ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਈਵੀਐੱਮ ਵੋਟ ਪ੍ਰਣਾਲੀ ਭਾਰਤ ਦੇ ਧਰਮ ਨਿਰਪੱਖ ਲੋਕਤੰਤਰ ਲਈ ਵੱਡਾ ਖ਼ਤਰਾ - ਬੀਰ ਦਵਿੰਦਰ ਸਿੰਘ
ਈਵੀਐੱਮ ਵੋਟ ਪ੍ਰਣਾਲੀ ਭਾਰਤ ਦੇ ਧਰਮ ਨਿਰਪੱਖ ਲੋਕਤੰਤਰ ਲਈ ਵੱਡਾ ਖ਼ਤਰਾ - ਬੀਰ ਦਵਿੰਦਰ ਸਿੰਘ
Page Visitors: 2315

ਈਵੀਐੱਮ ਵੋਟ ਪ੍ਰਣਾਲੀ ਭਾਰਤ ਦੇ ਧਰਮ ਨਿਰਪੱਖ ਲੋਕਤੰਤਰ ਲਈ ਵੱਡਾ ਖ਼ਤਰਾ - ਬੀਰ ਦਵਿੰਦਰ ਸਿੰਘ
By : ਬਾਬੂਸ਼ਾਹੀ ਬਿਊਰੋ
Wednesday, May 29, 2019 07:59 PM
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) 29 ਮਈ 2019 -
ਇਲੈਕਟਰੋਨਿਕ ਵੋਟਿੰਗ ਮਸ਼ੀਨ ਭਾਰਤ ਵਿੱਚ ਚੋਣਾਂ ਕਰਾਉਣ ਲਈ ਵਰਤੀ ਜਾਂਦੀ ਹੈ। ।ਈ.ਵੀ. ਐਮ ਦੀ ਵਰਤੋਂ ਦਾ ਕੇਵਲ ਵੋਟਾਂ ਦੀ ਗਿਣਤੀ ਨੂੰ ਅਸਾਨ ਬਣਾਉਣ ਤੋਂ ਬਿਨਾਂ ਹੋਰ ਕੋਈ ਵੀ ਵੱਡਾ ਫਾਇਦਾ ਨਹੀਂ। ਅਨਪੜ੍ਹ ਜਾਂ ਵਡੇਰੀ ਉਮਰ ਦਾ ਵੋਟਰ, ਵੋਟ ਪਾਉਣ ਸਮੇਂ ਉਲਝ ਕੇ ਰਹਿ ਜਾਂਦਾ ਹੈ ਕਿ ਉਸਦੀ ਚਾਹਤ ਵਾਲਾ ਬਟਨ ਕਿੱਥੇ ਹੈ ? ਕਈ ਵੋਟਰ ਤਾਂ ਚੋਣ ਨਿਸ਼ਾਨ ਨੂੰ ਹੀ ਅੰਗੂਠੇ ਨਾਲ ਦਬਦੇ ਰਹਿ ਜਾਂਦੇ ਹਨ ਜਾਂ ਫਿਰ ਥੱਕ ਹਾਰ ਕੇ ਪੋਲਿੰਗ ਏਜੰਟ ਜਾਂ ਪੋਲਿੰਗ ਅਮਲੇ ਨੂੰ ਵੋਟ ਪਵਾਉਣ ਦਾ ਵਾਸਤਾ ਪਾਉਂਦੇ ਹਨ। ਇੱਥੋਂ ਤੱਕ ਕਿ ਵੀ.ਵੀ. ਪੈਟ ਦੇ ਮਾਮਲੇ ਤੇ ਤਾਂ ਪੜ੍ਹੇ ਲਿਖੇ ਵੋਟਰ ਵੀ ਉਲਝ ਜਾਂਦੇ ਹਨ।
