ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਮਰੀਕਾ ‘ਚ ਪਹਿਲੀ “1984 ਸਿੱਖ ਨਸਲਕੁਸ਼ੀ ਯਾਦਗਾਰ” ਸਥਾਪਿਤ
ਅਮਰੀਕਾ ‘ਚ ਪਹਿਲੀ “1984 ਸਿੱਖ ਨਸਲਕੁਸ਼ੀ ਯਾਦਗਾਰ” ਸਥਾਪਿਤ
Page Visitors: 2327

ਅਮਰੀਕਾ 'ਚ ਪਹਿਲੀ "1984 ਸਿੱਖ ਨਸਲਕੁਸ਼ੀ ਯਾਦਗਾਰ" ਸਥਾਪਿਤ
By : ਬਾਬੂਸ਼ਾਹੀ ਬਿਊਰੋ
Sunday, Jun 02, 2019 09:08 PM

       ਨਾਰਵਿਚ, 2 ਜੂਨ 2019 -

ਕੋਨੈੱਕਟੀਕਟ ਦੀ ਸਿੱਖ ਕਮਿਊਨਿਟੀ ਨੇ ਸ਼ਹਿਰ ਅਤੇ ਸੁਬੇ ਦੇ ਅਧਿਕਾਰੀਆਂ ਦੇ ਸਹਿਯੋਗ ਸਦਕਾ ਅਮਰੀਕਾ 'ਚ ਪਹਿਲੀ "1984 ਸਿੱਖ ਨਸਲਕੁਸ਼ੀ ਯਾਦਗਾਰ" ਦਾ ਉਦਘਾਟਨ ਕੀਤਾ। ਜਿਸ ਦਾ ਉਦਘਾਟਨ 1 ਜੂਨ ਨੂੰ ਦੁਪਹਿਰ 1 ਵਜੇ 261 ਮੇਨ ਸਟ੍ਰੀਟ, ਨਾਰਿਵਚ ਸੀਟੀ 06360, 'ਤੇ ਸਥਿਤ ਓਟਿਸ ਲਾਇਬ੍ਰੇਰੀ ਵਿਖੇ ਕੀਤਾ ਗਿਆ। ਇਹ "1984 ਸਿੱਖ ਨਸਲਕੁਸ਼ੀ ਯਾਦਗਾਰ" ਭਾਰਤੀ ਫੌਜ ਵੱਲੋਂ ਜੂਨ 1984 ਅਤੇ ਨਵੰਬਰ 1984 'ਚ ਸਿੱਖ ਨਸਲਕੁਸ਼ੀ ਅਤੇ ਦਰਬਾਰ ਸਾਹਿਬ 'ਤੇ ਯੋਜਨਾਬੱਧ ਕੀਤੇ ਗਏ ਫੌਜੀ ਹਮਲੇ ਦੀ ਯਾਦ 'ਚ ਬਣਾਈ ਗਈ ਹੈ।
   ਇਸ ਯਾਦਗਾਰ 'ਚ ਸਿੱਖ ਸ਼ਹੀਦ "ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ" ਦਾ ਵਿਸ਼ਾਲ ਚਿੱਤਰ ਵੀ ਸਥਾਪਿਤ ਕੀਤਾ ਗਿਆ ਹੈ। ਉੱਥੇ ਪਹੁੰਚੇ ਅਧਿਕਾਰੀ ਪਲਾਕ ਨੇ ਕਿਹਾ ਕਿ "1984 ਸਿੱਖ ਨਸਲਕੁਸ਼ੀ ਯਾਦਗਾਰ' ਵਿੱਚ ਸਿੱਖਾਂ ਨੂੰ ਯਾਦ ਰੱਖੋ ਅਤੇ ਉਨ੍ਹਾਂ ਦਾ ਆਦਰ ਕਰੋ। ਇਹ ਯਾਦਗਾਰ ਜੂਨ 1984 ਵਿਚ ਹਜ਼ਾਰਾਂ ਸਿੱਖ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਯਾਦ ਵਿੱਚ ਬਣਾਈ ਗਈ ਹੈ।
  ਸਿੱਖ ਸੇਵਕ ਸੋਸਾਇਟੀ ਇੰਟਰਨੈਸ਼ਨਲ ਯੂਐਸਏ ਦੇ ਪ੍ਰਧਾਨ ਸਵਰਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਮੈਂ ਸੋਚਦਾ ਹਾਂ ਕਿ ਇਹ 1984 ਸਿੱਖ ਨਸਲਕੁਸ਼ੀ ਯਾਦਗਾਰ ਬਣਾਉਣਾ ਲਈ ਇਕ ਬਹੁਤ ਵੱਡਾ ਕਦਮ ਹੈ, ਕਿਉਂਕਿ ਇਹ ਇੱਥੇ ਰਹਿ ਰਹੀ ਸਿੱਖ ਕਮਿਊਨਿਟੀ ਆਪਣੇ ਆਪ 'ਚ ਸੁਰੱਖਿਅਤ ਮਹਿਸੂਸ ਕਰੇਗੀ। ਉਨ੍ਹਾਂ ਕਿਹਾ ਕਿ ਕੋਨੈੱਕਟੀਕਟ ਦੇ ਲੋਕ ਸਿੱਖ ਕੌਮ ਦੇ ਦਰਦ ਨੂੰ ਸਮਝਦੇ ਹਨ ਅਤੇ ਸਿੱਖ ਭਾਈਚਾਰੇ ਨਾਲ ਖੜ੍ਹੇ ਹਨ।
  ਨਾਰਵਿਚ ਦੇ ਮੇਅਰ, ਪੀਟਰ ਨਾਈਸਟ੍ਰੌਮ ਨੇ ਵੀ 1 ਜੂਨ ਨੂੰ "ਸਿੱਖ ਮੈਮੋਰੀਅਲ ਦਿਵਸ" ਐਲਾਨਿਆ ਅਤੇ ਜੂਨ ਦੇ ਮਹੀਨੇ ਨੂੰ "ਸਿੱਖ ਮੈਮੋਰੀਅਲ ਮਹੀਨੇ" ਵੱਜੋਂ ਐਲਾਨ ਕੀਤਾ।
   
   ਕੋਨੈੱਕਟੀਕਟ ਜਨਰਲ ਅਸੈਂਬਲੀ ਨੇ 1 ਜੂਨ ਨੂੰ "ਸਿੱਖ ਮੈਮੋਰੀਅਲ ਦਿਵਸ" ਅਤੇ ਜੂਨ ਦਾ ਮਹੀਨਾ "ਸਿੱਖ ਮੈਮੋਰੀਅਲ ਮਹੀਨੇ" ਦੇ ਤੌਰ ਤੇ ਸਿੱਖ ਸ਼ਹੀਦਾਂ ਨੂੰ ਮਾਨਤਾ ਦੇਣ ਲਈ ਇੱਕ ਮਤਾ ਪਾਸ ਕੀਤਾ ਸੀ, ਜਿਨ੍ਹਾਂ ਨੇ ਸਿੱਖਾਂ ਦੇ ਧਾਰਮਿਕ ਸਥਾਨ ਅਤੇ ਜੂਨ 1984 ਸਿੱਖ ਕਤਲੇਆਮ ਅਤੇ ਨਵੰਬਰ 1984 ਸਿਖ ਨਸਲਕੁਸ਼ੀ ਵਿੱਚ ਮਾਰੇ ਗਏ ਲੋਕਾਂ ਦੀ ਰੱਖਿਆ ਲਈ ਆਪਣੀਆਂ ਜਾਨਾਂ ਦਿੱਤੀਆਂ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.