ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਰਾਹੁਲ ਗਾਂਧੀ ਬਣੇ ਰਹਿਣਗੇ ਕਾਂਗਰਸ ਪ੍ਰਧਾਨ
ਰਾਹੁਲ ਗਾਂਧੀ ਬਣੇ ਰਹਿਣਗੇ ਕਾਂਗਰਸ ਪ੍ਰਧਾਨ
Page Visitors: 2339

ਰਾਹੁਲ ਗਾਂਧੀ ਬਣੇ ਰਹਿਣਗੇ ਕਾਂਗਰਸ ਪ੍ਰਧਾਨਰਾਹੁਲ ਗਾਂਧੀ ਬਣੇ ਰਹਿਣਗੇ ਕਾਂਗਰਸ ਪ੍ਰਧਾਨ

June 13
17:27 2019

* ਕੋਰ ਕਮੇਟੀ ਦੀ ਮੀਟਿੰਗ ‘ਚ ਲਿਆ ਫ਼ੈਸਲਾ
ਨਵੀਂ ਦਿੱਲੀ, 13 ਜੂਨ (ਪੰਜਾਬ ਮੇਲ)-ਕਾਂਗਰਸ ‘ਚ ਪ੍ਰਧਾਨਗੀ ਨੂੰ ਲੈ ਕੇ ਸ਼ਸ਼ੋਪੰਜ ਦਰਮਿਆਨ ਬੁੱਧਵਾਰ ਨੂੰ ਹੋਈ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪਾਰਟੀ ਨੇ ਫਿਲਹਾਲ ਰਾਹੁਲ ਗਾਂਧੀ ਦਾ ਕੋਈ ਵੀ ਬਦਲ (ਵਿਕਲਪ) ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਮੀਟਿੰਗ ‘ਚ ਸ਼ਾਮਲ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲ ਨੇ ਮੀਡੀਆ ਅੱਗੇ ਦੁਹਰਾਉਂਦਿਆਂ ਕਿਹਾ ਕਿ ਰਾਹੁਲ ਗਾਂਧੀ ਪ੍ਰਧਾਨ ਹਨ ਅਤੇ ਉਹ ਪ੍ਰਧਾਨ ਹੀ ਰਹਿਣਗੇ। ਕੇਰਲ ਦੇ ਸਾਬਕਾ ਮੁੱਖ ਮੰਤਰੀ ਏ. ਕੇ. ਐਂਟਨੀ ਦੀ ਅਗਵਾਈ ਵਿਚ ਹੋਈ ਮੀਟਿੰਗ ‘ਚ ਪਾਰਟੀ ਦੇ ਕਈ ਚੋਟੀ ਦੇ ਆਗੂਆਂ ਨੇ ਹਿੱਸਾ ਲਿਆ, ਜਿਸ ‘ਚ ਮਲਿਕ ਅਰਜੁਨ ਖੜਗੇ, ਅਹਿਮਦ ਪਟੇਲ, ਰਣਦੀਪ ਸਿੰਘ ਸੂਰਜੇਵਾਲ, ਗੁਲਾਮ ਨਬੀ ਆਜ਼ਾਦ, ਪੀ. ਚਿਦੰਬਰਮ, ਕੇ. ਸੀ. ਵੇਨੂਗੋਪਾਲ, ਜੈਰਾਮ ਰਮੇਸ਼ ਅਤੇ ਅਨੰਦ ਸ਼ਰਮਾ ਸ਼ਾਮਲ ਸਨ। ਕੋਰ ਕਮੇਟੀ ਦੀ ਮੀਟਿੰਗ ‘ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਸ਼ਿਰਕਤ ਨਹੀਂ ਕੀਤੀ।
ਸੋਨੀਆ ਗਾਂਧੀ ਆਪਣੀ ਬੇਟੀ ਅਤੇ ਉੱਤਰ ਪ੍ਰਦੇਸ਼ (ਪੂਰਬੀ) ਦੀ ਇੰਚਾਰਜ ਪ੍ਰਿਅੰਕਾ ਗਾਂਧੀ ਨਾਲ ਰਾਇਬਰੇਲੀ ਦੇ ਦੌਰੇ ‘ਤੇ ਹਨ।
ਉੱਤਰ ਪ੍ਰਦੇਸ਼ ਦੀਆਂ ਲੋਕ ਸਭਾ ਸੀਟਾਂ ‘ਚੋਂ ਕਾਂਗਰਸ ਨੂੰ ਸਿਰਫ਼ ਰਾਇਬਰੇਲੀ ‘ਤੇ ਹੀ ਜਿੱਤ ਹਾਸਲ ਹੋਈ ਸੀ। ਸੋਨੀਆ ਗਾਂਧੀ ਰਾਇਬਰੇਲੀ ਦੀ ਜਨਤਾ ਦਾ ਧੰਨਵਾਦ ਕਰਨ ਲਈ ਗਏ ਹਨ। ਕੋਰ ਕਮੇਟੀ ਦੀ ਮੀਟਿੰਗ ‘ਚ ਰਾਹੁਲ ਗਾਂਧੀ ਦੇ ਪ੍ਰਧਾਨਗੀ ਛੱਡਣ ਦੇ ਫ਼ੈਸਲੇ ‘ਤੇ ਅੜੇ ਰਹਿਣ ‘ਤੇ ਪ੍ਰਧਾਨ ਦੇ ਬਦਲ ‘ਤੇ ਵਿਚਾਰ ਕੀਤਾ ਜਾਣਾ ਸੀ। ਪਾਰਟੀ ਹਲਕਿਆਂ ਮੁਤਾਬਕ ਕਾਂਗਰਸ ਵੱਲੋਂ 2 ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤੇ ਜਾਣ ਦੀ ਚਰਚਾ ਕੀਤੀ ਜਾ ਰਹੀ ਸੀ, ਪਰ ਕਿਸੇ ਵੀ ਨਾਂ ‘ਤੇ ਫਿਲਹਾਲ ਇਕ ਰਾਇ ਨਾ ਬਣਨ ਕਾਰਨ ਪਾਰਟੀ ਨੇ ਮੁੜ ਆਪਣਾ ਸਟੈਂਡ ਦੁਹਰਾਉਂਦਿਆਂ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਹਨ ਅਤੇਰਹਿਣਗੇ।       ਸੂਰਜੇਵਾਲ ਨੇ ਇਹ ਵੀ ਕਿਹਾ ਕਿ ਇਸ ਮੁੱਦੇ ‘ਤੇ ਕੋਈ ਸ਼ੱਕ ਨਹੀਂ ਹੈ। ਅੱਜ ਦੀ ਮੀਟਿੰਗ ‘ਚ ਪਾਰਟੀ ਨੇਤਾਵਾਂ ਨੇ ਹਰਿਆਣਾ, ਜੰਮੂ-ਕਸ਼ਮੀਰ, ਝਾਰਖੰਡ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ‘ਤੇ ਵੀ ਚਰਚਾ ਕੀਤੀ, ਜਿਥੇ ਇਸ ਸਾਲ ਦੇ ਅੰਤ ‘ਚ ਚੋਣਾਂ ਹੋਣਗੀਆਂ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.