇ ਵਾਰਡ-49 ਵਿੱਚ ਸਰਵ ਸਹਿਯੋਗ ਦਾ ਬੈਟਰ ਨੇਸ਼ਨ ਸੁਸਾਇਟੀ ਵੱਲੋਂ ਸੁੰਦਰ ਕਾਂਡ ਦਾ ਪਾਠ ਕਰਵਾਕੇ ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਜਿੱਤ ਲਈ ਅਰਦਾਸ ਕੀਤੀ। ਪਾਠ ਦਾ ਆਯੋਜਨ ਬਿੰਦੀਆ ਮਦਾਨ ਅਤੇ ਨੰਦਨੀ ਗੁਪਤਾ ਦੀ ਅਗਵਾਈ ਵਿੱਚ ਕੀਤਾ। ਇਸ ਮੌਕੇ ਸ. ਬਿੱਟੂ ਦੀ ਧਰਮ ਪਤਨੀ ਅਨੁਪਮਾ ਝੱਜ, ਕੌਂਸਲਰ ਰਾਸ਼ੀ ਅਗਰਵਾਲ ਅਤੇ ਹਲਕਾ ਇੰਚਾਰਜ ਕਮਲਜੀਤ ਸਿੰਘ ਕੜਵਲ ਦੀ ਧਰਮ ਪਤਨੀ ਕੋਮਲ ਕੜਵਲ ਵੀ ਪਹੁੰਚੇ। ਪਾਠ ਉਪਰੰਤ ਔਰਤਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਝੱਜ ਨੇ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਬਣਨ ਮਗਰੋਂ ਔਰਤਾਂ ਨੂੰ ਸੁਰੱਖਿਆ ਦੇ ਸਸ਼ਕਤੀਕਰਨ ਨੂੰ ਲੈ ਕੇ ਵਿਸ਼ੇਸ਼ ਕਾਨੂੰਨ ਬਣਾਏ ਜਾਣਗੇ। ਇਸ ਤੋਂ ਇਲਾਵਾ ਲੜਕੀਆਂ ਦੀ ਸਿੱਖਿਆ ਅਤੇ ਉਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਵੀ ਪ੍ਰਾਜੈਕਟ ਤਿਆਰ ਕੀਤੇ ਜਾ ਰਹੇ ਹਨ। ਅਯੋਕੇ ਸਮੇਂ ਵਿੱਚ ਔਰਤਾਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ।
ਉਨਾਂ ਦੱਸਿਆ ਕਿ ਆਪਣੇ ਕਾਰਜਕਾਲ ਵਿੱਚ ਸ. ਬਿੱਟੂ ਨੇ ਲੁਧਿਆਣਾ ਲਈ 2 ਹਜਾਰ ਕਰੋੜ ਰੁਪਏ ਦੇ ਪ੍ਰਾਜੈਕਟ ਲਿਆਂਦੇ। ਨਸ਼ਾਬੰਦੀ ਕੇਂਦਰ ਖੁਲ•ਵਾਉਣ ਤੋਂ ਇਲਾਵਾ ਵੱਖ ਵੱਖ ਇਲਾਕਿਆਂ ਵਿੱਚ ਸਿਹਤ ਕੇਂਦਰ ਵੀ ਬਣਵਾਏ, ਜਦ ਕਿ ਹਲਵਾਰਾ ਵਿੱਖੇ ਇੰਟਰਨੈਸ਼ਨਲ ਏਅਰਪੋਰਟ ਵੀ ਮਨਜ਼ੂਰ ਕਰਵਾਇਆ। ਉਨਾਂ ਔਰਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸ. ਬਿੱਟੂ ਵੱਲੋ ਪੰਜ ਸਾਲ ਵਿੱਚ ਕਰਵਾਏ ਗਏ ਵਿਕਾਸ ਕੰਮਾਂ ਨੂੰ ਦੇਖਦੇ ਹੋਏ ਉਨਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤ ਦਵਾਉਣ ਤਾਂ ਕਿ ਉਹ ਦੁਬਾਰਾ ਸੰਸਦ ਵਿੱਚ ਪਹੁੰਚ ਕੇ ਲੁਧਿਆਣਾ ਵਿੱਚ ਰੁਕੇ ਹੋਏ ਵਿਕਾਸ ਕੰਮਾਂ ਨੂੰ ਪੂਰਾ ਕਰਵਾ ਸਕਣ। ਇਸ ਮੌਕੇ ਤੇ ਸਾਬਕਾ ਕੌਂਸਲਰ ਦੀਪਿਕਾ ਭੱਲਾ, ਲੀਨਾ ਸ਼ਰਮਾ, ਸਰਪੰਚ ਪੂਨਮ ਸ਼ਰਮਾ, ਅੰਨੂ ਕਾਲੜਾ, ਰੁਚਿਕਾ ਬੁੱਧੀਰਾਜਾ, ਪਿੰਕੀ ਸੇਠੀ, ਗੁਰਮੀਤ ਕੌਰ, ਸਰੋਜ ਬਾਲਾ ਵੀ ਹਾਜ਼ਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.