ਇਸ ਵਾਰੀ ਤਾਂ ਪੋਲਿੰਗ ਸਟੇਸ਼ਨਾ ਤੇ ਹਾਲ ਇਹ ਸੀ ਕਿ ਬਟਨ ਨੱਪਿਆ ਤੇ ਵੋਟ ਪੈ ਗਈ। ਵੀ.ਵੀ. ਪੈਟ ਦੇ ਤਾਂ ਕਿਸੇ ਵੋਟਰ ਨੂੰ ਅਰਥ ਹੀ ਸਮਝ ਨਹੀਂ ਆਏ ਅਤੇ ਨਾ ਹੀ ਕਿਸੇ ਨੇ ਚੱਜ ਨਾਲ ਵੋਟਰ ਨੂੰ ਸਮਝਾਉਣ ਦੀ ਕੋਸ਼ਿਸ਼ ਹੀ ਕੀਤੀ ਹੈ। ਬਹੁਤ ਸਾਰੀਆਂ ਪੋਲਿੰਗ ਪਾਰਟੀਆਂ ਵੀ ਇਸ ਗੱਲੋਂ ਅਣਜਾਣ ਸਨ ਕਿ ਜੇ ਕੋਈ ਵੋਟਰ ਇਤਰਾਜ਼ ਕਰੇ, ਕਿ ਮੈਂ ਜਿਸ ਨੂੰ ਵੋਟ ਪਾਈ ਹੈ ਉਹ ਉਸ ਦੀ ਬਜਾਏ ਕਿਸੇ ਹੋਰ ਉਮੀਦਵਾਰ ਦੇ ਖਾਤੇ ਵਿੱਚ ਚਲੀ ਗਈ ਹੈ, ਇਸ ਹਾਲਾਤ ਨੂੰ ਕਿਵੇਂ ਨਜਿੱਠਣਾ ਹੈ ? ਕਿਸੇ ਨੂੰ ਪਤਾ ਹੀ ਨਹੀਂ ਸੀ।
ਵੋਟ ਪਾਉਂਣ ਵਾਲਿਆਂ ਨੇ ਵੀ ਇਹ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਵੀ.ਵੀ. ਪੈਟ ਵਿੱਚ ਵੋਟ ਪਰਚੀ ਵੋਟਰ ਦੇ ਹਿਸਾਬ ਨਾਲ ਸਹੀ ਸੀ ਜਾਂ ਗ਼ਲਤ। ਨਾ ਹੀ ਪੋਲਿੰਗ ਪਾਰਟੀ ਨੇ ਆਪ ਖੁਦ ਕਿਸੇ ਵੋਟਰ ਨੂੰ ਵੀ.ਵੀ. ਪੈਟ ਦੀ ਪਰਚੀ ਦਿਖਾਉਂਣ ਦੀ ਖੇਚਲ ਹੀ ਕੀਤੀ ਹੈ। ਹੇਰਾਫੇਰੀ ਜੋ ਵੋਟ ਸਮੇਂ ਫੜਨੀ ਸੀ ਉਸ ਵਿੱਚ ਕਿਸੇ ਨੇ ਵੀ ਕੋਈ ਚੌਕਸੀ ਨਹੀਂ ਦਿਖਾਈ। ਪੋਲਿੰਗ ਪਾਰਟੀਆਂ ਤਾਂ ਆਪ ਹੀ ਕਿਸੇ ਸਿਆਪੇ ਵਿੱਚ ਪੈਂਣ ਤੋਂ ਡਰਦੀਆਂ ਸਨ।
ਮੇਰੀ ਜਾਚੇ ਈ.ਵੀ. ਐਮ ਰਾਹੀਂ ਚੋਣਾਂ ਕਰਵਾਉਂਣਾ ਭਾਰਤ ਦੇ ਲੋਕਤੰਤਰ ਲਈ ਵੱਡਾ ਖ਼ਤਰਾ ਹੈ। ਕੌਣ ਜਾਣਦਾ ਹੈ ਕਿ ਵੋਟਿੰਗ ਮਸ਼ੀਨ ਦੇ ਢਿੱਡ ਵਿੱਚ ਕੀ ਹੈ ? ਇਹ ਕੇਵਲ ਇਸ ਦੇਸ਼ ਦੇ ਰਾਜਸੀ ਠੱਗਾਂ, ਜੋਰਾਵਰਾਂ ਤੇ ਬਦਮਾਸ਼ਾਂ ਨੂੰ ਪਤਾ ਹੈ, ਆਮ ਲੋਕ ਮਸ਼ੀਨਾ ਦੇ ਹੇਰਫੇਰ ਬਾਰੇ ਕੀ ਜਾਣਦੇ ਹਨ ? ਭਾਰਤ ਦੇ ਸਾਬਕਾ ਰਾਸ਼ਟਰਪਤੀ, ਸਾਬਕਾ ਮੁੱਖ ਚੋਣ ਕਮਿਸ਼ਨਰ ਅਤੇ ਦੇਸ਼ ਦੇ ਵੱਡੇ-ਵੱਡੇ ਮਾਹਿਰ ਇੰਜਨੀਅਰਾਂ ਨੇ ਇਹ ਸਵਾਲ ਉਠਾਏ ਸਨ ਅਤੇ ਦਾਅਵੇ ਵੀ ਕੀਤੇ ਸਨ ਕਿ ਈ.ਵੀ. ਐੱਮ ਰਾਹੀਂ ਚੋਣਾਂ ਕਰਵਾਉਂਣ ਦੀ ਪਰਿਕਿਰਿਆ ਵਿੱਚ ਵੱਡੇ ਘਪਲੇ ਹੋਣੇ ਸੰਭਵ ਹਨ। ਇੱਤੋਂ ਤੱਕ ਕਿ ਦੇਸ਼ ਦੀਆਂ 22 ਵਿਰੋਧੀ ਪਾਰਟੀਆਂ ਨੇ ਵੀ ਮੁੱਖ ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਵੱਡੇ ਤੌਖਲੇ ਪਰਗਟ ਕੀਤੇ ਸਨ, ਪਰ ਨਰਿੰਦਰ ਮੋਦੀ ਦੀ ਭਾਰਤ ਸਰਕਾਰ ਅਤੇ ਉਸ ਵੱਲੋਂ ਨਿਯੁਕਤ ਕੀਤੇ ਉਸਦੇ ਲਿਹਾਜੀ ਮੁੱਖ ਚੋਣ ਕਮਿਸ਼ਨਰ ਨੇ ਕਿਸੇ ਦੀ ਇੱਕ ਨਹੀਂ ਸੁਣੀਂ। ਅੰਤ ਨੂੰ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ ਨੇ ਭਾਰਤ ਵਿੱਚ ਨਰਿੰਦਰ ਮੋਦੀ ਦੀ ਹੂੰਝਾਫੇਰ ਜਿੱਤ ਨੂੰ ਯਕੀਨੀ ਬਣਾ ਦਿੱਤਾ ਹੈ। ਮੋਦੀ ਜਿੱਤ ਗਿਆ ਹੈ ਤੇ ਦੇਸ਼ ਦਾ ਧਰਮ-ਨਿਰਪੱਖ ਪਰਜਾਤੰਤਰ ਹਾਰ ਗਿਆ ਹੈ। ਦੇਸ਼ ਦਾ ਸੰਵਿਧਾਨ ਖ਼ਮੋਸ਼ ਤਮਾਸ਼ਾਈ ਬਣ ਕੇ ਤਮਾਸ਼ਾ ਦੇਖਦਾ ਰਹਿ ਗਿਆ ਹੈ।
ਸੰਭਵ ਹੈ ਕਿ ਲੋਕ ਸਭਾ ਚੋਣਾਂ ਵਿੱਚ ਹੋਏ ਇਸ ਘੋਰ ਛਲ ਕਪਟ ਦੇ ਪ੍ਰਤਿਕਰਮ ਵੱਜੋਂ ਕੋਈ ਦੇਸ਼ਵਿਆਪੀ ਜਨ ਅੰਦੋਲਨ ਉੱਠ ਖੜ੍ਹਾ ਹੋਵੇ ਤਾਂ ਕਿ ਭਾਰਤ ਦੇ ਧਰਮ-ਨਿਰਪੱਖ ਪਰਜਾਤੰਤਰ ਨੂੰ ਬਚਾਇਆ ਜਾ ਸਕੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.